ਅਮਰੀਕਾ ਵਿੱਚ ਸਿੱਖ ਕੈਂਪੇਨ ਸਿੱਖ ਪਛਾਣ ਲਈ ਟੀਵੀ ਚੈਨਲਾਂ ‘ਤੇ ਚਲਾਵੇਗੀ ਇਸ਼ਤਿਹਾਰੀ ਮੁਹਿੰਮਵਾਸ਼ਿੰਗਟਨ:(ਜਾਗੋ ਸਿੱਖ ਮੀਡੀਅਾ) ਅਮਰੀਕਾ ਵਿੱਚ ਸਿੱਖ ਪਛਾਣ ਸਬੰਧੀ ਅਮਰੀਕੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਅਮਰੀਕੀ ਸਿੱਖ ਸੰਸਥਾ ਨੈਸ਼ਨਲ ਸਿੱਖ ਕੈਂਪੈਨ ਸਮੂਹ ਟੈਲੀਵੀਜ਼ਨ ਚੈਨਲਾ ‘ਤੇ ਇਸ਼ਤਿਹਾਰੀ ਮੁਹਿੰਮ ਚਲਾਵੇਗੀ। ਇਸ ਵਾਸਤੇ ਸੰਸਥਾ ਨੇ 125,000 ਡਾਲਰ ਦਾ ਫੰਡ ਇਕੱਠਾ ਕੀਤਾ ਸੀ।ਇਹ ਫੰਡ ਅਮਰੀਕਾ ‘ਚ ਸਿੱਖ ਧਰਮ ਦੇ ਪ੍ਰਚਾਰ ਤੇ ਸਿੱਖਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉੱਦਮ ਤਹਿਤ ਅਮਰੀਕਾ ਦੇ ਸੂਬੇ ਉਟਾਹ ਵਿਚ ਇਕ ਸਿੱਖ ਸਮੂਹ ਦੀ ਮਦਦ ਨਾਲ ਇਕੱਤਰ ਕੀਤਾ ਗਿਆ। ਇਹ ਫ਼ੰਡ ਇਕ ਸਮਾਗਮ ਨੂੰ ਆਯੋਜਿਤ ਕਰਕੇ ਇਕੱਤਰ ਕੀਤਾ ਗਿਆ।ਸਾਲਟ ਲੇਕ ‘ਚ ਇਹ ਸਮਾਗਮ ਆਯੋਜਿਤ ਹੋਇਆ। ਨੈਸ਼ਨਲ ਸਿੱਖ ਕੈਂਪੈਨ ਦੀ ਮੀਡੀਆ ਪਹਿਲ ਨਾਲ ਅਮਰੀਕੀਆਂ ਨੂੰ ਸਿੱਖਾਂ ਤੇ ਸਿੱਖੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਟਾਹ ‘ਚ ਕਰੀਬ 200 ਸਿੱਖ ਪਰਿਵਾਰ ਰਹਿੰਦੇ ਹਨ। ਇਸ ਸੰਸਥਾ ਦੀ ਯੋਜਨਾ ਹੈ ਕਿ ਸਿੱਖਾਂ ਸਬੰਧੀ ਕੌਮੀ ਤੇ ਸਥਾਨਕ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ‘ਤੇ ਇਸ਼ਤਿਹਾਰਬਾਜ਼ੀ ਚਲਾਈ ਜਾਵੇਗੀ।ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਅਮਰੀਕਾ ਵਿੱਚ ਸਿੱਖਾਂ ਨੂੰ ਨਸਲੀ ਨਫਰਤ ਦਾ ਸ਼ਿਕਾਰ ਬਣਾਏ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਸਨ। ਅਮਰੀਕੀ ਹਵਾਈ ਅੱਡਿਆਂ ‘ਤੇ ਸਿੱਖਾਂ ਨੂੰ ਜਹਾਜ਼ਾਂ ਵਿੱਚੋਂ ਉਤਾਰਿਆ ਗਿਆ ਅਤੇ ਕਈ ਮਾਮਲਿਆਂ ਵਿੱਚ ਸਿੱਖਾਂ ‘ਤੇ ਜਾਨ ਲੇਵਾ ਹਮਲੇ ਵੀ ਹੋਏ ਹਨ।
Comments
Post a Comment