ਸਬਰ ਵੀ ਆਖ਼ਰ ਕਦੋਂ ਤੱਕ…?-ਜਸਪਾਲ ਸਿੰਘ ਹੇਰਾਂ(ਜਾਗੋ ਸਿੱਖ ਮੀਡੀਅਾ)ਅਸੀਂ ਵਾਰ -ਵਾਰ ਹੋਕਾ ਦਿੱਤਾ ਹੈ, ਗੂੰਗੀ -ਬਹਿਰੀ ਅੰਨੀ -ਬੋਲੀ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ ਹੈ ਕਿ ਉਹ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਉਹਨਾਂ ਦੀ ਗੁਰੂ ਨਾਲ ਪ੍ਰਤੀਤ ਦੀ ਗਿਣਤੀ-ਮਿਣਤੀ ਕਰ ਕੇ ਨਾ ਦੇਖੇ। ਇਹ ਠੀਕ ਹੈ ਕਿ ਅੱਜ ਗੁਦੁਆਰੇ ਪੱਕੇ ਹਨ ਅਤੇ ਸਿੱਖ ਕੱਚੇ ਹੁੰਦੇ ਜਾ ਰਹੇ ਹਨ। ਪ੍ਰੰਤੂ ਸਿੱਖੀ ਦੀ ਵਿਰਾਸਤ ਤੇ ਦਸਮੇਸ਼ ਪਿਤਾ ਦੀ ਕੌਮ ਨੂੰ ਦਿੱਤੀ ਗੁੜਤੀ ਵੀ ਸਦੀਵੀ ਹੈ। ਇਥੇ ਚਾਹੇ ਲੱਖਾਂ ਸਿੱਖ ਕੱਚੇ ਹੋ ਜਾਣ,ਪ੍ਰੰਤੂ ਪੱਕੇ ਸਿੱਖਾਂ ਦਾ ਬੀਜ ਕਦੇ ਵੀ ਨਾਸ ਨਹੀਂ ਹੋਵੇਗਾ।ਆਪਣੇ ਗੁਰੂ ਦੀ ਬੇਅਦਬੀ ਨੂੰ ਚੁੱਪ-ਚਾਪ ਸਿਰ ਸੁੱਟ ਕੇ ਝੱਲ ਜਾਣ ਵਾਲੇ ਸਿੱਖਾਂ ਦੀ ਜੇ ਬਹੁਗਿਣਤੀ ਹੈ ਤਾਂ ਗੁਰੂ ਦੇ ਨਾਮ ਕੁਰਬਾਨੀ ਦੇਣ ਵਾਲੇ ਸਿਰਲੱਥ ਯੋਧਿਆਂ ਦੀ ਵੀ ਕਮੀ ਨਹੀਂ। ਕੌਮ ਨੇ ਪੰਜਾਬ ਵਿਚ ਬਹੁਤ ਮਹਿੰਗਾ ਮੁੱਲ ਤਾਰ ਕੇ ਸ਼ਾਂਤੀ ਵੇਖੀ ਹੈ। ਉਸੇ ਸ਼ਾਂਤੀ ਲਈ ਅਤੇ ਆਪਣੀ ਜਵਾਨੀ ਨੂੰ ਸਰਕਾਰ ਦੇ ਜਾਬਰ ਕੁਹਾੜੇ ਤੋਂ ਬਚਾਉਣ ਲਈ ਕੌਮ ਨੇ ‘ਜਬਰ ਦਾ ਮੁਕਾਬਲਾ ਸਬਰ ਨਾਲ’ ਕਰਨ ਦੀ ਨੀਤੀ ਅਪਣਾਈ। ਜਿਸ ਨੂੰ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖਾਂ ਦੀ ਕਮਜ਼ੋਰੀ ਮੰਨ ਲਿਆ। ਪ੍ਰੰਤੂ ਆਖ਼ਰ ਸਬਰ ਦੀ ਵੀ ਕੋਈ ਹੱਦ ਹੁੰਦੀ ਹੈ, ਰੋਹ, ਰੋਸ, ਭਾਵਨਾਵਾਂ ਦੇ ਸ਼ੂਕਦੇ ਵੇਗ ਨੂੰ ਆਖ਼ਰ ਕੋਈ ਕਦੋਂ ਤੱਕ ਬੰਨ ਮਾਰਕੇ ਰੱਖ ਸਕਦਾ ਹੈ?ਪੰਜਾਬ ਸਿੱਖੀ ਦੀ ਜਨਮ ਭੂਮੀ ਹੈ, ਕਰਮਭੂਮੀ ਹੈ, ਇਸ ਧਰਤੀ ਤੋਂ ਜੇ ਪਿਛਲੇ 14 ਮਹੀਨਿਆਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੀ ਨਿਰੰਤਰ ਬੇਅਦਬੀ ਹੁੰਦੀ ਹੋਵੇ ਤੇ ਸਮੇਂ ਦੀ ਉਹ ਸਰਕਾਰ ਜਿਸ ਨੇ ਪੰਥਕ ਮੁਖੌਟਾ ਪਾਇਆ ਹੋਵੋ ਉਹ ਦੁਸ਼ਟ ਦੋਸ਼ੀਆਂ ਦਾ ਖੁਰਾ ਖੋਜ ਲੱਭਣ ਦੀ ਕੋਸ਼ਿਸ਼ ਹੀ ਨਾ ਕਰੇ। ਸਗੋਂ ਦੁਖਦਾਈ ਘਟਨਾਵਾਂ ਨਿਰੰਤਰ ਵਾਪਰਦੀਆਂ ਰਹਿਣ। ਫ਼ਿਰ ਇਨਸਾਫ਼ ਦੀ ਆਸ ਕਿਥੋਂ ਤੇ ਕਿਸ ਤੋਂ ਕੀਤੀ ਜਾਵੇ।ਦੁਸ਼ਟ ਦੋਸ਼ੀਆਂ ਦਾ ਖੁਰਾ ਖੋਜ ਲੱਭ ਕੇ ਉਨਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਥਾਂ ਉਲਟਾ ਇਹ ਅਖ਼ੌਤੀ ਪੰਥਕ ਸਰਕਾਰ ਸਿੱਖਾਂ ਨੂੰ ਰੋਸ ਪ੍ਰਗਟਾਉਣ ਦੀ ਵੀ ਆਗਿਆ ਨਾ ਦੇਵੇ ਤਾਂ ਸਿੱਖ ਕੀ ਕਰਨ? ਅਸੀਂ ਕਿਸੇ ਬੇਦੋਸ਼ੇ ਦਾ ਖੂਨ ਵਹਾਉਣ ਦੇ ਸਖ਼ਤ ਖਿਲਾਫ਼ ਹਾਂ। ਗੁਰਬਾਣੀ ਸਰਬੱਤ ਦਾ ਭਲਾ ਮੰਗਦੀ ਹੈ। ਪ੍ਰੰਤੂ ਦੁਸ਼ਟ ਦੋਸ਼ੀ ਨੂੰ ਮੁਆਫ਼ ਕਰਨਾ ਵੀ ਗੁਨਾਹ ਵਰਗਾ ਹੁੰਦਾ ਹੈ। ਜ਼ੁਲਮ ਕਰਨਾ ਅਤੇ ਜ਼ੁਲਮ ਬਰਦਾਸ਼ਤ ਕਰਨਾ ਬਰਾਬਰ ਦਾ ਗੁਨਾਹ ਹੈ।ਪਿਛਲੇ 14 ਮਹੀਨਿਆਂ ਤੋਂ ਗੁਰੂ ਸਾਹਿਬ ਦੀ ਬੇਅਦਬੀ ਤੋਂ ਅੱਖਾਂ ਮੀਚੀ ਬੈਠੀ ਸਰਕਾਰ ਦੀ ਮੱਕਾਰੀ ਤੋਂ ਅੱਕ ਕੇ ਜਾਗਦੀ ਜ਼ਮੀਰ ਵਾਲੇ ਕਿਸੇ ਸਿੰਘ ਨੇ ਆਖ਼ਰ ਉਨਾਂ ਦੁਸ਼ਟ ਦੋਸ਼ੀਆਂ ਵਿਚੋਂ ਜਿਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ, ਇਕ ਨੂੰ ਸੋਧਾ ਲਾ ਦਿੱਤਾ ਹੈ। ਭੜਕੀਆਂ ਭਾਵਨਾਵਾਂ ਨਤੀਜਿਆਂ ਦੀ ਪ੍ਰਵਾਹ ਨਹੀਂ ਕਰਦੀਆਂ ਹੁੰਦੀਆਂ।ਅਸੀਂ ਬਾਦਲ ਸਰਕਾਰ ਦੀ ਕੁੰਭਕਰਨੀ ਨੀਂਦ ਨੂੰ ਤੋੜਨ ਲਈ ਉਸ ਨੂੰ ਇਸ ਹੋਕੇ ਨਾਲ ਜਗਾਉਣਾਂ ਚਾਹੁੰਦੇ ਹਾਂ ਕਿ ਜੇ ਉਹ ਪੰਜਾਬ ਨੂੰ ਅੱਗ ਦੇ ਭਾਂਬੜ ਵਿਚ ਨਹੀਂ ਸੁੱਟਣਾ ਚਾਹੁੰਦੀ ਤਾਂ ਉਸ ਨੂੰ ਤੁਰੰਤ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਲਈ ਗੁਰੂ ਸਾਹਿਬ ਦੀ ਬੇਅਦਬੀ ਅਤੇ ਗੁਰਬਾਣੀ ਦੀ ਬੇਅਦਬੀ ਦੇ ਦੁਸ਼ਟ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਦੀ ਨਕੇਲ ਪਾਕੇ ਪੰਥ ਦੀ ਕਚਿਹਰੀ ਵਿਚ ਪੇਸ਼ ਕਰਨਾ ਚਾਹੀਦਾ ਹੈ। ਜੇ ਉਹ ਵੋਟ ਰਾਜਨੀਤੀ ਲਈ ਪੰਜਾਬ ਵਿਚ ਅੱਗ ਦੇ ਭਾਂਬੜ ਬਾਲਣਾ ਚਾਹੁੰਦੀ ਹੈ, ਬਹਾਨਾ ਬਣਾ ਕੇ ਸਿੱਖ ਨੌਜਵਾਨਾਂ ’ਤੇ ਜੁਲਮ ਤਸ਼ੱਦਦ ਦਾ ਦੌਰ ਚਲਾ ਕੇ ਹਿੰਦੂਵਾਦੀ ਤਾਕਤਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਤਾਂ ਵੀ ਉਹ ਅੱਗ ਨਾਲ ਖੇਡਣ ਦੀ ਘਿਨਾਉਣੀ ਕੋਸ਼ਿਸ਼ ਨਾ ਕਰੇ। ਗੁਰੂ �ਿਪਾ ਨਾਲ ਅੱਜ ਸਿੱਖ ਜੁਆਨੀ ਜਾਗ ਚੁੱਕੀ ਹੈ।ਨਸ਼ੇੜੀ ਅਤੇ ਨੱਤੀਆਂ ਵਾਲਿਆਂ ਨੂੰ ਮੋੜਾ ਪੈਣਾ ਵੀ ਸ਼ੁਰੂ ਹੋ ਗਿਆ ਹੈ। ਇਸ ਲਈ ਸਿੱਖ ਦੁਸ਼ਮਣ ਤਾਕਤਾਂ ਦਾ ਸਿੱਖ ਜੁਆਨੀ ਨੂੰ ਖ਼ਤਮ ਕਰਨ ਦਾ ਹਥਿਆਰ ਥੋੜਾ ਖੁੰਢਾ ਜ਼ਰੂਰ ਹੋ ਗਿਆ ਹੈ। ਅਸੀਂ ਸਮਝਦੇ ਹਾਂ ਕਿ ਦੁਸ਼ਟ ਦੋਸ਼ੀਆਂ ਨੂੰ ਹੱਥੀਂ ਸਜ਼ਾ ਦੇਣ ਦੀ ਜੋਸ਼ ਭਰਪੂਰ ਭਾਵਨਾਵਾਂ ਦੀ ਲਹਿਰ,ਜੇ ਸਰਕਾਰ ਨੇ ਬੇਅਦਬੀ ਕਾਂਡ ’ਤੇ ਮੱਕਾਰੀ ਵਾਲੀ ਚੁੱਪ ਧਾਰੀ ਰੱਖੀ ਤਾਂ ਇਥੇ ਰੁਕਣ ਵਾਲੀ ਨਹੀਂ। ਨਾਲ ਦੀ ਨਾਲ ਅਸੀਂ ਸਰਕਾਰ ਨੂੰ ਇਹ ਵੀ ਚੇਤਾਵਨੀ ਦਿੰਦੇ ਹਾਂ ਕਿ ਇਸ ਕਾਂਡ ਦੇ ਬਾਹਨੇ ਸਰਕਾਰ ਨੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੌਜਵਾਨਾਂ, ਜਿਨਾਂ ਦੀਆਂ ਉਹ ਸੂਚੀਆਂ ਬਣਾਈ ਬੈਠੀ ਹੈ, ਉਨਾਂ ’ਤੇ ਜ਼ੁਲਮ ਅਤੇ ਤਸ਼ੱਦਦ ਦਾ ਦੌਰ ਸ਼ੁਰੂ ਕੀਤਾ ਤਾਂ ਸਿੱਖ ਸੰਗਤਾਂ ਉਸ ਨੂੰ ਬਰਦਾਸ਼ਤ ਨਹੀਂ ਕਰਨਗੀਆਂ।ਬਾਦਲ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਸਬਰ ਦਾ ਪਿਆਲਾ ਨੱਕੋ-ਨੱਕ ਭਰ ਜਾਂਦਾ ਹੈ ਤਾਂ ਫਿਰ ਉਹ ਉੱਛਲਦਾ ਹੀ ਹੈ ਪ੍ਰੰਤੂ ਇਹ ਪਿਆਲਾ ਗੁਰੂ ਪ੍ਰਤੀ ਸ਼ਰਧਾ ਦੇ ਵੇਗ ਦਾ ਹੈ, ਜਿਸ ਅੱਗੇ ਜਾਬਰ ਤੋਂ ਜਾਬਰ, ਤਾਕਤਵਰ ਤੋਂ ਤਾਕਤਵਰ ਕੋਈ ਤਾਕਤ ਨਹੀਂ ਠਹਿਰ ਸਕਦੀ।
Comments
Post a Comment