ਆਖ਼ਿਰ ਕਿਉਂ ਹਥਿਆਰਾਂ ਤੇ ਹੱਥ ਗੲੇ?

(ਜਾਗੋ ਸਿੱਖ ਮੀਡੀਅਾ) ਆਖ਼ਿਰ ਕਿਉਂ ਹਥਿਆਰਾਂ ਤੇ ਹੱਥ ਗੲੇ?1980 ਵਿਚ ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਬਣ ਗਿਆ। ਦਰਬਾਰਾ ਸਿੰਘ ਵੀ ਓਹੋ ਜਿਹਾ ਹੀ ਸਿੱਖੀ ਦਾ ਵਿਰੋਧੀ ਸੀ ਜਿਹੋ ਜਿਹਾ ਮੁੱਖ ਮੰਤਰੀ ਬੇਅੰਤ ਸਿੰਘ ਸੀ। ਉਸ ਨੇ ਸਿੱਖਾਂ ਨੂੰ ਕੁਚਲਣ, ਦਰੜਨ ਦੀ ਸਹੁੰ ਖਾਧੀ ਹੋਈ ਸੀ ਤਾਂ ਜੋ ਇੰਦਰਾ ਨੂੰ ਖ਼ੁਸ਼ ਕਰ ਸਕੇ। ਸੰਤ ਐਂਵੇਂ ਹੀ ਉਸ ਨੂੰ 'ਜ਼ਕਰੀਆ' ਨਹੀਂ ਸਨ ਕਹਿੰਦੇ, ਉਸ ਨੇ ਸਿੱਖਾਂ 'ਤੇ ਜ਼ੁਲਮ ਹੀ ਬੜੇ ਕਰਵਾਏ। ਜਿਵੇਂ ਜੁਲਾਈ 1981 ਵਿਚ ਮੋਗੇ ਨੇੜੇ ਪਿੰਡ ਘੱਲ-ਖੁਰਦ ਦੇ ਥਾਣੇਦਾਰ ਨੇ ਇਕ ਸਿੱਖ ਸੁਦਾਗਰ ਸਿੰਘ ਨੂੰ ਉਸ ਦੇ ਪੁੱਤ ਤੇ ਧੀ ਸਮੇਤ ਥਾਣੇ ਲਿਆਂਦਾ ਅਤੇ ਧੀ ਸਵਰਨ ਕੌਰ ਦੇ ਕੱਪੜੇ.....ਕੇ, ਭਰਾ ਮੇਜਰ ਸਿੰਘ ਦੀ ਹਾਜਰੀ ਵਿਚ ਪਿਓ-ਧੀ ਦਾ....... ਕਰਵਾਉਣ ਦੀ ਕੋਸ਼ਿਸ਼ ਕੀਤੀ। ਇਹੋ ਜਿਹੇ ਨੀਚ ਥਾਣੇਦਾਰ ਨੂੰ ਇਹ ਜ਼ੁਰਅਤ ਦਰਬਾਰਾ ਸਿੰਘ ਕਰਕੇ ਹੀ ਪਈ।'ਚੁੱਪ ਕੀਤੀ' ਪਿੰਡ ਦੇ ਗਰੰਥੀ ਜਸਵੀਰ ਸਿੰਘ ਦੇ ਮੂੰਹ ਵਿਚ ਹਿੰਦੂ ਪੁਲਸੀਏ ਨੇ ਤੰਬਾਕੂ ਥੁੱਕਿਆ। ਕੀ ਇਹ ਬਰਦਾਸ਼ਤ ਕਰਨ ਵਾਲ਼ੀ ਕਰਤੂਤ ਸੀ? ਪਿੰਡ 'ਇੱਟਾਂਵਾਲ਼ੀ' ਦੇ ਜਗੀਰ ਸਿੰਘ ਦਾ ਪੱਟ ਪਾੜ ਕੇ ਪੁਲੀਸ ਨੇ ਵਿਚ ਲੂਣ ਭਰ ਦਿੱਤਾ। ਜਿਹੜੇ ਕਹਿੰਦੇ ਨੇ ਜੁਝਾਰੂ ਲਹਿਰ ਗ਼ਲਤ ਸੀ, ਉਹ ਦੱਸਣ ਕਿ ਜੇ ਇਹੀ ਕੁਝ ਉਨ੍ਹਾਂ ਨਾਲ਼ ਹੋਇਆ ਹੁੰਦਾ ਤਾਂ ਉਹ ਕੀ ਕਰਦੇ? ਤੇ ਦਿੱਲੀ ਵਿਚ ਹੋਣ ਵਾਲੇ ਰੋਸ ਮੁਜ਼ਾਹਰੇ ਵਿਚ ਹਿੱਸਾ ਲੈਣ ਜਾ ਰਹੇ 4 ਸਿੱਖਾਂ ਨੂੰ ਭਜਨ ਲਾਲ ਹਰਿਆਣੇ ਦੇ ਮੁੱਖ ਮੰਤਰੀ ਨੇ 1 ਸਤੰਬਰ 1981 ਨੂੰ ਬਿਨਾਂ ਗੱਲੋਂ ਹੀ ਭੁੰਨ ਦਿੱਤਾ।ਫ਼ਰਵਰੀ 1982 ਨੂੰ ਪਾਕਿਸਤਾਨੀ ਸਰਹੱਦ ਦੇ ਨਾਲ ਲੱਗਦੇਪਿੰਡ ਦਾੳੇਂਕੇ ਵਿਚ ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਦੇ 'ਹੁਕਮ' 'ਤੇ 300 ਪੁਲਸੀਆ ਨੇ ਅੰਤਾਂ ਦਾ ਜ਼ੁਲਮ ਕੀਤਾ। ਪੁਲੀਸ ਜੀਤ ਸਿੰਘ ਨੂੰ ਫੜਨਾ ਚਾਹੁੰਦੀ ਸੀ, ਪਰ ਨਿਸ਼ਾਨਾ ਪੂਰੇ ਪਿੰਡ ਨੂੰ ਬਣਾਇਆ ਗਿਆ। ਇਸ ਮੌਕੇ ਡੀ.ਐਸ.ਪੀ. ਸਵਰਨ 'ਘੋਟਣੇ' ਦੀਆਂ ਹਦਾਇਤਾਂ 'ਤੇ ਪੁਲੀਸ ਨੇ ਇਕ ਨੌਜਵਾਨ ਸਿੱਖ ਲੜਕੀ ਨੂੰ ਨਗਨ ਕਰ ਕੇ,...... ਤੋਂ ਫੜ ਕੇ ਪਿੰਡ ਵਿਚ ਫੇਰਿਆ ਸੀ ਕਿ ਉਸ ਦਾ ਭਰਾ ਪੇਸ਼ ਹੋ ਜਾਵੇ। ਜਦੋਂ ਇਸ ਵਹਿਸ਼ੀਪੁਣੇ ਦੀ ਗੱਲ ਪਿੰਡ ਵਾਸੀਆਂ ਨੇ ਦਰਬਾਰ ਸਾਹਿਬ ਆ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੱਸੀ ਤਾਂ ਸੰਤਾਂ ਸਮੇਤ ਹਰ ਸੁਣਨ ਵਾਲਾ ਪੁਲੀਸ ਦੇ ਰਵੱਈਏ ਤੋਂ ਹੱਥਾਂ 'ਤੇ ਦੰਦੀਆਂ ਵੱਢਣ ਲੱਗਾ। ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਨੇ ਤਰਨਤਾਰਨ ਦੇ ਉਸ ਬੁੱਚੜ ਡੀ.ਐਸ.ਪੀ ਘੋਟਣੇ ਦੀ ਠੋਕ ਕੇ ਸ਼ਲਾਘਾ ਕੀਤੀ। ਦਰਬਾਰਾ ਸਿੰਘ ਨੇ ਇਹੋ ਜਿਹੇ ਅਨੇਕਾਂ ਅਫ਼ਸਰਾਂ ਨੂੰ ਸਿੱਖਾਂ ਤੇ ਤਸ਼ੱਦਦ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ।ਇਹਨਾਂ ਜ਼ਾਲਮ ਪੁਲਸੀਆ ਵਿਚ ਸੁਰਜੀਤ ਸਿੰਘ ਬੈਂਸ, ਹਰਜੀਤ ਸਿੰਘ ਇੰਸਪੈਕਟਰ, ਹੌਲਦਾਰ ਮੱਖਣ ਸਿੰਘ, ਸਿਪਾਹੀ ਬੂਟਾ ਸਿੰਘ, ਦਰਸ਼ਨ ਸਿੰਘ, ਗੁਰਦਰਸ਼ਨ ਸਿੰਘ ਰਈਏ ਵਾਲ਼ਾ, ਗੁਰਚਰਨ ਸਿੰਘ ਸਾਂਹਸੀ, ਸੁੱਚਾ ਸਿੰਘ, ਭਗਵਾਨ ਸਿੰਘ ਕੜਿਆਂ ਵਾਲ਼ਾ, ਸ਼ਿਆਮ ਸੁੰਦਰ, ਡੀ.ਆਰ. ਭੱਟੀ ਵਰਗੇ ਬਦਨਾਮ ਅਫ਼ਸਰ ਸਨ। ਜੇ ਸਮੇਂ ਦੀ ਸਰਕਾਰ ਇਹੋ ਜਿਹੇ ਜ਼ਾਲਮਾਂ ਦਾ ਪੱਖ ਲਵੇ ਤਾਂ ਸਿੰਘਾਂ ਨੇ ਇਹਨਾਂ ਬੁੱਚੜਾਂ ਨੂੰ ਗੱਡੀ ਚਾੜ੍ਹ ਕੇ ਕੀ ਗ਼ਲਤ ਕੰਮ ਕੀਤਾ ਦੱਸੋ ਕੀ ਫਿਰ ਆਪਾ ਅੱਤਵਾਦੀ ਹੋ ਗੲੇ,,, ਸਬਰ ਦੀ ਕੋੲੀ ਹੱਦ ਹੁੰਦੀ ਹੈ ਜੋ ਉਸ ੧੯੭੮ ਤੋਂ ਟੁੱਟ ਗਿਆ ਸੀ।

Comments