ਸਿੱਖ ਕੌਮ ਦੇ ਬੇਤਾਜ਼ ਬਾਦਸ਼ਾਹ ਮਹਾਰਾਜ਼ਾ ਰਣਜੀਤ ਸਿੰਘ ਦਾ ਬੁੱਤ

    ਫਰਾਂਸ ਦੇ ਸ਼ਹਿਰ ਸੇਂਟ ਟਰੋਪੇਜ਼ ਵਿਖੇ ਸਥਾਪਿਤ ਹੋਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਪੰਜਾਬ ਸਰਕਾਰ ਨੇ ਤੋਹਫੇ ਵਿੱਚ ਦਿੱਤਾ ਚੰਡੀਗੜ੍ਹ:(ਜਾਗੋ ਸਿੱਖ ਮੀਡੀਅਾ) ਸਿੱਖ ਕੌਮ ਦੇ ਬੇਤਾਜ਼ ਬਾਦਸ਼ਾਹ ਮਹਾਰਾਜ਼ਾ ਰਣਜੀਤ ਸਿੰਘ ਦਾ ਬੁੱਤ ਫਰਾਂਸ ਦੇ ਸ਼ਹਿਰ ਸੇਂਟ ਟਰੋਪੇਜ਼ ਵਿਖੇ ਸਥਾਪਤ ਕੀਤਾ ਜਾਵੇਗਾ।ਫਰਾਂਸ ਦੇ ਸਿੱਖ ਰਾਜ ਅਤੇ ਮਹਾਰਾਜ਼ਾ ਰਣਜੀਤ ਸਿੰਘ ਨਾਲ ਵਿਸ਼ੇਸ਼ ਸਬੰਧ ਸਨ ਅਤੇ ਮਹਾਰਾਜ਼ਾ ਦੀ ਫੌਜ ਵਿੱਚ ਯੁਰਪ ਦੇ ਕਈ ਮਹਾਨ ਜਰਨੈਲਾਂ ਨੇ ਮਹਾਰਾਜ਼ਾ ਦੀ ਫੌਜ ਵਿੱਚ ਸੇਵਾਵਾਂ ਨਿਭਾਈਆਂ ਸਨ।ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਸੇਂਟ ਟਰੋਪੇਜ਼ ਦੇ ਡਿਪਟੀ ਮੇਅਰ ਸ੍ਰੀ ਹੈਨਰੀ ਐਲਾਰਡ ਨੂੰ ਸੌਾਪਣ ਮੌਕੇਫਰਾਂਸ ਦੇ ਸ਼ਹਿਰ ਸੇਂਟ ਟਰੋਪੇਜ਼ ਵਿਖੇ ਸਥਾਪਤ ਕੀਤੇ ਜਾਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਸੇਂਟ ਟਰੋਪੇਜ਼ ਦੇ ਡਿਪਟੀ ਮੇਅਰ ਸ੍ਰੀ ਹੈਨਰੀ ਐਲਾਰਡ ਨੂੰ ਸੌਾਪਣ ਮੌਕੇ ਇੱਥੇ ਪੰਜਾਬ ਭਵਨ ਵਿਖੇ ਕਰਵਾਏ ਸਮਾਗਮ ਦੌਰਾਨ ਚੋਣਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇਕ ਮਹਾਨ ਸ਼ਾਸਕ ਸੀ ਜਿਨ੍ਹਾਂ ਨੇ ਸਾਡੇ ਮਹਾਨ ਗੁਰੂਆਂ ਵੱਲੋਂ ਦਰਸਾਏ ਧਰਮ ਨਿਰਪੱਖਤਾ ਤੇ ਸਮਾਜਵਾਦ ਦੇ ਮਾਰਗ ਨੂੰ ਸਹੀ ਅਰਥਾਂ ‘ਚ ਅਮਲ ਵਿਚ ਲਿਆਂਦਾ ।ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਭਨਾਂ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਅਤੇ ਇੱਥੋਂ ਤੱਕ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਰਾਤ ਦੇ ਮੌਕੇ ਲੋਕਾਂ ਵਿਚ ਵਿਚਰਦੇ ਰਹੇ ।ਸ: ਬਾਦਲ ਨੇ ਕਿਹਾ ਕਿ ਲੋਕਾਂ ਪ੍ਰਤੀ ਪ੍ਰੇਮ ਭਾਵ ਦੇ ਸਦਕਾ ਹੀ ਮਹਾਰਾਜਾ ਰਣਜੀਤ ਸਿੰਘ ਅਵਾਮ ਦੇ ਸੱਚੇ ਸ਼ਾਸਕ ਸਨ ।ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸੇਂਟ ਟਰੋਪੇਜ਼ ਵਿਖੇ ਸਥਾਪਤ ਕਰਨ ਲਈ ਫਰਾਂਸ ਸਰਕਾਰ ਤੇ ਇਸ ਸੈਰ ਸਪਾਟੇ ਵਾਲੇ ਸ਼ਹਿਰ ਦੀ ਅਥਾਰਟੀ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਭਾਰਤ ਤੇ ਫਰਾਂਸ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ ।ਫਰਾਂਸ ਤੇ ਪੰਜਾਬ ਦਰਮਿਆਨ ਸਦੀਆਂ ਪੁਰਾਣੇ ਇਤਿਹਾਸਕ ਸਬੰਧਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਾਨ ਸਿੱਖ ਰਾਜੇ ਮਹਾਰਾਜਾ ਰਣਜੀਤ ਸਿੰਘ ਨੇ ਬਰਤਾਨਵੀ ਸਾਮਰਾਜ ਦੇ ਪਾਸਾਰੇ ਨੂੰ ਰੋਕਣ ਲਈ ਫਰਾਂਸ ਦੇ ਮਹਾਨ ਯੋਧੇ ਜਨਰਲ ਜੀਨ ਫਰੈਂਕਿਉਸ ਐਲਾਡ ਨੂੰ ਚੁਣਿਆ ਸੀ ।ਇਸ ਮੌਕੇ ਜਨਰਲ ਐਲਾਰਡ ਦੇ ਪੜਪੋਤੇ ਅਤੇ ਸੇਂਟ ਟਰੋਪੇਜ਼ ਦੇ ਡਿਪਟੀ ਮੇਅਰ ਸ੍ਰੀ ਹੈਨਰੀ ਐਲਾਰਡ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਬੁੱਤ ਤੋਹਫੇ ‘ਚ ਦੇਣ ਦੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ ।ਇਸ ਮੌਕੇ ਭਾਰਤ ਵਿਚ ਫਰਾਂਸ ਦੇ ਰਾਜਦੂਤ ਸ੍ਰੀ ਅਲਗਜ਼ੈਂਡਰ ਜ਼ੀਗਲਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਜਨਰਲ ਐਲਾਰਡ ਦੋਵਾਂ ਦੇਸ਼ਾਂ ਦਰਮਿਆਨ ਫੌਜੀ ਰਣਨੀਤਿਕ ਗੱਠਜੋੜ ਦੀ ਉੱਤਮ ਉਦਾਹਰਣ ਹਨ ।ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ 2 ਫੁੱਟ 8.68 ਇੰਚ ਉੱਚਾ ਅਤੇ 110 ਕਿਲੋਗ੍ਰਾਮ ਵਜ਼ਨ ਵਾਲਾ ਤਾਂਬੇ ਦਾ ਇਹ ਬੁੱਤ ਪੰਜਾਬ ਸਰਕਾਰ ਵੱਲੋਂ ਫਰਾਂਸ ਨੂੰ ਤੋਹਫੇ ਵਿਚ ਦਿੱਤਾ ਗਿਆ ਹੈ ।

Comments