Skip to main content
ਬੇਅਦਬੀ ਮਾਮਲੇ 'ਚ ਘਿਰੀ ਮਹਿਲਾ ਦੇ ਕਤਲ ਦਾ ਨਹੀਂ ਕੋਈ ਪਛਤਾਵਾ ! ਲੁਧਿਅਾਣਾ : (ਜਾਗੋ ਸਿੱਖ ਮੀਡੀਅਾ ਬਿੳੂਰੋ)ਆਲਮਗੀਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਲਜ਼ਾਮਾਂ ਵਿੱਚ ਘਿਰੀ ਮਹਿਲਾ ਬਲਵਿੰਦਰ ਕੌਰ ਦੇ ਕਤਲ ਮਾਮਲੇ ਵਿੱਚ ਦੋ ਮੁਲਜ਼ਮਾਂ ਨੇ ਆਤਮ ਸਮਰਪਨ ਕਰ ਦਿੱਤਾ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।
ਕਾਬਲੇਗੌਰ ਹੈ ਕਿ ਪੁਲੀਸ ਨੇ ਪਟਿਆਲਾ ਦੇ ਥਾਣਾ ਤ੍ਰਿਪੜੀ ਦੇ ਇਲਾਕਾ ਰਣਜੀਤ ਨਗਰ ਵਾਸੀ ਜਸਪ੍ਰੀਤ ਸਿੰਘ ਉਰਫ਼ ਨਿਹਾਲ ਸਿੰਘ ਤੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਾਗੋਵਾਲ ਥਾਣਾ ਅਮਰਗੜ੍ਹ ਵਾਸੀ ਗੁਰਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ। ਅਦਾਲਤ ਤੋਂ ਬਾਹਰ ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੇ ਮਹਿਲਾ ਦਾ ਕਤਲ ਕਿਉਂ ਕੀਤਾ? ਬਲਵਿੰਦਰ ਕੌਰ ‘ਤੇ ਅਕਤੂਬਰ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਲਜ਼ਾਮ ਸਨ। ਇਸ ਤੋਂ ਬਾਅਦ ਬਲਵਿੰਦਰ ਕੌਰ ਜ਼ਮਾਨਤ ‘ਤੇ ਬਾਹਰ ਆ ਗਈ ਸੀ ਪਰ ਬਾਅਦ ਵਿੱਚ ਇਸ ਸਾਲ 26 ਜੁਲਾਈ ਨੂੰ ਬਲਵਿੰਦਰ ਕੌਰ ਨੂੰ ਆਲਮਗੀਰ ਗੁਰਦੁਆਰੇ ਦੇ ਬਾਹਰ ਮਹਿਲਾ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
Comments
Post a Comment