ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਪ੍ਰਦੀਪ ਸਿੰਘ ਵੱਲੋਂ ਮਾਝੇ ਦੇ ਪਿੰਡਾਂ ਵਿੱਚ ਮੀਟਿੰਗਾਂ - ਵੱਡੀ ਗਿਣਤੀ ਵਿੱਚ ਹੋ ਰਹੇ ਹਨ ਨੋਂਜਵਾਨ ਸ਼ਾਮਲਅੰਮ੍ਰਿਤਸਰ, 21 ਜੁਲਾਈ (ਜਾਗੋ ਸਿੱਖ ਮੀਡੀਆ ਬਿਊਰੋ) : ਯੂਥ ਅਕਾਲੀ ਦਲ ਅੰਮ੍ਰਿਤਸਰ ਨੂੰ ਮਾਝੇ ਦੀ ਤੇ ਧਰਤੀ ਹੋਰ ਮਜਬੂਤ ਕਰਨ ਲਈ ਯੂਥ ਪ੍ਰਧਾਨ ਸ. ਪਰਦੀਪ ਸਿੰਘ ਦੀ ਅਗਵਾਈ ਵਿੱਚ ਸੀਨੀਅਰ ਆਗੂ ਸ. ਸਿੰਗਾਰਾ ਸਿੰਘ ਬਡਲਾ, ਕੁਲਦੀਪ ਸਿੰਘ ਦੁਬਾਲੀ, ਕੁਲਦੀਪ ਸਿੰਘ ਗੜਗੱਜ ਦੀ ਟੀਮ ਨਾਲ ਅੰਮ੍ਰਿਤਸਰ, ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਕਸਬਿਆਂ ਵਿੱਚ ਨੌਜਵਾਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਬਿਆਸ ਵਿਖੇ ਜਗਜੀਤ ਸਿੰਘ ਦੋਲੇਨੰਗਲ, ਪਰਮਜੀਤ ਸਿੰਘ ਵੜੈਚ ਵੱਲੋਂ ਭਰਵੀਂ ਮੀਟਿੰਗ ਕਰਵਾਈ ਗਈ। ਜਿਸ ਵਿੱਚ ਹਾਜ਼ਰ ਨੌਜਵਾਨਾਂ ਨੇ ਸ. ਸਿਮਰਨਜੀਤ ਸਿੰਘ ਮਾਨ ਜੀ ਦੀ ਅਗਵਾਈ ਵਿਚ ਚੱਲਣ ਦਾ ਪ੍ਰਣ ਕਰਕੇ ਯੂਥ ਵਿੰਗ ਵਿੱਚ ਸ਼ਾਮਿਲ ਹੋਏ। ਦੂਜੀ ਮੀਟਿੰਗ ਸ. ਰਵਿੰਦਰ ਸਿੰਘ ਨੇ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਏਥੇ ਵੀ ਕਈ ਨੌਜਵਾਨ ਪਾਰਟੀ ਵਿਚ ਸ਼ਾਮਿਲ ਹੋਏ। ਤੀਜੀ ਮੀਟਿੰਗ ਸੁਲਤਾਨਵਿੰਡ ਸ. ਦਲਜੀਤ ਸਿੰਘ ਨੇ ਕਰਵਾਈ। ਚੌਥੀ ਭਰਵੀਂ ਮੀਟਿੰਗ ਸ. ਰਣਜੀਤ ਸਿੰਘ ਨੇ ਕਸਬਾ ਵੱਲਾ ਵਿਚ ਕਰਵਾਈ ਜਿਥੇ ਵੱਲੇ ਤੇ ਹੋਰ ਇਲਾਕੇ ਦੇ ਨੌਜਵਾਨਾਂ ਨੇ ਸ. ਗੁਰਿੰਦਰਪਾਲ ਸਿੰਘ ਦੀ ਅਗਵਾਈ ਵਿਚ ਯੂਥ ਅਕਾਲੀ ਦਲ ਅੰਮ੍ਰਿਤਸਰ ਵਿਚ ਸ਼ਾਮਿਲ ਹੋ ਕੇ ਸ. ਸਿਮਰਨਜੀਤ ਸਿੰਘ ਮਾਨ ਜੀ ਦੀ ਸੋਚ ਨੂੰ ਘਰ -ਘਰ ਪਹੁੰਚਾਉਣ ਦਾ ਐਲਾਨ ਕੀਤਾ। ਅਗਲੀ ਮੀਟਿੰਗ ਅੰਮ੍ਰਿਤਸਰ ਸ਼ਹਿਰ ਅੰਦਰ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਪ੍ਰਬੰਧਕੀ ਸਕੱਤਰ ਸ. ਪਪਲਪ੍ਰੀਤ ਸਿੰਘ, ਸ.ਨਵਦੀਪ ਸਿੰਘ ਅਤੇ ਡਾ. ਸ਼ਰਨਜੀਤ ਸਿੰਘ ਰਟੌਲ ਨੇ ਕਰਵਾਈ। ਜਿਥੇ ਯੂਥ ਆਗੂਆਂ ਨੇ ਪਾਰਟੀ ਦੇ ਹੱਕ ਵਿੱਚ ਸ਼ੋਸ਼ਲ ਮੀਡੀਏ ਤੇ ਹੋਰ ਸਰਗਰਮੀ ਫੜਨ ਦੀ ਗੱਲ ਆਖੀ। ਫਿਰ ਅਗਲੀ ਮੀਟਿੰਗ ਪ੍ਰਿੰਸ ਬਾਠ ਨੇ ਪਿੰਡ ਬਾਠ ਵਿਖੇ ਕਰਾਈ ੳੁਪਰੰਤ ਗੁਰਿੰਦਰਪਾਲ ਸਿੰਘ ਦਾ ਫੋਨ ਆਉਣ 'ਤੇ ਕਿ ਪਿੰਡ ਵੱਲਾ ਵਿੱਚ ਸੱਤਾਧਾਰੀ ਲੋਕਾਂ ਵੱਲੋਂ ਪੁਲਿਸ ਦੀ ਮਦਤ ਨਾਲ ਇਕ ਗਰੀਬ ਪਰਿਵਾਰ ਨੂੰ ਨਜਾਇਜ਼ ਤੰਗ ਕਰਨ ਤੇ ਥਾਣਾ ਮੋਹਕਮਪੁਰਾ ਦੀ ਮੁਖ ਪੁਲਿਸ ਅਫਸਰ ਨੂੰ ਮਿਲਕੇ ਗਰੀਬ ਪਰਿਵਾਰ ਨੂੰ ਤੰਗ ਨ ਕਰਨ ਤੇ ਸੱਚ ਦਾ ਸਾਥ ਦੇਣ ਲਈ ਆਖਿਆ ਅਫਸਰ ਸਾਹਿਬ ਨੇ ਇਨਸਾਫ਼ ਦਾ ਭਰੋਸਾ ਦਿਵਾਇਆ। ਦੇਰ ਰਾਤ ਹੋਣ ਕਰਕੇ ਟਾਂਗਰਾ, ਅਜਨਾਲਾ ਤੇ ਰਈਅਾ ਵਿਖੇ ਹੋਣ ਵਾਲੀਆਂ ਮੀਟਿੰਗਾਂ ਅੱਗੇ ਕਰ ਦਿੱਤੀਆਂ ਗਈਆਂ। ਜਿਸ ਬਾਰੇ ਕੁਲਦੀਪਸਿੰਘ ਗੜਗੱਜ ਨੇ ਆਖਿਆ ਇਥੇ ਆਉਦੇ ਦਿਨਾਂ ਵਿੱਚ ਮੀਟਿੰਗ ਕੀਤੀਆਂ ਜਾਣਗੀਆਂ। ਇਸ ਮੌਕੇ ਯੂਥ ਪ੍ਰਧਾਨ ਪਰਦੀਪ ਸਿੰਘ ਜੀ ਨੇ ਆਖਿਆ ਥੋੜ੍ਹੇ ਦਿਨਾਂ ਵਿੱਚ ਹੀ ਅੰਮ੍ਰਿਤਸਰ ਸ਼ਹਿਰੀ ਤੇ ਦਿਹਾਤੀ ਯੂਥ ਵਿੰਗਾਂ ਦਾ ਐਲਾਨ ਕਰ ਦਿਤਾ ਜਾਵੇਗਾ।- ਕੁਲਦੀਪ ਸਿੰਘ ਗੜਗੱਜ, ਜਰਨਲ ਸਕੱਤਰ ਯੂਥ ਵਿੰਗ: ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 8054060637
Comments
Post a Comment