ਅੰਮ੍ਰਿਤਸਰ :(ਜਾਗੋ ਸਿੱਖ ਮੀਡੀਅਾ) ਆਮ ਆਦਮੀ ਪਾਰਟੀ ਦਾ ਸੰਬੰਧ ਖਾਲਿਸਤਾਨੀਆਂ ਨਾਲ ਹੈ ਜਿਸ ਦੀ ਸ਼ਹਿ 'ਤੇ ਸਰਬੱਤ ਖਾਲਸਾ ਵਰਗੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸਰਬੱਤ ਖਾਲਸਾ ਕਰਵਾਉਣ ਵਿਚ ਆਮ ਆਦਮੀ ਪਾਰਟੀ ਦਾ ਹੀ ਹੱਥ ਹੈ। ਇਹ ਕਹਿਣਾ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ। ਉਪ ਮੁੱਖ ਮੰਤਰੀ ਐਤਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ।ਸਰਬੱਤ ਖਾਲਸਾ 'ਚ ਥਾਪੇ ਗਏ ਜੱਥੇਦਾਰਾਂ 'ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਜੱਥੇਦਾਰਾਂ ਨੂੰ ਜਨਤਾ ਪਹਿਲਾਂ ਹੀ ਨਕਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਲੈਟਰ ਹੈੱਡ 'ਤੇ ਫੁਰਮਾਨ ਜਾਰੀ ਕਰਨਾ ਗਲਤ ਹੈ ਅਤੇ ਇਸ 'ਤੇ ਸਰਕਾਰ ਵਲੋਂ ਨੋਟਿਸ ਲਿਆ ਜਾਵੇਗਾ।ਇਸ ਦੌਰਾਨ ਜਦੋਂ ਪੱਤਰਕਾਰਾਂ ਵਲੋਂ 25 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਵਲੋਂ ਕੀਤੀ ਜਾਣ ਵਾਲੀ ਪ੍ਰੈਸ ਕਾਨਫਰੰਸ ਬਾਰੇ ਉਪ ਮੁੱਖ ਮੰਤਰੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਬਾਰੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ।

Comments
Post a Comment