ਸ. ਸੁਖਜਿੰਦਰ ਸਿੰਘ ਯੂ.ਐਸ.ਏ. ਦੀ ਬੇ-ਵਕਤ ਮੌਤ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਸ. ਸੁਖਜਿੰਦਰ ਸਿੰਘ ਯੂ.ਐਸ.ਏ. ਦੀ ਬੇ-ਵਕਤ ਮੌਤ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦੁੱਖ ਦਾ ਪ੍ਰਟਗਾਵਾ : ਚੀਮਾਂ ਫ਼ਤਹਿਗੜ੍ਹ ਸਾਹਿਬ, 25 ਜੁਲਾਈ (ਜਾਗੋ ਸਿੱਖ ਮੀਡੀਅਾ ) ਵਸਿੰਗਟਨ ਡੀ.ਸੀ. ਯੂ.ਐਸ.ਏ. ਵਿਚ ਰਹਿੰਦੇ ਭਾਈ ਨਰਿੰਦਰ ਸਿੰਘ ਦੇ ਸਪੁੱਤਰ ਸ. ਸੁਖਜਿੰਦਰ ਸਿੰਘ ਦੀ ਬਿਮਾਰੀ ਕਾਰਨ ਛੋਟੀ ਉਮਰੇ ਹੋਈ ਮੌਤ ਦਾ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੂਹ ਪਾਰਟੀ ਨੇ ਬਹੁਤ ਜਿਆਦਾ ਅਫਸੋਸ ਪ੍ਰਗਟ ਕੀਤਾ ਹੈ । ਇਸ ਨਾਲ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਜੂਝ ਰਹੇ ਦੇਸ਼-ਵਿਦੇਸ਼ ਵਿਚ ਰਹਿੰਦੇ ਸਿੱਖਾਂ ਦੇ ਹਿਰਦਿਆ ਵਿਚ ਬਹੁਤ ਦੁੱਖ ਹੈ ਕਿਉਂਕਿ ਸ. ਨਰਿੰਦਰ ਸਿੰਘ ਉਤਰੀ ਅਮਰੀਕਾ ਦੇ ਖ਼ਾਲਿਸਤਾਨੀ ਆਗੂਆਂ ਵਿਚੋਂ ਪਹਿਲੀ ਕਤਾਰ ਦੇ ਆਗੂ ਹਨ ਅਤੇ ਪਰਿਵਾਰ ਸਮੇਤ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹਰ ਪਲ ਤਿਆਰ ਰਹਿੰਦੇ ਹਨ ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਮੁੱਖ ਦਫ਼ਤਰ ਸਕੱਤਰ ਸ. ਰਣਜੀਤ ਸਿੰਘ ਚੀਮਾਂ ਨੇ ਦੱਸਿਆ ਹੈ ਕਿ ਪਾਰਟੀ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਆਪਣੀ ਸਰਧਾਜ਼ਲੀ ਭੇਟ ਕਰਦਿਆਂ ਕਿਹਾ ਹੈ ਕਿ ਸ. ਨਰਿੰਦਰ ਸਿੰਘ ਦੇ ਪਰਿਵਾਰ ਨਾਲ ਸਾਡਾ ਅਟੁੱਟ ਪੰਥਕ ਰਿਸ਼ਤਾ ਹੈ । ਇਸ ਦੁੱਖ ਦੀ ਘੜੀ ਵਿਚ ਸਮੂਹ ਪਾਰਟੀ ਉਹਨਾਂ ਦੇ ਨਾਲ ਖੜ੍ਹੀ ਹੈ । ਸ. ਮਾਨ ਨੇ ਅਮਰੀਕਾ ਤੇ ਕੈਨੇਡਾ ਵਿਚ ਰਹਿੰਦੇ ਪਾਰਟੀ ਦੇ ਨੁਮਾਇੰਦਿਆਂ ਨੂੰ ਸ. ਨਰਿੰਦਰ ਸਿੰਘ ਦੇ ਘਰ ਜਾ ਕੇ ਦੁੱਖ ਪ੍ਰਗਟ ਕਰਨ ਲਈ ਕਿਹਾ ਹੈ ।ਰਣਜੀਤ ਸਿੰਘ ਚੀਮਾਂ,ਮੁੱਖ ਦਫ਼ਤਰ ਸਕੱਤਰ,ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

Comments