ਤਰਨ ਤਾਰਨ 27 ਜੁਲਾਈ (ਜਾਗੋ ਸਿੱਖ ਮੀਡੀਅਾ) ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਵਿਚ ਅੱਜ ਫਿਰ ਪਾਵਨ ਗੁਰਬਾਣੀ ਦੀ ਨਿਰਾਦਰੀ ਦੀ ਘਟਨਾ ਵਾਪਰੀ ਹੈ ਉੱਕਤ ਘਟਨਾ ਬਾਰੇ ਜਦੋ ਭਰੋਸੇਮੰਦ ਸੂਤਰਾਂ ਤੋ ਜਾਣਕਾਰੀ ਮਿਲੀ ਉਸੇ ਵਕਤ ਡਾ ਗੁਰਜਿੰਦਰ ਸਿੰਘ ਕੌਮੀ ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ( ਅ ) ਆਪਣੇ ਸਾਥੀ ਸਿੰਘਾਂ ਸਮੇਤ ਦੋਸ਼ੀਆ ਦੀ ਭਾਲ ਵਿੱਚ ਜੁਟ ਗਏ ਦੋਸ਼ੀ ਮਨਜੀਤ ਕੌਰ ਪਤਨੀ ਤਰਸੇਮ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ ਵਾਰਡ ਨੰਬਰ 13 ਦੋਸ਼ੀ ਕਿਸ਼ੋਰ ਕੁਮਾਰ ਉਰਫ ਸ਼ੋਰੀ ਕਬਾੜੀਆ ਨੂਰਦੀ ਅੱਡਾ ਵਾਰਡ ਨੰਬਰ 17 ਤਰਨ ਤਾਰਨ ਜਿੰਨਾ ਵਿੱਚੋ ਦੋਸ਼ੀ ਮਨਜੀਤ ਕੌਰ ਨੂੰ ਥਾਣਾ ਸਿਟੀ ਤਰਨ ਤਾਰਨ ਨੇ ਗ੍ਰਿਫਤਾਰ ਕਰਕੇ ਪਰਚਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਸ਼ੋਰੀ ਕਬਾੜੀਆ ਫਰਾਰ ਹੋ ਚੁੱਕਾ ਹੈ ਸਵੇਰੇ ਦੋਸ਼ੀ ਮਨਜੀਤ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।
Comments
Post a Comment