ਸ. ਜਰਨੈਲ ਸਿੰਘ ਸਖੀਰਾ ਦੇ ਪਿਤਾ ਸ. ਤਾਰਾ ਸਿੰਘ ਦੇ ਅਕਾਲ ਚਲਾਣੇ ‘ਤੇ ਆਗੂਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ : ਅੰਮ੍ਰਿਤਸਰ ਦਲ ਫ਼ਤਹਿਗੜ੍ਹ ਸਾਹਿਬ, 29 ਜੁਲਾਈ (ਜਾਗੋ ਸਿੱਖ ਮੀਡੀਅਾ ) “ਜੋ ਸ. ਜਰਨੈਲ ਸਿੰਘ ਸਖੀਰਾ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਪਾਰਟੀ ਵਿਚ ਨਿਰਸਵਾਰਥ ਅਤੇ ਦ੍ਰਿੜਤਾ ਨਾਲ ਪਾਰਟੀ ਸੋਚ ਨੂੰ ਹਰ ਘਰ ਵਿਚ ਪਹੁੰਚਾਉਣ ਲਈ ਦਿਨ-ਰਾਤ ਇਕ ਕਰਦੇ ਆ ਰਹੇ ਹਨ, ਇਹ ਗੁਣਾ ਦੀ ਬਖਸਿ਼ਸ਼ ਸ. ਤਾਰਾ ਸਿੰਘ ਦੇ ਸੰਸਕਾਰ ਵਿਚੋ ਉਹਨਾਂ ਨੂੰ ਪ੍ਰਾਪਤ ਹੋਈ ਹੈ । ਇਹੀ ਵਜਹ ਹੈ ਕਿ ਸਮੁੱਚਾ ਸਖੀਰਾ ਪਰਿਵਾਰ ਹਰ ਸਮੇਂ ਪੰਥ ਦੀ ਸੇਵਾ ਵਿਚ ਹਾਜ਼ਰ ਰਹਿੰਦਾ ਹੈ । ਸ. ਤਾਰਾ ਸਿੰਘ ਜੋ ਇਸ ਘਰ ਦੇ ਮੁੱਖੀ ਸਨ, ਉਹਨਾਂ ਵੱਲੋ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਜੋ ਗੁਰੂ ਚਰਨਾਂ ਵਿਚ ਪਿਛਲੇ ਦਿਨੀਂ ਜਾ ਬਿਰਾਜੇ ਹਨ, ਉਸ ਨਾਲ ਖ਼ਾਲਸਾ ਪੰਥ ਤੋ ਵੀ ਇਕ ਬਜੁਰਗ ਆਤਮਾ ਦੇ ਸੰਨੇਹ-ਪਿਆਰ ਅਤੇ ਅੱਛੇ ਪੰਥਕ ਖਿਆਲਾ ਦੀ ਅਗਵਾਈ ਤੋ ਵਾਂਝਾ ਹੋ ਗਿਆ ਹੈ । ਜੋ ਕਿ ਸਖੀਰਾ ਪਰਿਵਾਰ ਦੇ ਨਾਲ-ਨਾਲ ਖ਼ਾਲਸਾ ਪੰਥ ਨੂੰ ਵੀ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ ।” ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇਕੱਤਰ ਹੋਏ ਅਹੁਦੇਦਾਰਾਂ ਜਿਨ੍ਹਾਂ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਰਣਜੀਤ ਸਿੰਘ ਚੀਮਾਂ ਦਫ਼ਤਰ ਸਕੱਤਰ, ਗੁਰਜੰਟ ਸਿੰਘ ਕੱਟੂ ਪੀ.ਏ .ਸ. ਮਾਨ, ਪ੍ਰਦੀਪ ਸਿੰਘ ਯੂਥ ਪ੍ਰਧਾਨ, ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ, ਧਰਮ ਸਿੰਘ ਕਲੌੜ ਇਲਾਕਾ ਸਕੱਤਰ, ਲੱਖਾ ਮਹੇਸ਼ਪੁਰੀਆ ਵੈਬ ਮਾਸਟਰ, ਰੁਪਿੰਦਰ ਕੌਰ ਵੈਬ ਮਾਸਟਰ, ਲਲਿਤ ਮੋਹਨ ਸਿੰਘ, ਹਿੰਮਤ ਸਿੰਘ, ਬੱਚੂ ਪਟੇਲ, ਮਨਜੀਤ ਸਿੰਘ ਮਹੱਦੀਆ, ਨਵਦੀਪ ਸਿੰਘ ਆਦਿ ਵੱਲੋਂ ਸ. ਤਾਰਾ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਸਖੀਰਾ ਪਰਿਵਾਰ ਨਾਲ ਹਮਦਰਦੀ ਜਤਾਉਦੇ ਹੋਏ ਪ੍ਰਗਟ ਕੀਤੇ । ਆਗੂਆਂ ਨੇ ਸ. ਤਾਰਾ ਸਿੰਘ ਦੇ ਅਕਾਲ ਚਲਾਣੇ ਤੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵੀ ਅਰਜੋਈ ਕੀਤੀ ਕਿ ਸਾਡੇ ਤੋਂ ਵਿਛੜੀ ਪਵਿੱਤਰ ਬਜੁਰਗ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸਣ । ਸਖੀਰਾ ਪਰਿਵਾਰ, ਸੰਬੰਧੀਆਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ ਅਤੇ ਸ. ਤਾਰਾ ਸਿੰਘ ਵੱਲੋ ਜਿਸ ਦ੍ਰਿੜਤਾ ਅਤੇ ਵਫਾਦਾਰੀ ਨਾਲ ਆਪਣੇ ਪਰਿਵਾਰ ਨੂੰ ਪੰਥਕ ਸੇਵਾ ਵਿਚ ਲਗਾਉਣ ਲਈ ਸੁਚੱਜੀ ਅਗਵਾਈ ਦਿੱਤੀ ਹੈ, ਉਸ ਤਰ੍ਹਾਂ ਪਰਿਵਾਰ ਨੂੰ, ਸੰਬੰਧੀਆਂ ਨੂੰ ਅਤੇ ਸਾਨੂੰ ਵੀ ਪੰਥਕ ਸੋਚ ਉਤੇ ਨਿਰੰਤਰ ਪਹਿਰਾ ਦਿੰਦੇ ਹੋਏ ਖ਼ਾਲਸਾ ਪੰਥ ਦੀ ਨਿਰਸਵਾਰਥ ਸੇਵਾ ਕਰਨ ਦੀ ਅਗਵਾਈ ਦੇਣ ਵਿਚ ਬਲ-ਬੁੱਧੀ ਦੀ ਬਖ਼ਸਿਸ ਕਰਨ ਤਾਂ ਕਿ ਅਸੀਂ ਜਿੰਦਗੀ ਦੇ ਦੁੱਖਾਂ-ਸੁੱਖਾਂ ਅਤੇ ਉਤਰਾਵਾ-ਚੜ੍ਹਾਵਾ ਵਿਚੋ ਨਿਕਲਦੇ ਹੋਏ ਆਪਣੀ ਕੌਮ ਪ੍ਰਤੀ ਅਤੇ ਇਨਸਾਨੀਅਤ ਪ੍ਰਤੀ ਫਰਜਾ ਦੀ ਆਖਰੀ ਸਵਾਸਾ ਤੱਕ ਪੂਰਤੀ ਕਰਦੇ ਰਹੀਏ ।

Comments