Skip to main content
ਪਾਕਿ ਕੁਰਾਨ ਦੀ ਬੇਅਦਬੀ ਦੇ ਮਾਮਲੇ ‘ਚ ਗ੍ਰਿਫਤਾਰ ਆਪ ਵਿਧਾਇਕ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕੱਲ
ਸੰਗਰੂਰ: (ਜਾਗੋ ਸਿੱਖ ਮੀਡੀਅਾ)ਪਾਕਿ ਕੁਰਾਨ ਦੀ ਬੇਅਦਬੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕੱਲ ਨੂੰ ਹੋਵੇਗੀ।
ਵਿਧਾਇਕ ਨਰੇਸ਼ ਯਾਦਵ
ਬੇਅਦਬੀ ਦੇ ਮਾਮਲੇ ‘ਚ ਗਿ੍ਫ਼ਤਾਰ ਦਿੱਲੀ ਤੋਂ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ ਦੀ ਜ਼ਮਾਨਤ ਦੀ ਅਰਜ਼ੀ ਮਾਲੇਰਕੋਟਲਾ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ ਹੈ ਅਤੇ ਜ਼ਮਾਨਤ ਲਈ ਕੀਤੀ ਅਪੀਲ ‘ਤੇ ਸੁਣਵਾਈ 30 ਜੁਲਾਈ ਨੂੰ ਸੰਗਰੂਰ ਅਦਾਲਤ ਵਿਖੇ ਹੋਵੇਗੀ ।
ਅੱਜ ਵਕੀਲਾਂ ਦੇ ਪੈਨਲ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਐਡਵੋਕੇਟ ਹਰਜੋਤ ਸਿੰਘ ਬੈਂਸ, ਐਡ: ਹਰਪਾਲ ਸਿੰਘ ਚੀਮਾ, ਐਡ: ਕਸ਼ਮੀਰ ਸਿੰਘ ਮੱਲ੍ਹੀ (ਜਲੰਧਰ), ਐਡ: ਤਪਿੰਦਰ ਸਿੰਘ ਸੋਹੀ ਅਤੇ ਐਡ: ਗੋਬਿੰਦਰ ਮਿੱਤਲ ਨੇ ਗਿ੍ਫ਼ਤਾਰ ਵਿਧਾਇਕ ਨਰੇਸ਼ ਯਾਦਵ ਦੀ ਜ਼ਮਾਨਤ ਲਈ ਮਲੇਰਕੋਟਲਾ ਅਦਾਲਤ ਵਿਚ ਅਪੀਲ ਕੀਤੀ ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਜਿਸ ਤੋਂ ਬਾਅਦ ਵਕੀਲਾਂ ਦੇ ਪੈਨਲ ਨੇ ਜ਼ਮਾਨਤ ਦੀ ਅਪੀਲ ਸੰਗਰੂਰ ਅਦਾਲਤ ਵਿਚ ਲਗਾਈ ਜਿੱਥੇ ਇਸ ਨੂੰ ਮਨਜ਼ੂਰ ਕਰ ਲਿਆ ਗਿਆ । ਹੁਣ ਇਸ ‘ਤੇ ਸੁਣਵਾਈ 30 ਜੁਲਾਈ ਨੂੰ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਵਿਰਕ ਦੀ ਅਦਾਲਤ ‘ਚ ਹੋਵੇਗੀ ।
Comments
Post a Comment