ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦੋਸ਼ੀ ਬਲਵਿੰਦਰ ਕੌਰ ਦਾ ਪਿੰਡ ਵਿੱਚ ਨਹੀਂ ਹੋਣ ਦਿੱਤਾ ਸਸਕਾਰਲੁਧਿਆਣਾ:(ਜਾਗੋ ਸਿੱਖ ਮੀਡੀਅਾ) ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਦੀ ਬੇਅਦਬੀ ਦੇ ਮਾਮਲੇ ਵਿੱਚ ਦੋਸ਼ੀ ਬਲਵਿੰਦਰ ਕੌਰ, ਜਿਸਨੂੰ ਪਿਛਲੇ ਦਿਨੀ ਗੁਰਦੁਆਰਾ ੳਾਲਮਗੀਰ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਦਾ ਪਿੰਡ ਵਾਸੀਆਂ ਨੇ ਪਿੰਡ ਵਿੱਚ ਸਸਕਾਰ ਨਹੀਂ ਹੋਣ ਦਿੱਤਾ।ਪੁਲੀਸ ਨੇ ਕਿਸੇ ਤਰ੍ਹਾਂ ਬੁੱਧਵਾਰ ਦੀ ਸਵੇਰੇ ਗਿੱਲ ਰੋਡ ਸਥਿਤ ਅਰੋੜਾ ਪੈਲੇਸ ਦੇ ਕੋਲ ਸਮਸ਼ਾਨਘਾਟ ਵਿੱਚ ਪੁਲੀਸ ਸੁਰੱਖਿਆ ਹੇਠ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕੁਝ ਸਕੇ ਸਬੰਧੀ ਸ਼ਾਮਲ ਸਨ।ਡੇਹਲੋਂ ਦੇ ਪਿੰਡ ਘਵੱਦੀ ਵਿੱਚ ਵਿਆਹ ਤੋਂ ਬਾਅਦ 36 ਸਾਲ ਦਾ ਸਮਾਂ ਗੁਜ਼ਾਰਨ ਵਾਲੀ ਔਰਤ ਬਲਵਿੰਦਰ ਕੌਰ ਨੂੰ ਆਖਿਰੀ ਸਮਾਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਵੀ ਥਾਂ ਨਹੀਂ ਮਿਲੀ।ਪਿੰਡ ਘਵੱਦੀ ਤੋਂ ਕੋਈ ਵੀ ਵਿਅਕਤੀ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਨਹੀਂ ਆਇਆ। ਪਿੰਡ ਦੇ ਲੋਕਾਂ ਵਿੱਚ ਅਜੇ ਵੀ ਉਸ ਪ੍ਰਤੀ ਰੋਹ ਹੈ। ਪਿੰਡ ਘਵੱਦੀ ਦੇ ਸਰਪੰਚ ਜਗਦੀਪ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਤੋਂ ਬਾਅਦ ਜਦੋਂ ਬਲਵਿੰਦਰ ਗ੍ਰਿਫ਼ਤਾਰ ਹੋਈ ਸੀ ਤਾਂ ਪਿੰਡ ਦੇ ਲੋਕ ਕਾਫ਼ੀ ਗੁੱਸੇ ਸਨ। ਸਾਰੇ ਲੋਕਾਂ ਨੇ ਉਸ ਨੂੰ ਪਿੰਡ ਵਿੱਚ ਨਾ ਵੜਨ ਦੀ ਗ਼ੱਲ ਆਖੀ ਸੀ।ਜ਼ਮਾਨਤ ’ਤੇ ਰਿਹਾਅ ਹੋਣ ਪਿੱਛੋਂ ਪਿੰਡ ਵਾਸੀਆਂ ਦੇ ਵਿਰੋਧ ਮਗਰੋਂ ਉਹ ਪਿੰਡ ਜਾਣ ਦੀ ਬਜਾਏ ਢੋਲੇਵਾਲ ਇਲਾਕੇ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਰਹਿਣ ਲੱਗੀ। ਮੰਗਲਵਾਰ ਦੀ ਸਵੇਰੇ ਕਤਲ ਤੋਂ ਬਾਅਦ ਬਲਵਿੰਦਰ ਕੌਰ ਦੇ ਪਰਿਵਾਰ ਵਾਲੇ ਪੁਲੀਸ ਦੇ ਨਾਲ ਪਿੰਡ ਵਿੱਚ ਆਏ ਸਨ ਤੇ ਉਹ ਉਥੇ ਉਸ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਸਨ। ਪਿੰਡ ਦੇ ਲੋਕਾਂ ਨੇ ਇਸ ਦੀ ਆਗਿਆ ਨਹੀਂ ਦਿੱਤੀ।ਪੁਲੀਸ ਵੱਲੋਂ ਇਸ ਮਾਮਲੇ ’ਚ ਨਾਮਜ਼ਦ ਕੀਤੇ ਗਏ ਗੁਰਪ੍ਰੀਤ ਸਿੰਘ ਤੇ ਉਸ ਦੇ ਇੱਕ ਸਾਥੀ ਦਾ ਹਾਲੇ ਤੱਕ ਕੋਈ ਸੁਰਾਗ਼ ਨਹੀਂ ਲੱਗਿਆ। ਪੁਲੀਸ ਦੋਹਾਂ ਦੀ ਭਾਲ ’ਚ ਲੱਗੀ ਹੋਈ ਹੈ। ਥਾਣਾ ਡੇਹਲੋਂ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ ਅਤੇ ਵੱਖ-ਵੱਖ ਟੀਮਾਂ ਇਸ ਮਾਮਲੇ ’ਚ ਜਾਂਚ ਕਰ ਰਹੀਆਂ ਹਨ।
Comments
Post a Comment