ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਦੋਸ਼ਾਂ 'ਚ ਘਿਰੀ ਮਹਿਲਾ ਨੂੰ ਮਾਰੀ ਗੋਲੀ ਲੁਧਿਆਣਾ :(ਜਾਗੋ ਸਿੱਖ ਮੀਡੀਅਾ) ਲੁਧਿਆਣਾ ਦੇ ਕਸਬਾ ਆਲਮਗੀਰ ਵਿਖੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਇੱਕ ਮਹਿਲਾ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਮਹਿਲਾ ਦਾ ਨਾਮ ਬਲਵਿੰਦਰ ਕੌਰ ਸੀ ਅਤੇ ਉਸ ਦੀ ਉਮਰ 47 ਦੇ ਕਰੀਬ ਸੀ। ਮਿਲੀ ਜਾਣਕਾਰ ਅਨੁਸਾਰ ਬਲਵਿੰਦਰ ਕੌਰ ਨੂੰ ਪੁਲਿਸ ਨੇ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਕਾਫ਼ੀ ਸਮੇਂ ਤੋਂ ਜੇਲ੍ਹ ਵਿੱਚ ਸੀ।ਕੁੱਝ ਦਿਨ ਪਹਿਲਾਂ ਉਹ ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਈ ਸੀ। ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਬਲਵਿੰਦਰ ਕੌਰ ਨੂੰ ਅੱਜ ਆਲਮਗੀਰ ਵਿਖੇ ਬੁਲਾਇਆ ਅਤੇ ਉੱਥੇ ਗੋਲੀ ਮਾਰ ਕੇ ਹਮਲਾਵਰ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ।ਪੁਲਿਸ ਅਨੁਸਾਰ ਹਮਲਾਵਰ ਮੋਟਰ ਸਾਈਕਲ ਉੱਤੇ ਆਏ ਸਨ। ਮਹਿਲਾ ਨੂੰ ਗੋਲੀ ਆਲਮਗੀਰ ਗੁਰਦੁਆਰਾ ਸਾਹਿਬ ਦੇ ਬਾਹਰ ਮਾਰੀ ਗਈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲ਼ਖ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਉੱਤੇ 2015 ਵਿੱਚ ਧਾਰਮਿਕ ਗ੍ਰੰਥ ਦੀ ਬੇਅਦਬੀ ਦਾ ਦੋਸ਼ ਲੱਗਾ ਸੀ। ਘਟਨਾ ਸਮੇਂ ਬਲਵਿੰਦਰ ਕੌਰ ਦੇ ਨਾਲ ਉਸ ਦਾ ਬੇਟਾ ਵੀ ਸੀ ,ਜੋ ਹਮਲੇ ਵਿੱਚ ਵਾਲ ਵਾਲ ਬੱਚ ਗਿਆ।
Comments
Post a Comment