ਆਪ ਦੀ ਸਰਕਾਰ ਬਨਣ ਸਾਰ ਮਜੀਠੀਏ ਨੂੰ ਜੇਲ ‘ਚ ਬੰਦ ਕਰਾਂਗੇ: ਕੇਜਰੀਵਾਲ ( ਜਾਗੋ ਸਿੱਖ ਮੀਡੀਅਾ) ਆਪ ਦੀ ਸਰਕਾਰ ਬਨਣ ਸਾਰ ਮਜੀਠੀਏ ਨੂੰ ਜੇਲ ‘ਚ ਬੰਦ ਕਰਾਂਗੇ: ਕੇਜਰੀਵਾਲ ਅੰਮ੍ਰਿਤਸਰ: ਪੰਜਾਬ ਆਮ ਆਦਮੀ ਦੀ ਸਰਕਾਰ ਬਣਦੇ ਸਾਰ ਹੀ ਪੰਜਾਬ ਦੇ ਮਾਲ ਮੰਤਰੀ ਬਿਕਰਮ ਮਜੀਠੀਏ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਜੇਲ ਵਿੱਚ ਬੰਦ ਕਰਾਂਗੇ।ਅੱਜ ਅੰਮ੍ਰਿਤਸਰ ਕੋਰਟ ‘ਚ ਪੇਸ਼ ਹੋਣ ਤੋਂ ਪਹਿਲਾ ਆਪਣੇ ਸਰਮਥਕਾਂ ਨੂੰ ਸਰਕਟ ਹਾਉਸ ਤੋਂ ਰਵਾਨਾ ਹੋਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਫ਼ ਤੌਰ ‘ਤੇ ਕਿਹਾ ਕਿ ਪੰਜਾਬ ਦੀ ਜਨਤਾ ਬੋਲ ਰਹੀ ਹੈ ਕਿ ਨਸ਼ੇ ਦਾ ਕਾਰੋਬਾਰ ਬਿਕਰਮ ਸਿੰਘ ਮਜੀਠੀਆ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਝੂਠੇ ਕੇਸਾਂ ਤੋਂ ਉਹ ਨਹੀਂ ਡਰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਮਜੀਠੀਆ ਕੋਲ 6 ਮਹੀਨੇ ਬਚੇ ਹਨ ਕਿ ਉਹ ਉਨ੍ਹਾਂ (ਕੇਜਰੀਵਾਲ ਨੂੰ ) ਗ੍ਰਿਫਤਾਰ ਕਰਵਾ ਸਕਦੇ ਹਨ, ਨਹੀਂ ਤਾਂ ਆਪ ਪਾਰਟੀ ਦੀ ਪੰਜਾਬ ‘ਚ ਸਰਕਾਰ ਆਉਣ ‘ਤੇ ਉਹ ਮਜੀਠੀਆ ਨੂੰ ਤੁਰੰਤ ਗ੍ਰਿਫਤਾਰ ਕਰਵਾਉਣਗੇ। ਮਾਨਹਾਨੀ ਮਾਮਲੇ ‘ਚ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਕੋਰਟ ਵਿੱਚ ਪੇਸ਼ੀ ਦੇ ਮੱਦੇਨਜ਼ਰ ਆਪ ਪਾਰਟੀ ਦੇ ਵੱਡੀ ਗਿਣਤੀ ‘ਚ ਸਮਰਥਕ ਪੁੱਜੇ ਹੋਏ ਹਨ। ਜੋ ਬਿਕਰਮ ਸਿੰਘ ਮਜੀਠੀਆ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਪੁੱਜੇ ਹੋਏ ਸਮਰਥਕਾਂ ਨੂੰ ਸੰਬੋਧਨ ਕੀਤਾ ਹੈ। ਕੇਜਰੀਵਾਲ ਦੇ ਸਰਕਟ ਹਾਊਸ ਤੋਂ ਨਿਕਲੇ ਕਾਫ਼ਲੇ ਨੂੰ ਪੁਲਿਸ ਨੇ ਰੋਕਿਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਵੀ ਵੱਡੀ ਗਿਣਤੀ ‘ਚ ਸਮਰਥਕਾਂ ਦੀ ਮੌਜੂਦਗੀ ਕਚਹਿਰੀ ਅੰਦਰ ਦੇਖੀ ਜਾ ਰਹੀ ਹੈ। ਜੋ ਕੇਜਰੀਵਾਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ।

Comments