Skip to main content
ਘੱਟ ਗਿਣਤੀਆਂ ਦੇ ਨਾਲ ਜੇਕਰ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਰਦਾਸ਼ਤ ਨਹੀਂ ਕਰਾਂਗੇ: ਸ਼ਾਹੀ ਇਮਾਮ (ਜਾਗੋ ਸਿੱਖ ਮੀਡੀਅਾ)
ਘੱਟ ਗਿਣਤੀਆਂ ਦੇ ਨਾਲ ਜੇਕਰ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਰਦਾਸ਼ਤ ਨਹੀਂ ਕਰਾਂਗੇ: ਸ਼ਾਹੀ ਇਮਾਮ
ਲੁਧਿਆਣਾ: ਪਿਛਲੇ ਦਿਨੀ ਫਗਵਾੜਾ ਵਿਖੇ ਸ਼ਿਵ ਸ਼ੈਨਾ ਵੱਲੋਂ ਗੁੰਡਾ ਗਰਦੀ ਕਰਦਿਆਂ ਮਸਜ਼ਿਦ ‘ਤੇ ਕੀਤੇ ਪਥਰਾਅ ਦੇ ਰੋਸ ਵਜੋ ਮੁਸਲਿਮ ਭਾਈਚਾਰੇ ਵੱਲੋਂ ਕਾਲਾ ਦਿਵਸ ਮਨਾ ਕੇ ਪਰਦਰਸ਼ਨ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।
ਫੀਲਡਗੰਜ ਚੌਂਕ ਵਿਖੇ ਇਤਿਹਾਸਕ ਜਾਮਾ ਮਸਜਿਦ ’ਚ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੇ ਮੁਸਲਮਾਨ ਸਮਾਜ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ। ਮੀਟਿੰਗ ’ਚ ਪੰਜਾਬ ਸਰਕਾਰ ਦੇ ਨੁਮਾਂਇਦੇ ਹੀਰਾ ਸਿੰਘ ਗਾਬੜੀਆ, ਏਡੀਸੀਪੀ ਜੋਗਿੰਦਰ ਸਿੰਘ, ਐਸਡੀਐਮ ਪਰਮਜੀਤ ਸਿੰਘ, ਏਸੀਪੀ ਸੈਂਟਰਲ ਅਮਨਦੀਪ ਬਰਾੜ, ਏਸੀਪੀ ਨਾਰਥ ਰਵਨੀਸ਼ ਚੌਧਰੀ ਵਿਸ਼ੇਸ਼ ਰੂਪ ’ਤੇ ਮੌਜੂਦ ਸਨ।
ਪੰਜਾਬ ਸਰਕਾਰ ਦੇ ਨੁਮਾਂਇਦਿਆਂ ਨਾਲ ਗੱਲ ਕਰਦੇ ਮੁਸਲਿਮ ਆਗੂ
ਇਸ ਮੌਕੇ ਸੂਬਾ ਸਰਕਾਰ ਵੱਲੋਂ ਸਹੀ ਕਾਰਵਾਈ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਮੁਸਲਮਾਨ ਭਾਈਚਾਰੇ ਵੱਲੋਂ ਕਾਲਾ ਦਿਵਸ ਮਨਾ ਕੇ ਰੋਸ ਪ੍ਰਦਰਸ਼ਨ ਕਰਨ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ।
ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਪਾਕਿਸਤਾਨ ਅਤੇ ਵੱਖਵਾਦੀਆਂ ਦੀ ਅਸੀ ਹਮੇਸ਼ਾ ਨਿੰਦਾ ਕਰਦੇ ਰਹੇ ਹਾਂ ਪਰ ਇਸ ਨਾਮ ’ਤੇ ਪੰਜਾਬ ’ਚ ਰਾਜਨੀਤਕ ਰੋਟੀਆਂ ਸੇਕਣ ਲਈ ਘੱਟ ਗਿਣਤੀਆਂ ਦੇ ਨਾਲ ਜੇਕਰ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਕਿਸੇ ਨੇ ਪੰਜਾਬ ਦਾ ਅਮਨ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰ ਹਾਲਤ ’ਚ ਕਾਲਾ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਹਿੰਦੂ, ਸਿੱਖ, ਮੁਸਲਮਾਨ, ਇਸਾਈ, ਦਲਿਤ ਭਾਈਚਾਰੇ ਦੇ ਲੋਕ ਆਪਸ ’ਚ ਪ੍ਰੇਮ ਕਰਨ ਵਾਲੇ ਹਨ ਅਤੇ ਸਾਜਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ।
ਇਸ ਮੌਕੇ ਚੇਅਰਮੈਨ ਹੀਰਾ ਸਿੰਘ ਗਾਬੜੀਆਂ ਨੇ ਕਿਹਾ ਕਿ ਪੰਜਾਬ ਸੂਬਾ ਦੇਸ਼ ਵਿੱਚ ਭਾਈਚਾਰੇ ਦੀ ਅਹਿਮ ਮਿਸਾਲ ਹੈ। ਸਰਕਾਰ ਸਾਰੇ ਧਰਮਾਂ ਦਾ
ਸਨਮਾਨ ਕਰਦੀ ਹੈ।
ਇਸ ਮੌਕੇ ’ਤੇ ਮੌਲਾਨਾ ਫਾਰੂਖ, ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਡਾ . ਸਿਰਾਜਦੀਨ ਬਾਲੀ , ਬਿਲਾਲ ਖਾਨ, ਮੁਹੰਮਦ ਜਫਰ , ਨਸੀਮ ਅੰਸਾਰੀ, ਹਾਜੀ ਨੌਸ਼ਾਦ, ਅਲਤਾਫ ਜੋਸ਼ਨ, ਰਹੀਸ ਸ਼ਾਹ, ਇਰਸ਼ਾਦ, ਮੁਹੰਮਦ ਰਫੀਕ ਮੌਜੂਦ ਸਨ।
Comments
Post a Comment