ਪਿਤਾ ਨੇ ਬਣਾਇਆ ਨਾਬਾਲਗ ਬੇਟੀ ਨੂੰ ਹਵਸ ਦਾ ਸ਼ਿਕਾਰ (ਜਾਗੋ ਸਿੱਖ ਮੀਡੀਅਾ) ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਪਿੰਡ ਚੱਖ ਮਦਰਸਾ ਵਿੱਚ ਇੱਕ ਮਤਰੇਏ ਪਿਤਾ ਨੇ ਆਪਣੇ ਹੀ ਨਾਬਾਲਿਗ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਇਸ ਨਾਲ ਕੁੜੀ ਗਰਭਵਤੀ ਹੋ ਗਈ। ਇਸ ਗੱਲ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਉਸ ਦੀ ਵੱਡੀ ਭੈਣ ਆਪਣੇ ਪੇਕੇ ਆਈ ਤੇ ਆਪਣੀ ਛੋਟੀ ਭੈਣ ਬਾਰੇ ਪੁੱਛਿਆ। ਉਸ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਕੈਂਸਰ ਹੈ। ਉਹ ਬਹੁਤ ਦਿਨਾਂ ਤੋਂ ਬੀਮਾਰ ਹੈ ਪਰ ਜਦੋਂ ਪੀੜਤਾ ਨੂੰ ਦੇ ਪੇਟ ਵਿੱਚ ਦਰਦ ਹੋਣ ਲੱਗਾ ਤਾਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਜਦੋਂ ਪੀੜਤਾ ਦਾ ਅਲਟਰਾਸਾਉਂਡ ਕਰਵਾਇਆ ਗਿਆ ਤਾਂ ਪਤਾ ਲੱਗਿਆ ਕਿ ਉਹ ਕਰੀਬ ਅੱਠ ਮਹੀਨੇ ਤੋਂ ਗਰਭਵਤੀ ਹੈ। ਫਿਰ ਇਸ ਮਾਮਲੇ ਵਿੱਚ ਪੀੜਤਾ ਦੀ ਭੈਣ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ। ਪੀੜਤਾ ਦੀ ਭੈਣ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਿਹਤ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤਹਿਤ ਸਿਹਤ ਵਿਭਾਗ ਨੇ ਟੀਮ ਬਣਾ ਕੇ ਹਸਪਤਾਲ ਵਿੱਚ ਭੇਜੀ। ਪੀੜਤਾ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਬੱਚੇ ਦੀ ਪੇਟ ਵਿੱਚ ਹੀ ਮੌਤ ਹੋ ਚੁੱਕੀ ਹੈ। ਪੀੜਤਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਫਿਲਹਾਲ ਸਿਹਤ ਵਿਭਾਗ ਦੀ ਟੀਮ ਨੇ ਪੀੜਤਾ ਨੂੰ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਕਰਵਾ ਲਿਆ ਹੈ। ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੀ ਭੈਣ ਦੇ ਬਿਆਨਾਂ ਨੂੰ ਦਰਜ ਕਰ ਲਿਆ ਗਿਆ ਹੈ। ਕੁੜੀ ਦੀ ਮਾਂ ਨਸੀਬ ਕੌਰ ਤੇ ਪਿਤਾ ਬਾਲਾ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰ ਹਾਲੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋਈ।

Comments