ਸੁਣ ਰਾਹੀਆ ਕਰਮਾ ਵਾਲਿਆ ਮੈਂ ਬੇਕਰਮੀ ਦੀ ਬਾਤਮੇਰਾ ਚੜ੍ਹਦਾ ਸੂਰਜ ਡੁਬਿਆਮੇਰੇ ਦਿਨ ਨੂੰ ਖਾ ਗਈ ਰਾਤ। ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀਂ ਕੁੱਖ ਅਖੀਰਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ।ਅੱਜ ਤਪਦੀ ਭੱਠੀ ਬਣ ਗਈਮੇਰੀ ਸਾਤ ਸਮੁੰਦਰ ਅੱਖਅੱਜ ਝੱਲੀ ਜਾਏ ਨਾ ਜੱਗ ਤੋਂਮੇਰੇ ਸ਼ਹੀਦਾਂ ਵਾਲੀ ਦੱਖ।ਅੱਜ ਤਪਦੀ ਭੱਠੀ ਬਣ ਗਇਆਮੇਰਾ ਸਗਲੇ ਵਾਲਾ ਪੈਰਅੱਜ ਵੈਰੀਆਂ ਕੱਡ ਵਿਖਾਲਿਆਹੈ ਪੰਜ ਸਦੀਆਂ ਦਾ ਵੈਰ।ਅੱਜ ਤਪਦੀ ਭੱਠੀ ਬਣ ਗਿਆਮੇਰਾ ਮੱਖਣ ਜਿਹਾ ਸਰੀਰਮੈਂ ਕੁੱਖ ਸੜੀ ਵਿੱਚ ਸੜ ਮਰੇਮੇਰਾ ਰਾਂਝਾ ਮੇਰੀ ਹੀਰ।ਅੱਜ ਤਪਦੀ ਭੱਠੀ ਬਣ ਗਈਮੇਰੇ ਵਿਹੜੇ ਦੀ ਹਰ ਇੱਟਜਿਥੇ ਦੁਨੀਆ ਮੱਥਾ ਟੇਕਦੀਓਹ ਬੂਟਾਂ ਛੱਡੀ ਭਿੱਟ।ਮਿਰੀਆਂ ਖੁਥੀਆਂ ਟੈਕਾਂ ਮੀਡੀਆਂਮੇਰੀ ਲੂਹੀ ਬੰਬਾਂ ਗੁੱਤਮੇਰੇ ਕੁੱਛੜ ਅੰਨੀਆਂ ਗੋਲੀਆਂਭੁੰਨ ਸੁੱਟੇ ਮੇਰੇ ਪੁੱਤ।ਮੇਰਾ ਸ਼ੇਰ ਬਹਾਦਰ ਸੂਰਮਾਜਰਨੈਲਾਂ ਦਾ ਜਰਨੈਲਉਸ ਮੌਤ ਵਿਆਹੀ ਹੱਸ ਕੇਓਹਦੇ ਦਿਲ ਤੇ ਰਤਾ ਨਾ ਮੈਲ।ਸੁਣ ਰਾਹੀਆ ਕਰਮਾ ਵਾਲਿਆਇਸ ਬੇਕਰਮੀ ਦੀ ਬਾਤਮੇਰਾ ਚੜ੍ਹਦਾ ਸੂਰਜ ਡੁਬਿਆਮੇਰੇ ਦਿਨ ਨੂੰ ਖਾ ਗਈ ਰਾਤ।ਮੈਂ ਮਰ ਨਹੀਂ ਸਕਦੀ ਕਦੇ ਵੀਭਾਵੇਂ ਵੱਢਣ ਅੱਠੇ ਪਹਿਰਭਾਵੇਂ ਦੇਣ ਤਸੀਹੇ ਰੱਜ ਕੇਭਾਵੇਂ ਰੱਜ ਪਿਆਵਣ ਜਹਿਰ|ਮਿਰੀ ਉਮਰ ਕਿਤਾਬ ਦਾ ਵੇਖ ਲੈਤੂੰ ਹਰ ਇੱਕ ਵਰਕਾ ਪੜ੍ਹਜਦੋਂ ਭਾਰੀ ਬਣੀ ਹੈ ਮਾਂ 'ਤੇਮੇਰੇ ਪੁੱਤਰ ਆਏ ਚੜ੍ਹ|ਮੇਰੀ ਸਾਵੀ ਕੁੱਖ ਜਨਮਾ ਚੁਕੀਜਿਹੜੀ ਗੁਰੂ ਸਿਆਣੇ ਵੀਰਅੱਜ ਤਪਦੀ ਭੱਠੀ ਬਣ ਗਈਤੇ ਉਹਦੀ ਵੇਖ ਅਸੀਰ।ਅੱਜ ਤਪਦੀ ਭੱਠੀ ਬਣ ਗਈਮੇਰੀ ਮਹਿਕਾਂ ਵੰਡਦੀ ਕੁੱਖਅੱਜ ਮੇਰੇ ਥਣਾਂ ਚੋਂ ਚੁੰਘਦੇਮੇਰੇ ਬਾਚੇ ਲਹੂ ਤੇ ਦੁੱਖ।ਅੱਜ ਤਪਦੀ ਭੱਠੀ ਬਣ ਗਈਮੇਰੀ ਚੂੜੇ ਵੱਲੀ ਬਾਂਹਅਜੇ ਵਿੱਚ ਸ਼ਹੀਦੀ ਝੰਡਿਆਂਹੈ ਮੇਰਾ ਝੰਡਾ ਤਾਂਹ।ਅੱਜ ਤਪਦੀ ਭੱਠੀ ਬਣ ਗਈਮੇਰੀ ਦੁੱਧਾਂ ਵੰਡਦੀ ਛਾਤਮੈਂ ਆਪਣੀ ਰੱਤ ਵਿੱਚ ਡੁੱਬ ਗਈਪਰ ਬਾਹਰ ਨਾ ਮਾਰੀ ਝਾਤ।ਅੱਜ ਤਪਦੀ ਭੱਠੀ ਬਣ ਗਿਆਮੇਰਾ ਡਲਕਾਂ ਮਾਰਦਾ ਰੰਗਮੈਂ ਮਰ ਜਾਣੀ ਵਿੱਚ ਸੜ ਗਿਆਅੱਜ ਮੇਰਾ ਇੱਕ ਇੱਕ ਅੰਗ।ਮੇਰੇ ਬੁਰਜ ਮੁਨਾਰੇ ਢਾਹ ਦਿੱਤੇਢਾਹ ਦਿੱਤਾ ਤਖ਼ਤ ਅਕਾਲਮੇਰੇ ਸੋਨੇ ਰੰਗਾ ਰੰਗ ਅੱਜਮੇਰੇ ਲਹੂ ਨਾਲ ਲਾਲੋ ਲਾਲ।ਮੇਰਾ ਸਾਲੂ ਰਾਤ ਸੁਹਾਗ ਦਾਹੋਇਆ ਇਦਾਂ ਲੀਰੋ ਲੀਰਜਿਵੇਂ ਕਿਰਚੀ ਕਿਰਚੀ ਹੋ ਗਈਮੇਰੀ ਸ਼ੀਸ਼ੇ ਦੀ ਤਸਵੀਰ।ਪਰ ਕੋਈ ਨਾ ਉਹਨੂੰ ਬਹੁੜਿਆਉਹਨੂੰ ਵੈਰੀਆਂ ਮਾਰਿਆ ਘੇਰਉਂਜ ਡੱਕੇ ਰਹਿ ਗਏ ਘਰਾਂ ਵਿੱਚਮੇਰੇ ਲੱਖਾਂ ਪੁੱਤਰ ਸ਼ੇਰ।ਮੇਰੇ ਲੂੰ ਲੂੰ ਚੋਂ ਪਈ ਵਗਦੀਭਾਵੇਂ ਲਹੂ ਦੀ ਇੱਕ ਇੱਕ ਨਹਿਰਮੈਂ ਅਜੇ ਜਿਓਂਦੀ ਜਾਗਦੀਮੈਂ ਝੱਲ ਗਈ ਸਾਰਾ ਕਹਿਰ।ਮੇਰੇ ਪੁੱਤਰ ਸਾਗਰ ਜ਼ੋਰ ਦਾਹਰ ਬਾਂਹ ਇੱਕ ਇੱਕ ਲਹਿਰਮੇਰੇ ਪੁੱਤਰ ਪਿੰਡੋਂ ਪਿੰਡ ਨੇਮੇਰੇ ਪੁੱਤਰ ਸ਼ਹਿਰੋ ਸ਼ਹਿਰ|ਸੁਣ ਰਾਹੀਆ ਰਾਹੇ ਜਾਂਦਿਆਤੂੰ ਲਿਖ ਰਖੀ ਇਹ ਬਾਤਮੇਰਾ ਡੁੱਬਿਆ ਸੂਰਜ ਚੜ੍ਹੇਗਾਓੜਕ ਮੁੱਕੇਗੀ ਇਹ ਰਾਤ।- ਅਫ਼ਜ਼ਲ ਅਹਿਸਨ ਰੰਧਾਵਾ
Comments
Post a Comment