ਚੰਡੀਗੜ੍ਹ: (ਜਾਗੋ ਸਿੱਖ ਮੀਡੀਅਾ ਬਿੳੂਰੋ)ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਅੱਜ ਦੇ ਦਿਨ 1995 ਵਿਚ ਆਤਮਘਾਤੀ ਬੰਬ ਧਮਾਕੇ ਵਿਚ ਉਡਾਉਣ ਦੇ ਮਾਮਲੇ ‘ਚ ਬੁੜੈਲ ਜੇਲ੍ਹ ‘ਚ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਅਦਾਲਤ ਅੱਗੇ ਮੰਨਿਆ ਹੈ ਕਿ 31, ਅਗਸਤ 1995 ਨੂੰ ਬੇਅੰਤ ਕਤਲ ਕਾਂਢ ਵਿਚ ਉਹ ਵੀ ਸ਼ਾਮਿਲ ਸੀ। ਉਨ੍ਹਾਂ ਮੰਨਿਆ ਕਿ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਬੇਅੰਤ ਸਿੰਘ ਨੂੰ ਮਾਰਨ ਦਾ ਪਲੈਨ ਬਣਾਇਆ ਸੀ, ਤੇ ਇਸ ਕੰਮ ਲਈ ਉਨ੍ਹਾਂ ਨੂੰ ਕੋਈ ਅਫਸੋਸ ਨਹੀਂ।
ਭਾਈ ਜਗਤਾਰ ਸਿੰਘ ਤਾਰਾ ਪੁਲਿਸ ਹਿਰਾਸਤ ਵਿਚ
ਐਡੀਸ਼ਨਲ ਸੈਸ਼ਨ ਜੱਜ ਜੇ.ਐਸ ਸਿੱਧੂ ਨੂੰ 23 ਅਗਸਤ ਨੂੰ ਲਿਖੀ ਚਿੱਠੀ ਵਿਚ ਭਾਈ ਤਾਰੇ ਨੇ ਕਿਹਾ, “ਉਸ ਸਮੇਂ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਦਿਲਾਵਰ ਸਿੰਘ ਨਾਲ ਮੈਂ ਉੱਥੇ ਸੀ। ਸਾਨੂੰ ਬੇਅੰਤ ਸਿੰਘ ਦੇ ਕਤਲ ਦਾ ਕੋਈ ਪਛਤਾਵਾ ਨਹੀਂ ਹੈ, ਪਰ ਇਸ ਦੌਰਾਨ ਮਾਰੇ ਗਏ ਨਿਰਦੋਸ਼ ਲੋਕਾਂ ਦੀ ਮੌਤ ਦਾ ਸਾਨੂੰ ਦੁੱਖ ਹੈ।”
Comments
Post a Comment