ਚੰਡੀਗੜ੍ਹ, (ਜਾਗੋ ਸਿੱਖ ਮੀਡੀਅਾ ਬਿਊਰੋ): ਸਿੱਖ ਨੌਜਵਾਨੀ ਦੇ ਕਾਤਲ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਾਪਾਂ ਦੀ ਸਜ਼ਾ ਦੇਣ ਵਾਲੇ ਭਾਈ ਜਗਤਾਰ ਸਿੰਘ ਹਵਾਰਾ ਦੇ ਦਿੱਲੀ ਨਾਲ ਸਬੰਧਿਤ ਕੇਸ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰਾਂ ਪੰਜਾਬ ਦੀ ਜੇਲ ਵਿੱਚ ਤਬਦੀਲ ਨਹੀਂ ਕਰ ਰਹੀਆਂ। ਜਦੋਂ ਉਨ੍ਹਾਂ ਦੇ ਦਿੱਲੀ ਤੋਂ ਕੇਸ ਖਤਮ ਹੋਏ ਸਨ ਤਾਂ ਉਨ੍ਹਾਂ ਦੇ ਪੰਜਾਬ ਦੀ ਜੇਲ ਵਿੱਚ ਤਬਦੀਲ਼ ਕਰਨ ਦੇ ਚੱਲਦੇ ਚਰਚਿਆਂ ਦੌਰਾਨ ਸੱਤਾ ਧਿਰ ਨਾਲ ਸਬੰਧਿਤ ਕੁਝ ਆਗੂਆਂ ਨੇ ਬਿਆਨ ਦਿੱਤੇ ਸਨ ਕਿ ਉਨ੍ਹਾਂ ਨੂੰ ਭਾਈ ਹਵਾਰਾ ਦੇ ਪੰਜਾਬ ਆਉਣ ‘ਤੇ ਕੋਈ ਇਤਰਾਜ਼ ਨਹੀ, ਪਰ ਕੇਸ ਖਤਮ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੰਜਾਬ ਦੀ ਧਰਤੀ ਤੋਂ ਦੁਰ ਰੱਖਿਆ ਜਾ ਰਿਹਾ ਹੈ।
ਸਿੱਖ ਸੰਘਰਸ਼ ਦੇ ਨਾਇਕ ਅਤੇ ਸਿੱਖ ਨੌਜਾਵਨਾਂ ਦੇ ਆਦਰਸ਼ ਭਾਈ ਜਗਤਾਰ ਸਿੰਘ ਹਵਾਰਾ ਦੇ ਪੰਜਾਬ ਵਿੱਚ ਬਾਕੀ ਰਹਿੰਦੇ ਕੇਸਾਂ ਦੀ ਪੈਰਵੀ ਕਰ ਰਹੀ ਸਿੱਖ ਰਿਲੀਫ ਦੀ ਵਕੀਲ ਬੀਬੀ ਕੁਲਵਿੰਦਰ ਕੌਰ ਨੇ ਉਨਾਂ ਨਾਲ ਦਿੱਲੀ ਦੀ ਤਿਹਾੜ ਜੇਲ ਵਿੱਚ ਮੁਲਾਕਾਤ ਕੀਤੀ। ਇਸ ਮੁਲਾਕਾਤ ਸਬੰਧੀ ਜਾਰੀ ਕੀਤੇ ਪ੍ਰੈਸ ਬਿਆਨ ਵਿਚ ਸਿੱਖ ਰਿਲੀਫ ਨੇ ਕਿਹਾ ਹੈ ਕਿ ਮੁਲਾਕਾਤ ਦੋਰਾਨ ਭਾਈ ਹਵਾਰਾ ਨੇ ਐਡਵੋਕੇਟ ਬੀਬੀ ਕੁਲਵਿੰਦਰ ਕੌਰ ਨੂੰ ਕਿਹਾ ਕਿ ਦਿੱਲੀ ਨਾਲ ਸਬੰਧਿਤ ਸਾਰੇ ਕੇਸ ਖਤਮ ਹੋਣ ਦੇ ਬਾਵਜੂਦ ਵੀ ਸਾਰੇ ਕਾਇਦੇ ਕਾਨੂੰਨ ਅਤੇ ਮਨੁੱਖੀ ਅਧਿਕਾਰ ਛਿੱਕੇ ਟੰਗ ਕੇ ਉਨ੍ਹਾਂ ਨੂੰ ਤਿਹਾੜ ਜੇਲ ਵਿੱਚ ਬੰਦ ਰੱਖਿਆ ਜਾ ਰਿਹਾ ਹੈ ਅਤੇ ਪੰਜਾਬ ਨਹੀਂ ਭੇਜਿਆ ਜਾ ਰਿਹਾ ।
ਉਨ੍ਹਾਂ ਕਿਹਾ ਕਿ ਸ਼ਾਇਦ ਉਹ ਤਿਹਾੜ ਜੇਲ ਵਿੱਚ ਪਹਿਲੇ ਅਜਿਹੇ ਕੈਦੀ ਹਨ ਜਿਸ ਦੇ ਕੇਸ ਖਤਮ ਹੋਣ ਤੋਂ ਬਾਅਦ ਵੀ ਇੱਥੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਕੇਸ ਖਤਮ ਹੋਣ ਤੋਂ ਬਾਅਦ ਕਿਸੇ ਵੀ ਬੰਦੀ ਨੂੰ ਇੱਕ ਦਿਨ ਵੀ ਇੱਥੇ ਨਹੀਂ ਰੱਖਿਆ ਜਾਂਦਾ। ਭਾਈ ਹਵਾਰਾ ਨੇ ਕਿਹਾ ਕਿ ਉਨ੍ਹਾਂ ‘ਤੇ ਪੰਜਾਬ ਦੀਆਂ ਅਦਾਲਤਾਂ ਵਿੱਚ ਕਈ ਕੇਸ ਸੁਣਵਾਈ ਅਧੀਂਨ ਪਏ ਹਨ, ਪਰ ਉਨ੍ਹਾਂ ਨੂੰ ਨਾ ਤਾਂ ਪੇਸ਼ੀ ‘ਤੇ ਹੀ ਲਜਾਇਆ ਜਾਂਦਾ ਹੈ ਅਤੇ ਨਾਂ ਹੀ ਜੇਲ ਬਦਲੀ ਕੀਤੀ ਜਾ ਰਹੀ ਹੈ।
Comments
Post a Comment