ਚੰਡੀਗੜ੍ਹ: (ਜਾਗੋ ਸਿੱਖ ਮੀਡੀਅਾ ਬਿੳੂਰੋ)“ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਬਣੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਵਿਧਾਨ ਸਭਾ ‘ਚ ਬਹਿਸ ਹੋਣੀ ਚਾਹੀਦੀ ਹੈ। ਸਰਕਾਰ ਜਲਦ ਤੋਂ ਜਲਦ ਇਸ ਰਿਪੋਰਟ ਨੂੰ ਜਨਤਕ ਕਰੇ।” ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਕੁਮਾਰ ਜਾਖੜ ਨੇ ਇਹ ਗੱਲ ਕਹੀ ਹੈ। ਦਰਅਸਲ ਕਾਂਗਰਸ ਇਸ ਜ਼ਰੀਏ ਕਿਤੇ ਨਾ ਕਿਤੇ ਪੰਥਕ ਵੋਟ ਬੈਂਕ ‘ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਬਹਿਬਲ ਕਲਾਂ ਕਾਂਡ ਦੇ ਮਸਲੇ ਨੂੰ ਜ਼ੋਰਾਂ-ਸ਼ੋਰਾਂ ਨਾਲ ਉਠਾਉਂਦੇ ਰਹੇ ਹਨ।
ਜਾਖੜ ਨੇ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਜਲਦ ਤੋਂ ਜਲਦ ਜਨਤਕ ਹੋਵੇ ਤਾਂ ਕਿ ਅਕਾਲੀ ਸਰਕਾਰ ਦਾ ਪੰਥ ਵਿਰੋਧੀ ਚਿਹਰਾ ਬੇਨਕਾਬ ਹੋ ਸਕੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਜਾਟ ਅੰਦੋਲਨ ‘ਤੇ ਬਣੇ ਕਮਿਸ਼ਨ ਦੀ ਰਿਪੋਰਟ ਜਨਤਕ ਕਰ ਦਿੱਤੀ ਹੈ। ਪੰਜਾਬ ਸਰਕਾਰ ਇਸ ਨੂੰ ਜਨਤਕ ਕਿਉਂ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਿਰਫ਼ ਪੰਥ ਦੀ ਗੱਲ ਕਰਦੇ ਹਨ ਪਰ ਵੈਸੇ ਕੰਮ ਪੰਥ ਦੇ ਖ਼ਿਲਾਫ ਕਰਦੇ ਹਨ।
ਉਨ੍ਹਾਂ ਕਿਹਾ ਕਾਂਗਰਸ ਇਨਸਾਫ ਲਈ ਲੜਾਈ ਲਈ ਇਸ ਮੁੱਦੇ ਨੂੰ ਉਠਾ ਰਹੀ ਹੈ ਤਾਂ ਕਿ ਪੀੜਤਾਂ ਨੂੰ ਇਸ ਮਾਮਲੇ ‘ਚ ਪੂਰਨ ਇਨਸਾਫ ਮਿਲੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਂਗਰਸ ਬੇਹੱਦ ਮਿਹਨਤ ਕਰ ਰਹੀ ਹੈ ਤੇ ਅਸੀਂ ਬਿਹਤਰ ਪੰਜਾਬ ਬਣਾਉਣ ਦੇ ਏਜੰਡੇ ‘ਤੇ ਚੋਣ ਲੜ ਰਹੇ ਹਾਂ ਇਸ ਲਈ ਜਿੱਤ ਸਾਡੀ ਹੋਵੇਗੀ। ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਡੇ ਪੱਧਰ ‘ਤੇ ਲੋਕਾਂ ‘ਤੇ ਜ਼ੁਲਮ ਢਾਹ ਰਹੀ ਹੈ। ਕਾਂਗਰਸ ਦੀ ਸਰਕਾਰ ਬਣਨ ‘ਤੇ ਅਕਾਲੀਆਂ ਨੂੰ ਸਾਰੀਆਂ ਧੱਕੇਸ਼ਾਹੀਆਂ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ‘ਚ ਕਾਂਗਰਸ ਦੇ ਪੱਖ ‘ਚ ਹਵਾ ਹੈ ਤੇ ਬਹੁਗਿਣਤੀ ਲੋਕ ਕਾਂਗਰਸ ਨੂੰ ਹੀ ਵੋਟ ਦੇਣਗੇ।
Comments
Post a Comment