ਆਕਲੈਂਡ:(ਜਾਗੋ ਸਿੱਖ ਮੀਡੀਆ ਬਿਊਰੋ) ਵੈਲਿੰਗਟਨ ਸਿੱਖ ਸੁਸਾਇਟੀ ਤੇ ਸੰਗਤਾਂ ਦੁਆਰਾ ਕੀਤੇ ਹੱਲੇ ਸਦਕਾ ਨਿਉਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਪੰਜ ਪਿਆਰਿਆਂ ਦੀ ਮੌਜੂਦਗੀ ਵਿਚ ਸਿੱਖ ਮਰਿਆਦਾਵਾਂ ਅਨੁਸਾਰ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਸੰਗਤਾਂ ਲਈ ਖੋਲ ਵੀ ਦਿੱਤਾ ਗਿਆ ਹੈ ।
ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਡੀ ਕਮਿਊਨਿਟੀ ਵੱਧ ਰਹੀ ਹੈ ਇਸ ਲਈ ਸਾਨੂੰ ਵੱਡੇ ਗੁਰਦੁਆਰਾ ਸਾਹਿਬ ਦੀ ਜਰੂਰਤ ਸੀ । ਨਾਲ ਹੀ ਜਿਆਦਾਤਰ ਸਿੱਖ ਬਾਹਰੋਂ ਇੱਥੇ ਆ ਕੇ ਵੱਸ ਰਹੇ ਹਨ, ਸਿੱਖ ਧਰਮ ਵਿਚ ਗੁਰਦੁਆਰਾ ਸਾਹਿਬ ਘਰ ਤੋਂ ਦੂਰ ਨਵੇਂ ਘਰ ਵਾਂਗ ਹੀ ਇਨ੍ਹਾਂ ਸਿੱਖਾਂ ਨੂੰ ਮਹਿਸੂਸ ਕਰਵਾਏਗਾ ਤੇ ਆਪਣੇ ਧਰਮ ਨਾਲ ਜੋੜੀ ਰੱਖਣ ਵਿਚ ਸਹਾਈ ਹੋਵੇਗਾ । ਅਸੀਂ ਜਲਦ ਇੱਕ ਲਾਇਬ੍ਰੇਰੀ ਵੀ ਬਣਾਵਾਂਗੇ ਜਿਸ ਵਿਚ ਸਿੱਖ ਧਰਮ ਬਾਰੇ ਹਰੇਕ ਜਾਣਕਾਰੀ ਦਿੱਤੀ ਜਾਵੇਗੀ ਅਤੇ ਦੂਜਿਆਂ ਧਰਮਾਂ ਦੇ ਮਾਣ-ਸਨਮਾਨ ਬਾਰੇ ਪ੍ਰਕਾਸ਼ ਪਾਉਂਦੀਆਂ ਕਿਤਾਬਾਂ ਆਦਿ ਰੱਖੀਆਂ ਜਾਣਗੀਆਂ ।
980 ਵਰਗ ਮੀਟਰ ਇਹ ਜਗ੍ਹਾ ਪਿਛਲੇ ਵਰ੍ਹੇ ਖਰੀਦੀ ਗਈ ਸੀ ਅਤੇ ਇਸਦੀ ਤੋੜ-ਭੰਨ ਕਰਕੇ ਦੋਬਾਰਾ ਇਮਾਰਤ ਤਿਆਰ ਕਰਨ ਵਿਚ ਤਕਰੀਬਨ ਇਕ ਮਿਲੀਅਨ ਖਰਚ ਆਇਆ ਹੈ । ਅਧਿਕਾਰਿਕ ਤੌਰ ‘ਤੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਸਮਾਰੋਹ ਅਕਤੂਬਰ ਵਿਚ ਰੱਖਿਆ ਗਿਆ ਹੈ ।
Comments
Post a Comment