ਅੰਮਰਿਤਸਰ 27 ਸਤੰਬਰ ( ਜਾਗੋ ਸਿੱਖ ਮੀਡੀਆ ਬਿਊਰੋ ) ਕੇਂਦਰ ਅਤੇ ਪੰਜਾਬ ਦੀਆਂ ਕਿਸਾਨ-ਮਜਦੂਰ ਮਾਰੂ ਨੀਤੀਆਂ ਤੋਂ ਖਫਾ ਹਜਾਰਾਂ ਕਿਸਾਨ-ਮਜਦੂਰਾਂ ਨੇ ਅੱਜ ਬਾਅਦ ਦੁਪਿਹਰ ਅਚਨਚੇਤ ਹੀ ਸਥਾਨਕ ਰੇਲਵੇ ਸਟੇਸ਼ਨ ਦੀਆਂ ਪ੍ਰਮੁਖ ਲਾਈਨਾਂ ਤੇ ਧਰਨਾ ਦੇ ਦਿੱਤਾ ਜੋ ਖਬਰ ਲ਼ਿਖੇ ਜਾਣ ਤੀਕ ਨਿਰੰਤਰ ਜਾਰੀ ਸੀ।ਕਿਸਾਨਾਂ ਦੇ ਰੋਹ-ਰੋਸ ਅਤੇ ਕਰੋ ਜਾਂ ਮਰੋ ਇਰਾਦੇ ਨੂੰ ਭਾਂਪਦਿਆਂ ਐਡੀਸ਼ਨਲ ਡੀ. ਜੀ. ਪੀ. ਕਾਨੂੰਨ ਅਵਸਥਾ ਸ੍ਰੀ ਹਰਦੀਪ ਢਿਲੱੋਂ ਅੰਮਿ੍ਰਤਸਰ ਪੁਜੇ ਤੇ ਕਿਸਾਨ ਆਗੂਆਂ ਨਾਲ ਗਲਬਾਤ ਸ਼ੁਰੂ ਕੀਤੀ ।ਪੰਜਾਬ ਦੀਆਂ ਵੱਖ ਵੱਖ ਕਿਸਾਨ ਅਤੇ ਮਜਦੂਰ ਹਮਾਇਤੀ ਜਥੇਬੰਦੀਆਂ ਵਲੋਂ ਕੱਢੇ ਗਏ ਇੱਕ ਵਿਸ਼ਾਲ ਮਾਰਚ ਨੇ ਬਾਅਦ ਦੁਪਿਹਰ ਅਚਨਚੇਤ ਹੀ ਅੰਮਿ੍ਰਤਸਰ ਰੇਲਵੇ ਸਟੇਸ਼ਨ ਦੀਆਂ ਪ੍ਰਮੁਖ ਪਹੁੰਚ ਲਾਈਨਾ ਤੇ ਧਰਾਨ ਦੇ ਦਿੱਤਾ ।ਧਰਨੇ ਵਿੱਚ ਕਿਸਾਨਾਂ ਤੇ ਮਜਦੂਰਾਂ ਦੇ ਨਾਲ ਨਾਲ ਪ੍ਰੀਵਾਰਕ ਔਰਤਾਂ ਅਤੇ ਬਜੁਰਗ ਮਾਤਾਵਾਂ ਵੀ ਸ਼ਾਮਿਲ ਸਨ।
ਕਿਸਾਨ ਆਗੂਆਂ ਵਲੋਂ ਰੋਹ ਨਾਲ ਲਗਾਏ ਗਏ ‘ਪੰਜਾਬ ਦਾ ਬਾਦਲ ਕੇਂਦਰ ਦਾ ਮੋਦੀ- ਮੁਰਦਾਬਾਦ’ ਅਕਾਸ਼ ਗੁੰਜਾਊ ਨਾਅਰਿਆਂ ਨੇ ਮਿੰਟਾਂ ਵਿੱਚ ਹੀ ਰੇਲਵੇ ਤੇ ਜਿਲਾ ਪ੍ਰਸ਼ਾਸ਼ਨ ਦੇ ਨਾਲ ਨਾਲ ਪੁਲਿਸ ਦੀ ਨੀਂਦ ਹਰਾਮ ਕਰ ਦਿੱਤੀ ।ਆਗੂਆਂ ਨੇ ਬੜੇ ਹਹੀ ਤਲਖ ਲਫਜ਼ ਵਰਤਦਿਆਂ ਮੁੱਖ ਮੰਤਰੀ ਬਾਦਲ ਨੂੰ ਸਦਾ ਦਿੱਤਾ ਕਿ ‘ਸੰਗਤ ਦਰਸ਼ਨ ਦਾ ਬੜਾ ਚਾਅ ਹੈ ਬਾਦਲਾ ,ਤਾਂ ਆ ਐਹ ਰੇਲਵੇ ਲਾਈਨ ਤੇ ਸਭ ਕਿਸਾਨ ਮਜਦੂਰ ਹੀ ਬੇਠੇ ਹਨ ,ਇਨਾਂ ਦਾ ਦਰਦ ਸੁਣ ,ਸ਼ਿਕਾਇਤਾਂ ਸੁਣ ਤੇ ਨਿਪਟਾਰਾ ਕਰ’।
ਧਰਨਾ ਕਾਰੀਆਂ ਦੀ ਦਿ੍ਰੜਤਾ ਮੁਹਰੇ ਪੱਛਮੀ ਰੇਲ ਦੀ ਇੱਕ ਗੱਡੀ ਬਾਅਦ ਦੁਪਿਹਰ ਹੀ ਸਟੇਸ਼ਨ ਤੇ ਪੁਜਣ ਤੋਂ ਪਹਿਲਾਂ ਹੀ ਰੇਲਵੇ ਯਾਰਡ ਵਿੱਚ ਰੁਕ ਗਈ ਤੇ ਦੋ ਵਜੇ ਤੌਂ ਬਾਅਦ ਕੋਈ ਵੀ ਰੇਲਗੱਡੀ ਅੰਮਿ੍ਰਤਸਰ ਤੋਂ ਨਾ ਤਾਂ ਰਵਾਨਾ ਹੋ ਸਕੀ ਤੇ ਨਾ ਹੀ ਸਥਾਨਕ ਮਨਾਵਾਲਾ ਸਟੇਸ਼ਨ ਤੋਂ ਅੱਗੇ ਵੱਧ ਸਕੀ।ਦੇਰ ਸ਼ਾਮ ਐਡੀਸ਼ਨਲ ਡੀ.ਜੀ.ਪੀ.ਕਾਨੂੰਨ ਅਵਸਥਾ ਸ੍ਰੀ ਹਰਦੀਪ ਢਿਲੱੋਂ ਅੰਮਿ੍ਰਤਸਰ ਪੁਜੇ ਤੇ ਕਿਸਾਨ ਆਗੂਆਂ ਨਾਲ ਗਲਬਾਤ ਸ਼ੁਰੂ ਕੀਤੀ ਜੋ ਖਬਰ ਲਿਖੇ ਜਾਣ ਤੀਕ ਜਾਰੀ ਸੀ ।ਸਥਾਨਕ ਗਿੋ ਬਿ੍ਰਜ ਤੋਂ ਲੈਕੇ ਰੇਲਵੇ ਰੋਡ ਦੇ ਦੋਨੋ ਪਾਸੇ ਕਿਸਾਨਾਂ ਦੀਆਂ ਟਰਾਲੀਆਂ ਤੇ ਗੱਡੀਆਂ ਕਤਾਰ ਬੰਨ ਖੜੀਆਂ ਸਨ ਤੇ ਦੂਸਰੇ ਪਾਸੇ ਭਾਰੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸ਼ਨ ਪਾਣੀ ਤੇ ਰਬੜ ਦੀਆਂ ਗੋਲੀਆਂ ਤੇ ਹੰਝੂ ਗੈਸ ਦੇ ਗੋਲਿਆਂ ਨਾਲ ਲੈਸ ਉਚ ਅਧਿਕਾਰੀਆਂ ਦੇ ਇਸ਼ਾਰੇ ਦੀ ਉਡੀਕ ਕਰ ਰਿਹਾ ਸੀ।ਲੇਕਿਨ ਕਿਸਾਨ ਮਜਦੂਰ ਆਗੂਆਂ ਵਲੋਂ ਬਾਦਲ ਤੇ ਮੋਦੀ ਸਰਕਾਰ ਦੇ ਪੋਤੜੇ ਫਰੋਲੇ ਜਾਣ ਦਾ ਸਿਲਸਿਲਾ ਜਾਰੀ ਸੀ ।
Comments
Post a Comment