ਬਿਰਸਬੇਨ, 29 ਅਕਤੂਬਰ (ਜਾਗੋ ਸਿੱਖ ਮੀਡੀਆ ਬਿਊਰੋ) ਵਿਦੇਸ਼ਾਂ ‘ਚ ਆ ਵੱਸੇ ਪੰਜਾਬੀਆ ਨੂੰ ਜਿੱਥੇ ਰੋਟੀ ਕਮਾਉਣ ਲਈ ਹੱਡ ਤੋੜ ਮਿਹਨਤ ਕਰ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦੇ ਹੈ ਉੱਥੇ ਉਹਨਾ ਨੂੰ ਕਈ ਵਾਰੀ ਖ਼ਤਰਨਾਕ ਹਮਲਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਜਿਹੀ ਇਕ ਘਟਨਾ ਦਿਨ ਸ਼ੁੱਕਰਵਾਰ ,28 ਅਕਤੂਬਰ ਦੀ ਸਵੇਰ ਨੂੰ ਵਾਪਰੀ ਜਦ ਇਕ ਗੋਰੇ ਨੇ ਬੜੇ ਹੀ ਦਰਦਨਾਕ ਤਰੀਕੇ ਨਾਲ 29 ਸਾਲਾ ਨੌਜਵਾਨ ਨੂੰ ਜੀਉਂਦੇ ਜੀ ਸਾੜ ਦਿੱਤਾ। ਮਨਮੀਤ ਅਲੀਸ਼ੇਰ ਨੂੰ ਮਨਮੀਤ ਸ਼ਰਮਾ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਅਲੀਸ਼ੇਰ ਇਕ ਕਵੀ, ਪ੍ਰਮੋਟਰ ਅਤੇ ਗਾਇਕ ਵੀ ਸੀ।
ਪੰਜਾਬੀ ਵੈਲਫੇਅਰ ਅੇਸੋਸੀਏਸ਼ਨ ਵੱਲੋਂ ਦੀਵਾਲੀ ਨਾਈਟ ਦਾ ਪ੍ਰੋਗਰਾਮ ਉਲਿਕਆ ਗਿਆ ਜੋ ਕਿ ਿ?ਕ ਫੰਡ ਿ?ਕੱਠਾ ਕਰਨ ਦੇ ਿਵਚਾਰ ਨਾਲ ਬੇ-ਘਰੇ ਲੋਕਾਂ ਨੂੰ ਆਉਂਦੇ ਸਮੇਂ ਚ ਮਾਲੀ ਮਦਦ ਉਪਲਬਧ ਕਰਵਾਉਣ ਲਈ ਆਯਿਜਤ ਸੀ। ਉਸਨੰੀ ਇਸ ਹਾਦਸੇ ਤੋਂ ਬਾਅਦ ਰੱਦ ਕਰ ਿਦੱਤਾ ਗਿਆ ਹੈ ਅਤੇ ਇਕੱਠੀ ਹੋਈ ਰਕਮ ਨੂੰ ਮਨਮੀਤ ਅਲੀਸ਼ੇਰ ਦੇ ਪਰਿਵਾਰ ਨੂੰ ਸੌਪਣ ਦਾ ਫੈਸਲਾ ਿਲੱਤਾ ਗਿਆ ਹੈ। ਵੱਖ ਵੱਖ ਅਦਾਰਿਆਂ ਵੱਲੋਂ ਬੈਂਕਾਂ ਵਿੱਚ ਮਨਮੀਤ ਦੇ ਪਰਿਵਾਰ ਲਈ ਅਕਾਉਟ ਖੋਲ ਦਿੱਤੇ ਗਏ ਹਨ। ਇਸ ਲਈ ਜੋ ਵੀ ਸਜਨ ਆਪਣੇ ਅਨੁਸਾਰ ਜੋ ਕੁਝ ਇਸ ਵਿਚ ਪਾਉਣਾ ਚਾਹੁੰਦਾ ਹੈ,ਉਹ ਪਾ ਸਕਦਾ ਹੈ।
Comments
Post a Comment