ਸਿੱਖ ਭਾਵਨਾਵਾਂ ਨਾਲ ਹੋ ਰਿਹਾ ਖਿਲਵਾੜ

ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੁੰਬਦ ਦੀ ਹੂਬਹੂ ਨਕਲ ‘ਗੇਟ ਵੇਅ ਆਫ ਇੰਡੀਆ’ ?

ਅੰਮ੍ਰਿਤਸਰ 12 ਅਕਤੂਬਰ (ਜਾਗੋ ਸਿੱਖ ਮੀਡੀਆ ਬਿਊਰੋ) ਪਿਛਲੇ ਸਾਢੇ ਨੌਂ ਸਾਲਾਂ ਤੋਂ ਸੂਬੇ ਦੇ ਬਹੁਪੱਖੀ ਵਿਕਾਸ ਦੀ ਹਨੇਰੀ ਦੀ ਗਲ ਕਰਨ ਵਾਲਾ ਅਕਾਲੀ ਦਲ ,ਵਿਕਾਸ ਦੀ ਆੜ ਹੇਠ ਸਿੱਖ ਭਵਨ ਕਲਾ ਨਿਰਮਾਣ ਦੀਆਂ ਧੱਜੀਆਂ ਉਡਾਉਣ ਦਾ ਕਾਰਜ ਵੀ ਅੰਜ਼ਾਮ ਵੀ ਦੇ ਰਿਹਾ ਹੈ ਤੇ ਸ਼ਰੇਆਮ ਸਿੱਖ ਭਾਵਨਾਵਾਂ ਨਾਲ ਖਿਲਵਾੜ ਵੀ। ਵਿਕਾਸ ਦੇ ਨਾਮ ਹੇਠ ਅਪਣਾਈ ਦਲ ਦੀ ‘ਵਿਕਾਸ ਨੀਤੀ’ ਦਾ ਮੂੰਹ ਬੋਲਦਾ ਸਬੂਤ ਹੈ ਸ਼ਹਿਰ ਦੇ ਮੁਖ ਪ੍ਰਵੇਸ਼ ਦੁਆਰਾ ਸਥਾਨਕ ਨਿਊ ਅੰਮਿ੍ਰਤਸਰ ਵਿਖੇ ਉਸਰ ਰਹੇ ਗੇਟਵੇਅ ਆਫ ਇੰਡੀਆ ਦਾ ਡਿਜਾਈਨ। ਕੋਈ ਦੋ ਸਾਲ ਪਹਿਲਾਂ ਇਸ ਗੇਟ ਵੇਅ ਆਫ ਇੰਡੀਆ ਦਾ ਨੀਂਹ ਪੱਥਰ ਰੱਖਦਿਆਂ ਦਾਅਵਾ ਕੀਤਾ ਗਿਆ ਸੀ ਕਿ ਇਹ ਗੁਰੂ ਨਗਰੀ ਨੂੰ ਇੱਕ ਵਿਲੱਖਣ ਤੇ ਦਿੱਲ ਖਿੱਚਵੀਂ ਦਿੱਖ ਪ੍ਰਦਾਨ ਕਰੇਗਾ ਲੇਕਿਨ ਜਿਉਂ ਜਿਉਂ ਇਹ ਗੇਟ ਮੁਕੰਮਲ ਹੋਣ ਵੱਲ ਵਧ ਰਿਹਾ ਹੈ ਤਾਂ ਸਪਸ਼ਟ ਹੋ ਰਿਹਾ ਹੈ ਜੀ.ਟੀ,ਰੋਡ ਤੇ ਉਸਰ ਰਿਹਾ ਇਹ ਗੇਟ ਕੋਈ ਗੱਡੀਆਂ ,ਬੱਸਾਂ ਜਾਂ ਮੋਟਰ ਕਾਰਾਂ ਦੇ ਲੰਘਣ ਲਈ ਆਮ ਰਸਤਾ ਨਹੀ ਬਲਕਿ ਹੈ ।ਵਾਕਿਆ ਹੀ ਵਿਲੱਖਣ ਹੈ ।
ਇਸ ਬਹੁ ਕਰੋੜੀ ਪ੍ਰੋਜੈਕਟ ‘ਗੇਟ ਵੇਅ ਆਫ ਇੰਡੀਆ’ ਦੀ ਮੁਖ ਛੱਤ ਦਾ ਡੀਜਾਈਨ,ਥੋੜਾ ਬਾਰੀਕੀ ਨਾਲ ਵੇਖਿਆ ਜਾਏ ਤਾਂ ਇਸਦਾ ਗੁੰਬਦ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗੁੰਬਦ ਦੀ ਹੂਬਹੂ ਨਕਲ ਹੈ । ਉਸੇ ਤਰਾਂ ‘ਬੈਠਿਆ ਹੋਇਆ’ਗੁੰਬਦ ਜਿਸਦੇ ਉਪਰਲੇ ਪਾਸੇ ਉਸੇ ਤਰਾਂ ਕਮਲ ਦੇ ਫੁੱਲ ਦੀਆਂ ਪੱਤੀਆਂ ਜੋ ਸੰਕੇਤ ਦਿੰਦੀਆਂ ਕਿ ਜਿਵੇਂ ਕੋਈ ਕਮਲ ਦਾ ਫੁੱਲ ਉਲਟਾ ਕਰਕੇ ਰੱਖਿਆ ਹੋਵੇ । ਇਸੇ ਤਰਾਂ ਗੁੰਬਦ ਦੇ ਆਲੇ ਦੁਆਲੇ ਬਣਾਏ ਗਏ ਛੋਟੇ ਤੇ ਚਾਰ ਕੋਨਿਆਂ ਵਾਲੇ ਵੱਡ ਅਕਾਰੀ ਗੁੰਬਦ ,ਇਸ ਪ੍ਰੋਜੈਕਟ ਡੀਜਾਈਨ ਦੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗੁੰਬਦ ਨਾਲ ਸੁਮੇਲਤਾ ਦਰਸਾਉਂਦੇ ਹਨ। ਗੁੰਬਦ ਨੂੰ ਦਿੱਤਾ ਜਾ ਰਿਹਾ ਰੰਗ ਵੀ ਪੀਲਾ ਹੈ ਅਤੇ ਜੀ.ਟੀ.ਰੋਡ ਤੇ ਦੂਰੋਂ ਹੀ ਇਹ ਗੇਟ ਕਿਸੇ ਜਾਣਕਾਰ ਨੂੰ ਵੀ ਸਾਫ ਝਲਕ ਦਿੰਦਾ ਹੈ ਕਿ ਜਿਵੇਂ ਸ੍ਰੀ ਦਰਬਾਰ ਸਾਹਿਬ ਦਾ ਮੁਖ ਗੁੰਬਦ ਸੜਕ ਵਿਚਕਾਰ ਰੱਖ ਦਿੱਤਾ ਗਿਆ ਹੋਵੇ।
ਸ੍ਰੀ ਦਰਬਾਰ ਸਾਹਿਬ ਦੇ ਸ਼ਹਿਰ ਅੰਮਿ੍ਰਤਸਰ ਦਾ ਮੁੱਖ ਪਹੁੰਚ ਮਾਰਗ ਹੋਣ ਦੇ ਨਾਤੇ, ਇਹ ਵੀ ਨਹੀ ਕਿ ਸਿੱਖ ਸਿਧਾਤਾਂ ਦੀ ਰਾਖੀ ਦੀ ਦੁਹਾਈ ਦੇਣ ਵਾਲੇ ਕਿਸੇ ਸ਼੍ਰੋਮਣੀ ਕਮੇਟੀ ਪ੍ਰਧਾਨ ,ਅਹੁਦੇਦਾਰ ,ਕਮੇਟੀ ਮੈਂਬਰ ਜਾਂ ਸਰਕਾਰੀ ਸ਼ਹਿ ਪ੍ਰਾਪਤ ਜਥੇਦਾਰ ਦੀ ਨਜਰ ,ਦੋ ਸਾਲ ਤੋਂ ਉਸਰ ਰਹੇ ਇਸ ਗੇਟ ਵੇਅ ਤੇ ਨਾ ਪਈ ਹੋਵੇ ਲੇਕਿਨ ਕਿਸੇ ਨੂੰ ਵੀ ਸਿੱਖ ਭਾਵਨਾਵਾਂ ਨਾਲ ਸਰਕਾਰੀ ਤੌਰ ਤੇ ਕੀਤੇ ਜਾ ਰਹੇ ਖਿਲਵਾੜ ਪ੍ਰਤੀ ਖਿਆਲ ਤੀਕ ਨਹੀ ਆਇਆ।ਵਿਸ਼ੇਸ਼ ਕਰਕੇ ਜਦੋਂ ਹੁਣ ਇਹ ਗੁੰਬਦ ਦੀ ਉਸਾਰੀ ਅੰਤਿਮ ਪੜਾਅ ਤੇ ਹੈ ਤੇ ਇਸਦਾ ਰੂਪ ਸਾਹਮਣੇ ਆ ਚੁੱਕਾ ਹੈ ਫਿਰ ਭੀ ਧਰਮ ਦੇ ਰਾਖੇ ,ਇਸਨੂੰ ਰੋਕਣ ਲਈ ਕਿਸਦੀ ਉਡੀਕ ਕਰ ਰਹੇ ਹਨ?
ਜਿਕਰਯੋਗ ਤਾਂ ਇਹ ਵੀ ਹੈ ਕਿ ਕੁਝ ਸਾਲ ਪਹਿਲਾਂ ਮਸਤੂਆਣਾ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਦੀ ਇਕ ਇਮਾਰਤ ਦੀ ਉਸਾਰੀ ਦਾ ਮਾਮਲਾ ਸਾਹਮਣੇ ਆਣ ਤੇ ਸਰਕਾਰੀ ਜਥੇਦਾਰਾਂ ਦੇ ਨਾਲ ਨਾਲ ਕਮੇਟੀ ਅਧਿਕਾਰੀਆਂ ਤੇ ਅਹੁਦੇਦਾਰਾਂ ਦੀ ਜ਼ਮੀਰ ਬੜੀ ਤੇਜੀ ਨਾਲ ਜਾਗੀ ਸੀ ।ਲੇਕਿਨ ਇਕ ਅਕਾਲੀ ਮੈਂਬਰ ਪਾਰਲੀਮੈਂਟ ਦੀ ਇਸ ਪ੍ਰੋਜੈਕਟ ਵਿੱਚ ਸਿੱਧੀ ਦਖਲਅੰਦਾਜੀ ਕਾਰਣ ਇਹ ਮਾਮਲਾ ਠੰਡੇ ਬਸਤੇ ਪਾ ਦਿੱਤਾ ਗਿਆ।ਹੁਣ ਵੇਖਣਾ ਇਹ ਹੈ ਕਿ ਕੀ ਇਸ ਵਾਰ ਵੀ ਕਿਸੇ ‘ਧਰਮ ਸਿਧਾਂਤਾਂ ਦੇ ਅਖੌਤੀ ਠੇਕੇਦਾਰ’ਦੀ ਜ਼ਮੀਰ ਜਾਗਦੀ ਹੈ ਜਾਂ ਨਹੀ।

Comments

  1. This comment has been removed by the author.

    ReplyDelete
  2. Hor ki kejriwal di topi bnai jaawe ?????? Aukha janta da

    ReplyDelete
  3. It's ridiculous article. Just to divide Sikhs nothing else. I can say 'eh guband sadak te nahi rakheya... sadak de utte bneya hai sabh de sir de utte... road te rakhiya nahi.. har dharam da banda isde hethan to ho K langehga ' it's all what you want to see.. Sucre gadde naal katta ni bnanida taste

    ReplyDelete
  4. Exactly .... absolute ridicuous and non sense article. Plz ... find a job nd do some work, sitting idle has really effected your brains.

    ReplyDelete

Post a Comment