ਜਾਗੋ ਸਿੱਖ ਮੀਡੀਆ ਬਿਊਰੋ
ਕੋਲਕਾਤਾ:(ਜਾਗੋ ਸਿੱਖ ਮੀਡੀਆ ਬਿਊਰੋ) ਪੰਜਾਬ ਵਿਧਾਨ ਸਭਾ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵੱਲੋਂ ਸਰਗਰਮ ਹੋਣ ਤੋਂ ਬਾਅਦ ਹੋਰ ਬਾਹਰੀ ਪਾਰਟੀਆਂ ਅਤੇ ਆਗੂ ਪੰਜਾਬ ਦੀ ਰਾਜਨੀਤੀ ਵਿੱਚ ਦਿਲਚਸਪੀ ਰੱਖ ਰਹੇ ਹਨ।
ਪੱਛਮੀ ਬੰਗਾਲਦੀ ਮੁੱਖ ਮੰਤਰੀ ਅਤੇ ਤਿ੍ਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਪੰਜਾਬ ‘ਚ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ । ਰਾਸ਼ਟਰੀ ਪਾਰਟੀ ਦਾ ਦਰਜਾ ਹਾਸਿਲ ਕਰਨ ਤੋਂ ਬਾਅਦ ਹੁਣ ਉਨ੍ਹਾਂ ਪੰਜਾਬ ਵਿਧਾਨ ਸਭਾ ਚੋਣ ਲੜਨ ਬਾਰੇ ਰਣਨੀਤੀ ‘ਤੇ ਕੰਮ ਸੁਰੂ ਕਰ ਦਿੱਤਾ ਹੈ ।
ਜ਼ਿਕਰਯੋਗ ਹੈ ਕਿ 6 ਵਿਧਾਇਕਾਂ ਨਾਲ ਤਿ੍ਪੁਰਾ ਚ ਮੁੱਖ ਵਿਰੋਧੀ ਪਾਰਟੀ ਤਿ੍ਣਮੂਲ ਨੇ ਵਿਧਾਨ ਸਭਾ ਦੀਆਂ ਦੋਵੇਂ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਸੂਤਰਾਂ ਨੇ ਦੱਸਿਆ ਕਿ ਪੰਜਾਬ ‘ਚ ਵੀ ਸਾਬਕਾ ਕਾਂਗਰਸੀਆਂ ਨੂੰ ਨਾਲ ਲੈ ਕੇ ਪਾਰਟੀ ਦਾ ਵਿਸਥਾਰ ਕਰਨ ਦੀ ਯੋਜਨਾ ਹੈ ।
ਤਿ੍ਣਮੂਲ ਆਗੂ ਮੁਕੁਲ ਰਾਏ ਨੇ ਜਗਮੀਤ ਸਿੰਘ ਬਰਾੜ ਨਾਲ ਕਈ ਮੀਟਿੰਗਾਂ ਕੀਤੀਆਂ ਹਨ ।ਅਜੇ ਇਹ ਤੈਅ ਨਹੀਂ ਹੈ ਕਿ ਬਰਾੜ ਚੋਣਾਂ ‘ਚ ਤਿ੍ਣਮੂਲ ਦਾ ਚਿਹਰਾ ਹੋਣਗੇ ਜਾਂ ਨਹੀਂ ।ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨਾਲ ਵੀ ਗੱਲਬਾਤ ਕੀਤੀ ਗਈ ਹੈ । ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਪੰਜਾਬ ‘ਚ ਤਿ੍ਣਮੂਲ ਚੋਣ ਲੜੇਗੀ ।ਕਾਂਗਰਸ ਦੇ ਕਈ ਬਾਗੀ ਵਿਧਾਇਕਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ।
ਇਕ ਸੀਨੀਅਰ ਤਿ੍ਣਮੂਲ ਆਗੂ ਨੇ ਦੱਸਿਆ ਕਿ ਦਸੰਬਰ ਤੱਕ ਪਾਰਟੀ ਵਲੋਂ ਚੰਡੀਗੜ੍ਹ ਵਿਖੇ ਦਫਤਰ ਖੋਲਿ੍ਹਆ ਜਾਵੇਗਾ ।ਇਸਤੋਂ ਬਾਅਦ ਕਿਹੜੇ ਆਗੂ ਪਾਰਟੀ ‘ਚ ਸ਼ਾਮਿਲ ਹੋਣਗੇ, ਜਿਹੜੇ ਕਮਾਨ ਸੰਭਾਲਣਗੇ ਇਹ ਸਾਫ ਹੋ ਸਕੇਗਾ ।
Comments
Post a Comment