ਫਰੀਦਕੋਟ/ਦੁਬਈ, 29 ਅਕਤੂਬਰ (ਜਾਗੋ ਸਿੱਖ ਮੀਡੀਆ ਬਿਊਰੋ ) ਕਈ ਦਿਨਾ ਤੋ ਸਿੱਖ ਕੋਮ ਜਿਸ ਤਰਾਂ ਦੀ ਹਾਲਤ ਵਿੱਚੋ ਗੁਜਰ ਰਹੀ ਸੀ, ਉਸ ਤੋ ਹਰ ਸੱਚਾ ਸਿੱਖ ਬਹੁਤ ਹੀ ਚਿੰਤਤ ਸੀ,ਪਰ ਕੋਮੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰੇ ਦੀ ਦਿਲੀ ਖੁਆਇਸ਼ ਜਿਉ ਹੀ ਬੀਤੀ ਰਾਤ ਤਿੰਨੋ ਜਥੇਦਾਰਾ ਅਤੇ ਪੰਜਾਂ ਸਿੰਘਾ ਨੇ ਆਪਣੀ ਸੂਝਬੂਝ ਨਾਲ ਅਤੇ ਕੋਮੀ ਜਥੇਦਾਰ ਦੇ ਪੱਕੇ ਮੁਲਾਕਾਤੀ ਪ੍ਰੋ ਮਹਿੰਦਰਪਾਲ ਸਿੰਘ ਜੋ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਹਨ ਦੀ ਕੋਸ਼ਿਸ਼ ਨਾਲ ਪੂਰੀ ਕੀਤੀ,ਉਸ ਨਾਲ ਦੇਸ਼ ਵਿਦੇਸ਼ ਦੇ ਸਮੁੱਚੇ ਸਿੱਖ ਭਾਈਚਾਰੇ ਅੰਦਰ ਇਕ ਵਾਰ ਖੁਸ਼ੀ ਦੀ ਲਹਿਰ ਬਣ ਗਈ ਹੈ,ਜਿਸ ਦੀ ਚਾਰੇ ਪਾਸੇ ਸਲਾਣਾ ਹੋ ਰਹੀ ਹੈ,ਜਿਸ ਸਬੰਧੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਨੇ ਦੁਬਈ ਤੋ ਸਾਡੇ ਪੱਤਰਕਾਰ ਨਾਲ ਟੈਲੀਫੋਨ ਤੇ ਗੱਲਬਾਤ ਕਰਦਿਆਂ ਸਿੱਖ ਕੋਮ ਨੂੰ ਮੁਬਾਰਕਬਾਦ ਦਿੰਦਿਆ ਕਿਹਾਂ ਕੇ ਪੰਥ ਵਿਰੋਧੀ ਸ਼ਕਤੀਆਂ ਨੂੰ ਇਸ ਏਕਤਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਹੈ ਅਤੇ ਸਰਬੱਤ ਖਾਲਸਾਂ ਨਵੰਬਰ ੨੦੧੬ ਤੋ ਪਹਿਲਾ ਹੀ ਸਿੱਖ ਕੋਮ ਨੇ ਇਕ ਵੱਡੀ ਪ੍ਰਾਪਤੀ ਕਰ ਲਈ ਹੈ ਅਤੇ ਬਾਕੀ ਦੀਆਂ ਪ੍ਰਾਪਤੀਆਂ ਵੀ ਸਰਬੱਤ ਖਾਲਸਾਂ ਸਮੇ ਸਿੱਖ ਕੋਮ ਦੀ ਝੋਲੀ ਵਿੱਚ ਪੈਣ ਵਾਲੀਆਂ ਹੈ। ਜਿਸ ਨਾਲ ਸਿੱਖ ਵਿਰੋਧੀ ਸ਼ਕਤੀਆਂ ਦੇ ਮਨਸੂਬੇਆਂ ਨੂੰ ਵੱਡੀ ਢਾਹ ਲੱਗੇਗੀ ਅਤੇ ਕੋਮ ਆਏ ਦਿਨ ਚੱੜਦੀ ਕਲ•ਾਂ ਵਾਲੇ ਪਾਸੇ ਨੂੰ ਕਦਮ ਦਰ ਕਦਮ ਵਧੇਗੀ।ਉਹਨਾਂ ਸਾਰੇ ਪੰਥਕ ਦਲਾ ਨੂੰ ਅਪੀਲ ਕਰਦਿਆਂ ਕਿਹਾ ਕਿ ਇਤਿਹਾਸ ਦਾ ਹਿੱਸਾ ਬਣਨ ਉਹਨਾਂ ਨੂੰ ਬਿਨਾਂ ਦੇਰੀ ਸਰਬੱਤ ਖਾਲਸਾ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਸਰਬੱਤ ਖਾਲਸਾਂ ਨਿਰੋਲ ਧਾਰਮਿਕ ਪ੍ਰੋਗਰਾਮ ਹੈ,ਜਿਸ ਵਿੱਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੂਜੇ ਪੰਥਕ ਦਲਾ ਨਾਲੋ ਵੱਡੀ ਪੰਥਕ ਪਾਰਟੀ ਹੋਣ ਕਰਕੇ ਆਪਣਾ ਬਣਦਾ ਫਰਜ਼ ਨਿਭਾ ਰਿਹਾ ਹੈ,ਪਰ ਕੁੱਝ ਈਰਖਾਵਾਦੀ ਲੋਕ ਇਸ ਨੂੰ ਚੋਣਾਂ ਨਾਲ ਜੋੜ ਰਹੇ ਹਨ,ਜਦੋ ਕੇ ਚੋਣਾ ਜਿਤਣ ਲਈ ਸਰਬੱਤ ਖਾਲਸਿਆ ਦੀ ਨਹੀ ਸਗੋ ਜਮੀਰਾਂ ਦੇ ਸੋਦਿਆ ਦੀ ਲੋੜ ਹੁੰਦੀ ਹੈ,ਪਰ ਅਕਾਲੀ ਦਲ ਅੰਮ੍ਰਿਤਸਰ ਨੂੰ ਆਪਣੀ ਕੋਮ ਖਾਤਰ ਇਹ ਸੋਦੇ ਪ੍ਰਵਾਨ ਨਹੀ।
Comments
Post a Comment