ਨਵੀਂ ਦਿੱਲੀ, (ਜਾਗੋ ਸਿੱਖ ਮੀਡੀਆ ਬਿਊਰੋ): ਨੋਟਬੰਦੀ ਨਾਲ ਸਰਕਾਰੀ ਖਾਤਿਆਂ ‘ਚ 2.5 ਲੱਖ ਕਰੋੜ ਤੋਂ 5 ਲੱਖ ਕਰੋੜ ਰੁਪਏ ਤੱਕ ਆਉਣ ਦੀ ਸੰਭਾਵਨਾ ਹੈ। ਅਜਿਹੇ ‘ਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਫੈਸਲੇ ਨਾਲ ਸਰਕਾਰ ਆਪਣੇ ਖਰਾਬ ਹੋਏ ਅਕਸ ਨੂੰ ਚਮਕਾਉਣ ਲਈ ਆਮ ਲੋਕਾਂ ਦੇ ਖਾਤਿਆਂ ‘ਚ ਤਕਰੀਬਨ 15 ਹਜ਼ਾਰ ਰੁਪਏ ਟ੍ਰਾਂਸਫਰ ਕਰ ਸਕਦੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਜਨ-ਧਨ ਖਾਤਿਆਂ ‘ਚ ਰੁਪਏ ਟ੍ਰਾਂਸਫਕ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਕੁੱਲ 25.4 ਕਰੋੜ ਜਨ-ਧਨ ਖਾਤਿਆਂ ‘ਚ 80 ਫੀਸਦੀ ਖਾਤਾ ਧਾਰਕਾਂ ਨੂੰ ਇਸਦਾ ਫਾਇਦਾ ਮਿਲ ਸਕਦਾ ਹੈ
Comments
Post a Comment