ਕੋਲੰਬੀਆ, (ਜਾਗੋ ਸਿੱਖ ਮੀਡੀਆ ਬਿਊਰੋ): ਅਮਰੀਕਾ ਦੇ ਕੋਲੰਬੀਆ ਵਿਚ ਅੱਜ ਹੋਏ ਹਵਾਈ ਜਹਾਜ਼ ਹਾਦਸੇ ਵਿਚ ਜਹਾਜ਼ ‘ਚ ਸਵਾਰ 81 ਵਿਅਕਤੀਆਂ ਵਿਚੋਂ 76 ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਇਸ ਹਾਦਸੇ ਵਿਚ ਬਚੇ 6 ਵਿਅਕਤੀਆਂ ਵਿਚੋਂ 1 ਜ਼ਖਮੀ ਹਸਪਤਾਲ ਪਹੁੰਚ ਕੇ ਦਮ ਤੋੜ ਗਿਆ।
ਗੌਰਤਲਬ ਹੈ ਕਿ ਇਸ ਜਹਾਜ਼ ਵਿਚ ਬਰਾਜ਼ੀਲ ਦੇ ਇਕ ਫੁੱਟਬਾਲ ਕਲੱਬ ਦੀ ਸਾਰੀ ਟੀਮ ਸਫਰ ਕਰ ਰਹੀ ਸੀ, ਜੋ ਕਿ ਇਕ ਮੁਕਾਬਲੇ ਵਿਚ ਭਾਗ ਲੈਣ ਜਾ ਰਹੇ ਸਨ। ਇਨ੍ਹਾਂ ਖਿਡਾਰੀਆਂ ਵਿਚੋਂ ਇਕ ਖਿਡਾਰੀ ਦੇ ਬਚਣ ਦੀ ਖ਼ਬਰ ਹੈ।
Comments
Post a Comment