ਨਗਰੋਟਾ ਹਮਲਾ ਨਰਿੰਦਰ ਮੋਦੀ ਸਰਕਾਰ ਦੀ ਅਸਫਲਤਾ-ਕੈਪਟਨ ਅਮਰਿੰਦਰ

ਚੰਡੀਗੜ੍ਹ, (ਜਾਗੋ ਸਿੱਖ ਮੀਡੀਆ ਬਿਊਰੋ): ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਗਰੋਟਾ ਹਮਲੇ ਨੂੰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ‘ਚ ਨਰਿੰਦਰ ਮੋਦੀ ਸਰਕਾਰ ਦੀ ਅਸਫਲਤਾ ਕਰਾਰ ਦਿੰਦਿਆਂ, ਜਿਹੜੀ ਇਨ੍ਹਾਂ ਵੱਲੋਂ ਇਸਦੇ ਉਲਟ ਕੀਤੇ ਜਾ ਰਹੇ ਵੱਡੇ ਵੱਡੇ ਦਾਅਵਿਆਂ ਨਾਲ ਮੇਲ ਨਹੀਂ ਖਾਂਦਾ ਹੈ। ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਰਹੱਦ ‘ਤੇ ਤਨਾਅ ਨੂੰ ਘੱਟ ਕਰਨ ਵਾਸਤੇ ਤੁਰੰਤ ਤੇ ਗੰਭੀਰ ਕਦਮ ਚੁੱਕਣ ਨੂੰ ਕਿਹਾ ਹੈ।
ਨਗਰੋਟਾ ਫੌਜ਼ ਕੈਂਪ ਉਪਰ ਅੱਤਵਾਦੀ ਹਮਲੇ ਕਾਰਨ ਫੌਜ ਦੇ 7 ਜਵਾਨਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤੀ ਸਰਹੱਦਾਂ ਦੀ ਰਾਖੀ ਕਰਨ ‘ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਨ੍ਹਾਂ ਨੂੰ ਇਨ੍ਹਾਂ ਨੇ ਕਰੀਬ ਦੋ ਮਹੀਨੇ ਪਹਿਲਾਂ ਸਰਜੀਕਲ ਸਟ੍ਰਾਈਕਾਂ ਦੇ ਉਲਟ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਸੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜਦੋਂ ਮੋਦੀ ਅਤੇ ਉਨ੍ਹਾਂ ਦੀ ਟੀਮ, ਖਾਸ ਕਰਕੇ ਰੱਖਿਆ ਮੰਤਰੀ ਮਨੋਹਰ ਪਾਰਿਕਰ, ਸਰਜੀਕਲ ਸਟ੍ਰਾਈਕਾਂ ਰਾਹੀਂ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਕਰਨ ਦਾ ਕ੍ਰੇਡਿਟ ਲੈਂਦਿਆਂ ਆਪਣੀਆਂ ਛਾਤੀਆਂ ਥਾਪਣ ‘ਚ ਵਿਅਸਤ ਸਨ, ਸਰਹੱਦ ਪਾਰ ਤੋਂ ਅੱਤਵਾਦੀ ਤੇ ਫੌਜ਼ੀ ਘੁਸਪੈਠ ਬਿਨ੍ਹਾਂ ਰੁੱਕੇ ਜ਼ਾਰੀ ਸੀ।
ਇਸ ਦਿਸ਼ਾ ‘ਚ ਸਰਕਾਰੀ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਿਆਂ, ਬੀਤੇ ਦਿਨੀਂ ਹੋਏ ਹਮਲਿਆਂ ‘ਚ ਫੌਜ਼ ਦੇ ਕਈ ਜਵਾਨਾਂ ਦੇ ਮਾਰੇ ਜਾਣ ਅਤੇ ਕੁਝ ਦੇ ਬਾਅਦ ‘ਚ ਖਰਾਬ ਹਾਲਤ ‘ਚ ਮਿੱਲਣ ਦਾ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਅਜਿਹੀਆਂ ਘਟਨਾਵਾਂ ‘ਚ ਜਾਨਾਂ ਦੇ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਮੋਦੀ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜੰਗ ਦੇ ਹਾਲਾਤ ਪੈਦਾ ਕਰਨ ਵਾਸਤੇ ਮੌਕੇ ਲੱਭਣ ਦੀ ਬਜਾਏ, ਸਰਹੱਦ ਉਪਰ ਤਨਾਅ ਘੱਟ ਕਰਨ ਲਈ ਬਿਨ੍ਹਾਂ ਕਿਸੇ ਦੇਰ ਰਾਸ਼ਟਰ ਹਿੱਤ ‘ਚ ਇਸਲਾਮਾਬਾਦ ਸਮੇਤ ਅੰਤਰ ਰਾਸ਼ਟਰੀ ਸਮੁਦਾਅ ਨਾਲ ਗੱਲ ਕਰਨੀ ਚਾਹੀਦੀ ਹੈ।

Comments