ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀਹਮਲੇ ਵਿੱਚ ਬਰਤਾਨੀਆਂ ਸਰਕਾਰ ਦੀ ਭੁਮਿਕਾ ਦੀਆਂ ਫਾਈਲਾਂ ਜਨਤਕ ਕੀਤੀਆਂ ਜਾਣ: ਸਿੱਖ ਫੈਡਰੇਸ਼ਨ ਯੂਕੇ

ਲੰਡਨ:(ਜਾਗੋ ਸਿੱਖ ਮੀਡੀਆ ਬਿਊਰੋ) ਬਰਤਾਨੀਆਂ ਦੀ ਸਿੱਖ ਜੱਥੇਬੰਦੀ ਸਿੱਖ ਫੈੱਡਰੇਸ਼ਨ ਯੂਕੇ ਨੇ ਭਾਰਤੀ ਫੌਜ ਵੱਲੋਂ ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਕੀਤੇ ਹਮਲੇ ਵਿੱਚ ਬਰਤਾਨੀਆਂ ਸਰਕਾਰ ਦੀ ਭੁਮਿਕਾ ਨਾਲ ਸਬੰਧਿਤ ਫਾਈਲਾਂ ਨੂੰ ਜਨਤਕ ਕਰਨ ਦੀ ਫਿਰ ਮੰਗ ਕੀਤੀ ਹੈ।
ਇੰਗਲੈਂਡ ਦੇ ਪ੍ਰਮੁੱਖ ਅਖਬਾਰ ‘ਗਾਰਡੀਅਨ‘ ਦੇ ਹਵਾਲੇ ਨਾਲ ਖ਼ਬਰ ਆਈ ਹੈ ਕਿ ਇੱਥੇ ਰਹਿਣ ਵਾਲੇ ਸਿੱਖ ਭਾਈਚਾਰੇ ਨੇ 1984 ਦੇ ਅਪਰੇਸ਼ਨ ਬਲਿਊ ਸਟਾਰ ਦੀਆਂ ਫਾਈਲਾਂ ਜਨਤਕ ਕਰਨ ਲਈ ਸਰਕਾਰ ਉੱਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬਰਤਾਨੀਆ ਵਿੱਚ ਸਰਗਰਮ ਸਿੱਖ ਫਾਊਂਡੇਸ਼ਨ ਨੇ ਮੌਜੂਦਾ ਪ੍ਰਧਾਨ ਮੰਤਰੀ ਥਰੈਸਾ ਮੇਅ ਨੂੰ ਅਪੀਲ ਕੀਤੀ ਹੈ ਅਪਰੇਸ਼ਨ ਬਲਿਊ ਸਟਾਰ ਦੌਰਾਨ ਇੰਗਲੈਂਡ ਦੀ ਭੂਮਿਕਾ ਨਾਲ ਸਬੰਧਤ ਸਾਰੀਆਂ ਗੁਪਤ ਫਾਈਲਾਂ ਜਨਤਕ ਕੀਤੀਆਂ ਜਾਣ। ਸਿੱਖ ਫਾਊਂਡੇਸ਼ਨ ਅਨੁਸਾਰ ਅਪਰੇਸ਼ਨ ਬਲਿਊ ਸਟਾਰ ਦੀਆਂ ਫਾਈਲਾਂ ਜਨਤਕ ਹੋਣ ਤੋਂ ਬਾਅਦ ਇਸ ਗੱਲ ਦਾ ਖ਼ੁਲਾਸਾ ਹੋਵੇਗਾ ਪੂਰੇ ਅਪਰੇਸ਼ਨ ਦੌਰਾਨ ਬਰਤਾਨੀਆ ਦੀ ਭੂਮਿਕਾ ਕੀ ਸੀ।
ਸਿੱਖ ਫਾਊਂਡੇਸ਼ਨ ਨਾਲ ਜੁੜੇ ਦਵਿੰਦਰ ਸਿੰਘ ਅਨੁਸਾਰ ਇਨਫਰਮੇਸ਼ਨ ਟਿ੍ਰਬਿਊਨਲ ਕੋਲ ਇਹ ਮਾਮਲਾ ਵਿਚਾਰ ਅਧੀਨ ਹੈ ਤੇ ਇਸ ਉੱਤੇ ਅਗਲੇ ਸਾਲ ਸੁਣਵਾਈ ਹੋਵੇਗੀ। ਦਵਿੰਦਰ ਸਿੰਘ ਅਨੁਸਾਰ ਬਰਤਾਨੀਆ ਦੀ ਜਨਤਾ ਨੂੰ ਇਹ ਅਧਿਕਾਰ ਹੈ ਕਿ 30 ਸਾਲ ਪਹਿਲਾਂ ਆਖ਼ਰ ਕੀ ਹੋਇਆ ਸੀ।
ਇਸ ਤੋਂ ਪਹਿਲਾਂ 2014 ਵਿੱਚ ਇਸ ਗੱਲ ਦਾ ਖ਼ੁਲਾਸਾ ਹੋਇਆ ਸੀ ਕਿ 1984 ਦੇ ਅਪ੍ਰੇਸ਼ਨ ਬਲਿਊ ਸਟਾਰ ਦਾ ਪੂਰਾ ਖ਼ਾਕਾ ਬਰਤਾਨੀਆ ਦੇ ਸਪੈਸ਼ਲ ਐਕਸ਼ਨ ਸੁਰੱਖਿਆ ਗਾਰਡ ਨੇ ਤਿਆਰ ਕੀਤੀ ਸੀ। ਇਸ ਖ਼ਾਕੇ ਨੂੰ ਉਸ ਸਮੇਂ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮਨਜ਼ੂਰੀ ਵੀ ਦਿੱਤੀ ਸੀ। ਇਸ ਗੱਲ ਦਾ ਖ਼ੁਲਾਸਾ ਹੋਣ ਤੋਂ ਬਾਅਦ ਬਰਤਾਨੀਆ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਜਾਂਚ ਦੇ ਆਦੇਸ਼ ਵੀ ਦਿੱਤਾ ਸਨ।
ਜਾਂਚ ਦੌਰਾਨ ਬਰਤਾਨੀਆ ਦੀ ਭੂਮਿਕਾ ਬਾਰੇ ਕੋਈ ਗੱਲ ਸਾਹਮਣੇ ਨਹੀਂ ਆਈ ਸੀ। ਜਾਂਚ ਦੌਰਾਨ ਇਹ ਗੱਲ ਪਤਾ ਲੱਗਾ ਸੀ ਕਿ ਬਰਤਾਨੀਆ ਨੇ ਸਿਰਫ਼ ਉਸ ਸਮੇਂ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਸੀ। ਇਸ ਬਾਰੇ ਬਰਤਾਨੀਆ ਸੈਨਾ ਦਾ ਉੱਚ ਅਫ਼ਸਰ ਭਾਰਤ ਗਿਆ ਸੀ।

Comments