ਅਫ਼ਗਾਨਿਸਤਾਨ ਦੇ ਕੁੰਦੂਜ਼ ਸ਼ਹਿਰ ‘ਚ ਅਣਪਛਾਤੇ ਹਮਲਾਵਰਾਂ ਵਲੋਂ ਸਿੱਖ ਆਗੂ ਦਾ ਕਤਲ

ਕਾਬੁਲ:(ਜਾਗੋ ਸਿੱਖ ਮੀਡੀਆ ਬਿਊਰੋ) ਅਫ਼ਗਾਨਿਸਤਾਨ ਦੇ ਕੁੰਦੂਜ ਸ਼ਹਿਰ ‘ਚ ਅੱਜ ਦੁਪਹਿਰ ਅਣਪਛਾਤੇ ਹਮਲਾਵਰਾਂ ਵਲੋਂ ਸਥਾਨਕ ਸਿੱਖ ਆਗੂ ਦੇ ਕਤਲ ਦੀ ਖ਼ਬਰ ਪ੍ਰਾਪਤ ਹੋਈ ਹੈ।
ਕੁੰਦੂਜ਼ ਸ਼ਹਿਰ ਪਿਛਲੇ ਇਕ ਸਾਲ ਤੋਂ ਤਾਲਿਬਾਨ ਅਤੇ ਅਫਗਾਨ ਫੌਜ ਦੇ ਸੰਘਰਸ਼ ਦਾ ਗਵਾਹ ਬਣਿਆ ਹੋਇਆ ਹੈ। ਇਸ ਸੰਘਰਸ਼ ਦੌਰਾਨ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ।
ਪ੍ਰਤੀਕਾਤਮਕ ਤਸਵੀਰ
ਕਤਲ ਕੀਤੇ ਗਏ ਸਿੱਖ ਆਗੂ ਦੀ ਲਾਲਾ ਦੇਲ ਸੋਜ਼ ਇਲਾਕੇ ‘ਚ ਕਰਿਆਨੇ ਦੀ ਦੁਕਾਨ ਸੀ ਅਤੇ ਉਹ ਅਫਗਾਨ ਨਾਗਰਿਕ ਸੀ।
ਹਾਲੇ ਤਕ ਇਹ ਸਾਫ ਨਹੀਂ ਹੋ ਸਕਿਆ ਕਿ ਹਮਲਾਵਰ ਕੌਣ ਸਨ, ਪਰ ਸਥਾਨਕ ਲੋਕ ਤਾਲਿਬਾਨ ‘ਤੇ ਸ਼ੱਕ ਕਰ ਰਹੇ ਹਨ।

Comments