ਸਿਕੰਦਰ ਮਲੂਕਾ, ਨੀਲਧਾਰੀ ਮੁਖੀ ਸਤਨਾਮ ਅਤੇ ਦੋ ਸ਼੍ਰੋਮਣੀ ਕਮੇਟੀ ਮੈਂਬਰ “ਤਨਖਾਹੀਆ” ਕਰਾਰ

ਅੰਮ੍ਰਿਤਸਰ (ਜਾਗੋ ਸਿੱਖ ਮੀਡੀਆ ਬਿਊਰੋ): ਅੱਜ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ, ਭਾਈ ਸੂਬਾ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਬਾਦਲ ਦਲ ਦੇ ਮੰਤਰੀ ਸਿਕੰਦਰ ਮਲੂਕਾ, ਨੀਲਧਾਰੀ ਮੁਖੀ ਸਤਨਾਮ ਸਿੰਘ ਅਤੇ ਦੋ ਸ਼੍ਰੋਮਣੀ ਕਮੇਟੀ ਮੈਂਬਰਾਨ ਨੂੰ ਸਿੱਖ ਪ੍ਰੰਪਰਾਵਾਂ ਦਾ ਘਾਣ ਕਰਨ ਦੇ ਦੋਸ਼ ਤਹਿਤ ਤਨਖਾਹੀਆ ਕਰਾਰ ਦੇ ਦਿੱਤਾ।
ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਧਿਆਨ ਸਿੰਘ ਮੰਡ (ਫਾਇਲ ਫੋਟੋ)
ਮੀਡੀਆ ਨਾਲ ਗੱਲ ਕਰਦਿਆਂ ਉਪਰੋਕਤ ਸਿੰਘਾਂ ਨੇ ਦੱਸਿਆ ਕਿ ਨੀਲਧਾਰੀ ਆਗੂ ਸਤਨਾਮ ਸਿੰਘ ਨੇ ਕਥਾ ਕਰਦਿਆਂ ਦਸਮੇਸ਼ ਪਿਤਾ ਨਾਲ ਸਬੰਧਤ ਬਿਰਤਾਂਤ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ। ਸਿਕੰਦਰ ਮਲੂਕਾ, ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਅਤੇ ਸਤਨਾਮ ਸਿੰਘ ਭਾਈ ਰੂਪਾ ਨੇ ਸਿੱਖ ਅਰਦਾਸ ਦੀ ਪੰਥ ਪ੍ਰਵਾਨਿਤ ਬਣਤਰ ਦੀ ਕੀਤੀ ਗਈ ਬੇਅਦਬੀ ਦਾ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਸਪਸ਼ਟੀਕਰਨ ਦੇਣ ਹਿੱਤ ਬਾਰ-ਬਾਰ ਸੱਦਿਆ ਗਿਆ ਪਰ ਇਹ ਨਹੀਂ ਪੁਜੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਤਨਖਾਹੀਆ ਕਰਾਰ ਦਿੰਦਿਆਂ ਇਨ੍ਹਾਂ ਨਾਲ ਕਿਸੇ ਕਿਸਮ ਦਾ ਤਾਲਮੇਲ ਰੱਖਣ ਤੋਂ ਸਿੱਖ ਕੌਮ ਨੂੰ ਵਰਜ ਦਿੱਤਾ ਗਿਆ ਹੈ।

Comments