ਲੁਧਿਆਣਾ, 31 ਜਨਵਰੀ (ਜਾਗੋ ਸਿੱਖ ਮੀਡੀਅਾ ਬਿੳੂਰੋ) - ਸਥਾਨਕ ਨਿਊ ਜਨਤਾ ਨਗਰ ਵਿਚ ਅੱਜ ਦੁਪਹਿਰ ਅਕਾਲੀ ਭਾਜਪਾ ਉਮੀਦਵਾਰ ਗੁਰਮੀਤ ਸਿੰਘ ਕੁਲਾਰ ਦੇ ਸਮਰਥਕਾਂ ਵਲੋਂ ਲੋਕ ਇਨਸਾਫ ਪਾਰਟੀ ਤੇ ਆਪ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੀ ਚੋਣ ਪ੍ਰਚਾਰ ਵਾਲੀ ਗੱਡੀ ਦੀ ਭੰਨ ਤੋੜ ਕਰ ਦਿੱਤੀ ਗਈ। ਭੰਨ ਤੋੜ ਸਮੇਂ ਫੋਟੋਆਂ ਖਿੱਚ ਰਹੇ ਇਕ ਹਿੰਦੀ ਅਖ਼ਬਾਰ ਦੇ ਫੋਟੋਗ੍ਰਾਫਰ 'ਤੇ ਇਨ੍ਹਾਂ ਹਥਿਆਰਬੰਦ ਸਮਰਥਕਾਂ ਵਲੋਂ ਹਮਲਾ ਕਰ ਦਿੱਤਾ ਤੇ ਉਸ ਦਾ ਕੈਮਰਾ ਖੋਹ ਕੇ ਫ਼ਰਾਰ ਹੋ ਗਏ।
Comments
Post a Comment