ਪੰਜਾਬੀ ਹਿੰਦੂ, ਸਿੱਖ, ਮੁਸਲਮਾਨ, ਇਸਾਈ, ਮੂਲਨਿਵਾਸੀ,ਅੰਬੇਦਕਰੀ RSS ਵਿਰੁੱਧ ਵੋਟ ਕਰਨ:ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ , (ਜਾਗੋ ਸਿੱਖ ਮੀਡੀਆ ਬਿਊਰੋ) ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 20 ਦੇਸ਼ਾਂ ਦੇ ਆਧਾਰ ਤੇ ਬਣੀ ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ ਨੇ ਪੰਜਾਬ ਦੇ ਸਾਰੇ ਵਰਗਾਂ ਨੂੰ ਇਸ ਵਾਰ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਕਾਇਮ ਕਰਨ ਲਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆ ਨੂੰ ਸਖ਼ਤ ਸਜ਼ਾਵਾਂ ਦਵਾਉਣ ਲਈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਚੋਣਾਂ ਵਿੱਚ ਖੜੇ ਉਮੀਦਵਾਰਾ ਦੀ ਡੱਟਕੇ ਹਮਾਇਤ ਕਰਨ ਤੇ ਉਨਾ ਦੀ ਜਿੱਤ ਯਕੀਨੀ ਬਨਾਉਣ ਲਈ ਆਪਣਾ ਦਿਨ ਰਾਤ ਇਕ ਕਰ ਦੇਣ। ਆਰ ਐਸ ਐਸ ਦੀ ਬ੍ਰਾਹਮਣੀ ਸੋਚ ਦੀਆਂ ਧਾਰਨੀ ਪਾਰਟੀਆ ਕਾਂਗਰਸ, ਅਕਾਲੀ ਦਲ ਬੀ ਜੇ ਪੀ ਤੇ ਆਮ ਪਾਰਟੀ ਜੋ ਸਭ ਆਰ ਐਸ ਐਸ ਦੀਆ ਹੀ ਬਰਾਚਾ ਹਨ ਤੇ ਸਭ ਨੂੰ ਹੁਕਮ ਨਾਗਪੁਰ ਤੋਂ ਹੀ ਮਿਲਦੇ ਹਨ ਇਨਾ ਦੀ ਡਟ ਕੇ ਵਿਰੋਧਤਾ ਕਰਨ, ਇਨਾਂ ਪਾਰਟੀਆਂ ਦੇ ਵਿੱਚ ਮੌਜੂਦ ਜੋ ਭੇਖੀ ਸਿੱਖ ਹਨ ਉਹ ਅਕਸਰ ਬਲਦੇਵ ਸਿੰਘ ਤੇ ਮਾਸਟਰ ਤਾਰਾ ਸਿੰਘ ਦੀਆ 1947 ਦੀਆ ਕੀਤੀਆ ਗਲਤੀਆ ਨੂੰ ਦਹਰਾਉਦੇ ਰਹਿੰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਇਸ ਵਾਰ ਪੰਜਾਬਵਾਸੀ ਵੀ ਇਨਾਂ ਤੋਂ ਗੁਮਰਾਹ ਹੋ ਕਿ ਆਪਣੇ ਹੱਥੀਂ ਰਾਜ ਬੇਗਾਨਿਆਂ ਨੂੰ ਦੇ ਕਿ ਖੁਦ ਗੁਲਾਮੀਂ ਹੰਢਾਉਣ ਲਈ ਦਿੱਲੀ ਅੱਗੇ ਸਿਰ ਝੁਕਾਈ ਬੈਠੇ ਹਨ । ਇਸ ਲਈ ਇਹ ਬਹੁਤ ਜਰੂਰੀ ਹੈ ਕਿ ਇਸ ਵਾਰ ਖੁਦ ਰਾਜ ਕਰਨ ਲਈ ਬੇਗਾਨਿਆਂ ਅਤੇ ਨਾਗਪੁਰ ਦੇ ਹੁਕਮਾਂ ਤੇ ਚੱਲ ਰਹੀਆਂ ਧਿਰਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਅਤੇ ਪੰਥ ਪੰਜਾਬ ਤੇ ਪੰਜਾਬੀਅਤ ਦੀ ਰਾਖੀ ਕਰਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਭਾਰੀ ਬਹੁਮਤ ਨਾਲ ਜਿਤਾ ਕਿ ਵਿਧਾਨ ਸਭਾ ਵਿੱਚ ਭੇਜਿਆ ਜਾਵੇ ਤਾਂ ਜੋ ਸਮੁੱਚੀ ਪੰਜਾਬੀਅਤ ਸਮੇਤ ਸਾਰੇ ਹੀ ਦੱਬੇ ਕੁਚਲੇ ਤੇ ਲਾਚਾਰ ਲੋਕਾਂ ਦੀ ਰਾਖੀ ਕੀਤੀ ਜਾ ਸਕੇ ।
ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਰੇਸ਼ਮ ਸਿੰਘ ਕੈਲੇਫੋਰਨੀਆ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਅਮਨਦੀਪ ਸਿੰਘ ਨਿਊਯਾਰਕ , ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ, ਦਲਵਿੰਦਰ ਸਿੰਘ ਘੁੰਮਣ, ਵਲੋਂ ਜਾਰੀ ਪ੍ਰੈੱਸ ਨੋਟ ਵਿੱਚ ਬੇਨਤੀ ਕੀਤੀ ਕੀ ਪੰਜਾਬ ਦੀਆ ਉਨਾ ਮਾਂਵਾਂ ਜਿੰਨਾ ਪੰਜਾਬ ਦੀ ਅਜ਼ਾਦੀ ਬੇਗਮਪੁਰਾ ਖਾਲਸਾ ਰਾਜ ਦੀ ਕਾਇਮੀ ਲਈ ਆਪਣੇ ਪੁੱਤਰਾਂ ਦੀਆ ਸ਼ਹਾਦਤਾ ਨਾਲ ਇਤਹਾਸ ਲਿਖੇ ਅੱਜ ਉਨਾ ਮਾਂਵਾਂ ਨੂੰ ਤੁਸੀਂ ਕੀ ਜਵਾਬ ਦੇਵੋਗੇ ਕੀ ਬੇਗਮਪੁਰਾ ਖਾਲਸਾ ਰਾਜ ਕਾਇਮ ਹੋ ਗਿਆ ਹੈ ? ਕਾਂਗਰਸ ਬੀ ਜੇ ਪੀ ਅਕਾਲੀ ਨੇ ਤਾਂ ਦਿੱਲੀ ਦੀ ਵਫ਼ਾਦਾਰੀ ਲਈ ਪੰਜਾਬੀਆ ਦਾ ਕਤਲੇਆਮ ਕੀਤਾ ਤੇ ਵਜੀਰੀਆ, ਕੋਠੀਆ ਕਾਰਾ ਪ੍ਰਾਪਤ ਕੀਤੀਆ ਤੇ ਕੀ ਹੁਣ ਆਮ ਆਦਮੀ ਪਾਰਟੀ ਜੋ ਸ਼ਰੇਆਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਨੂੰ ਦੈਂਤ ਦੱਸਦੀ ਹੇ ਤੇ ਪੰਜਾਬ ਦੇ ਪਾਣੀਆ ਤੇ ਦਿੱਲੀ ਦਾ ਵੀ ਹਿੱਸਾ ਦੱਸਦੀ ਹੈ ਤੇ ਸਰਕਾਰ ਬਨਣ ਤੇ ਨਿਰੰਕਾਰੀ ਹਰਦੇਵ ਸਿੰਘ ਦਾ ਬੁੱਤ ਪੰਜਾਬ ਵਿੱਚ ਲਗਾਉਣ ਦਾ ਐਲਾਨ ਕਰਦੀ ਹੈ, ਜਿਸ ਦੀਆ ਵੀਡੀੳ ਸੋਸ਼ਲ ਮੀਡੀਆ ਤੇ ਮੌਜੂਦ ਹਨ ਆਮ ਆਦਮੀ ਪਾਰਟੀ ਪੰਜਾਬ ਦੁਸ਼ਮਣ ਹੋਣ ਦਾ ਜਿੱਤ ਤੋਂ ਪਹਿਲਾ ਹੀ ਆਪਣੀ ਆਰ ਐਸ ਐਸ ਸੋਚ ਦਾ ਪ੍ਰਗਟਾਵਾ ਕਰ ਚੁੱਕੀ ਹੈ ਤੇ ਪੰਜਾਬ ਦੀ ਜਨਤਾ ਅੰਣੀ ਬੋਲੀ ਬਣੀ ਹੋਈ ਹੈ ਅਗਰ ਹੁਣ ਵੀ ਪੰਜਾਬੀ ਨਾਂ ਜਾਗੇ ਤਾਂ ਫਿਰ ਪੰਜਾਬ ਦਾ ਰੱਬ ਹੀ ਰਾਖਾ ਹੈ ਤੇ ਉਹ ਖਾਲਿਸਤਾਨੀ ਜੋ ਬਹੁਤ ਖਾਲਿਸਤਾਨੀ ਹੋਣ ਦਾ ਦਾਵਾ ਕਰਦੇ ਸਨ ਤੇ ਜਿਨਾਂ ਮਾਂਵਾਂ ਦੇ ਪੁਤ ਸ਼ਹੀਦ ਕਰਵਾਏ ਹੁਣ ਉਹ ਕਿਸ ਤਰਾਂ ਸਿਰ ਤੇ ਬ੍ਰਾਹਮਣੀ ਟੋਪੀ ਪਾ ਕੇ ਭਾਰਤ ਮਾਂ ਦੀ ਜੈ ਕਰ ਰਹੇ ਹਨ ਇਤਿਹਾਸ ਇਨਾ ਅਖੋਤੀ ਖਾਲਿਸਤਾਨੀਆ ਨੂੰ ਵੀ ਮਾਫ਼ ਨਹੀਂ ਕਰੇਗਾ

Comments