ਹਰਿਆਣਾ (ਜਾਗੋ ਸਿੱਖ ਮੀਡੀਆ ਬਿਊਰੋ) – ਹਰਿਆਣਾ ‘ਚ ਜਾਟਾਂ ਦਾ ਅੰਦੋਲਨ ਫਿਰ ਤੋਂ ਹਿੰਸਕ ਹੋ ਰਿਹਾ ਹੈ। ਫ਼ਤਿਹਪੁਰ ‘ਚ ਜਾਟਾਂ ਨੇ ਪੁਲਿਸ ਕਰਮੀਆਂ ਨੂੰ ਬੰਦੀ ਬਣਾ ਲਿਆ ਤੇ ਇੱਕ ਡੀ.ਐੱਸ.ਪੀ.ਦੇ ਸੱਟਾਂ ਲੱਗੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਹਰਿਆਣੇ ਦੇ ਫਤਿਹਾਬਾਦ ਵਿੱਚ ਜਾਟ ਅੰਦੋਲਨਕਾਰੀਆਂ ਨੇ ਪੁਲਿਸ ਦੀਆਂ 2 ਬੱਸਾਂ ਵਿੱਚ ਅੱਗ ਲਗਾ ਦਿੱਤੀ ਹੈ ਅਤੇ ਕਰੀਬ 200 ਪੁਲਿਸ ਕਰਮੀਆਂ ਨੂੰ ਬੰਧਕ ਬਣਾ ਲਿਆ। ਪਥਰਾਅ ਵਿੱਚ ਇੱਕ ਡੀਐਸਪੀ ਨੂੰ ਸੱਟਾਂ ਲੱਗੀਆ ਹਨ। ਉਨ੍ਹਾਂ ਤੋਂ ਇਲਾਵਾ , ਕੁੱਝ ਅੰਦੋਲਨਕਾਰੀ ਅਤੇ ਮੀਡੀਆ ਕਰਮੀ ਵੀ ਜਖ਼ਮੀ ਹੋਏ ਹਨ। ਹਾਲਾਤ ਨੂੰ ਕਾਬੂ ਕਰਨ ਲਈ ਮੌਕੇ ਉੱਤੇ ਵਾਧੂ ਫੋਰਸ ਬੁਲਾਈ ਗਈ।
ਕਾਬਿਲੇਗੌਰ ਹੈ ਕਿ ਜਾਟਾਂ ਨੂੰ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਦੇਣ ਦੀ ਮੰਗ ਕਰ ਰਹੀ ਜਾਟ ਆਰਕਸ਼ਣ ਸੰਘਰਸ਼ ਕਮੇਟੀ ਨੇ 20 ਮਾਰਚ ਨੂੰ ਸੰਸਦ ਦਾ ਘਿਰਾਉ ਕਰਣ ਅਤੇ ਹਾਈਵੇਜ ਉੱਤੇ ਚੱਕਾਜਾਮ ਕਰਣ ਦਾ ਏਲਾਨ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਜਾਟ ਅੰਦੋਲਨ ਵਿੱਚ ਸ਼ਾਮਿਲ ਪਰਦਰਸ਼ਨਕਾਰੀਆਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਤਿੰਨ-ਲੇਵਲ ਸਿਕਿਉਰਿਟੀ ਸਰਕਿਲ ਤਿਆਰ ਕੀਤਾ ਅਤੇ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
Comments
Post a Comment