ਵਾਸ਼ਿੰਗਟਨ: (ਜਾਗੋ ਸਿੱਖ ਮੀਡੀਆ ਬਿਊਰੋ) ਅਮਰੀਕਾ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਨਸਲੀ ਭੇਦਭਾਵ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਤਾਜ਼ਾ ਮਾਮਲਾ ਮੈਰੀਲੈਂਡ ਦਾ ਹੈ, ਜਿੱਥੇ ਇੱਕ ਬਾਸਕਿਟਬਾਲ ਦੀ ਮੁਸਲਿਮ ਖਿਡਾਰਨ ਨੂੰ ਇਸ ਕਰਕੇ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉਸ ਦੇ ਹਿਜਾਬ ਪਾਇਆ ਹੋਇਆ ਸੀ।
16 ਸਾਲ ਦੀ ਜੇਨਾਨ ਹਾਯੇਸ ਨੇ ਮੈਰੀਲੈਂਡ ਗੈਥਸਬਰਗ ਦੇ ਵਾਟਕਿੰਸ ਹਾਈ ਸਕੂਲ ਦੇ ਸ਼ੁਰੂਆਤੀ 24 ਮੈਚ ਬਿਨਾ ਕਿਸੇ ਰੁਕਾਵਟ ਦੇ ਖੇਡੇ ਪਰ ਉਸ ਨੂੰ ਤਿੰਨ ਮਾਰਚ ਤੋਂ ਖੇਤਰੀ ਹਾਈ ਸਕੂਲ ਚੈਂਪੀਅਨਸ਼ਿਪ ਵਿੱਚ ਖੇਡਣ ਦੀ ਆਗਿਆ ਨਹੀਂ ਦਿੱਤੀ ਗਈ। ਜੇਨਾਨ ਦੇ ਕੋਚਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਉਸ ਦੇ ਸਿਰ ਉੱਤੇ ਸਕਾਫ ਬੰਨ੍ਹਣਾ ਹੈ। ਇਸ ਕਰਕੇ ਉਹ ਅੱਗੇ ਦੇ ਮੈਚ ਨਹੀਂ ਖੇਡ ਸਕਦੀ।
ਜੇਨਾਨ ਦੀ ਕੋਚ ਦੋਨਿਤਾ ਐਡਮ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਬਾਰੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਮੈਚ ਤੋਂ ਪਹਿਲਾਂ ਨੂੰ ਉਨ੍ਹਾਂ ਦੀ ਜਾਣਕਾਰੀ ਦਿੱਤੀ ਗਈ। ਇਸ ਕਾਰਨ ਜੇਨਾਨ ਨੂੰ ਮੈਚ ਤੋਂ ਬਾਹਰ ਬੈਠਣਾ ਪਿਆ। ਜੇਨਾਨ ਦੀ ਕੋਚ ਦਾ ਕਹਿਣਾ ਹੈ ਕਿ ਇਸ ਕਾਰਨ ਉਹ ਇਸ ਖਿਡਾਰਨ ਨਾਲ ਅੱਖ ਨਹੀਂ ਮਿਲ ਸਕਦੀ, ਮੈਂ ਦੁਖੀ ਹਾਂ ਤੇ ਇਸ ਕਾਰਨ ਮੇਰੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਿਆ ਹੈ।
Comments
Post a Comment