ਆਸਟ੍ਰੇਲੀਆ 'ਚ ਕਿਵੇਂ ਪੜ੍ਹਨਗੇ ਸਿੱਖ ਬੱਚੇ ?

ਆਸਟ੍ਰੇਲੀਆ:- (ਜਾਗੋ ਸਿੱਖ ਮੀਡੀਆ ਬਿਊਰੋ) ਮਾਮਲਾ ਕੁਝ ਸਮਾਂ ਪਹਿਲਾਂ ਦਾ ਹੈ ਜਦੋਂ ਵਿਕਟੋਰੀਆ ਦੇ ਉਨ੍ਹਾਂ ਸੱਤ ਸਿੱਖ ਪਰਿਵਾਰਾਂ ਜਿਨ੍ਹਾਂ ਦੇ ਬੱਚਿਆਂ ਨੂੰ ਇਸ ਕਰਕੇ ਸਕੂਲਾਂ ‘ਚ ਦਾਖਲਾ ਨਹੀਂ ਦਿੱਤਾ ਗਿਆ ਕਿ ਉਨ੍ਹਾਂ ਦੇ ਬੱਚਿਆਂ ਦਾ ਪਟਕਾ ਜਾਂ ਪੱਗ ਸਕੂਲ ਦੀ (ਯੂਨੀਫਾਰਮ) ਵਰਦੀ ਨਾਲ ਮੇਲ ਨਹੀਂ ਖਾਂਦੀ ਸੀ। ਇਸ ਸਬੰਧੀ ਇੱਕ ਬੱਚੇ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਸਮੇਤ ਬਾਕੀ ਪਰਿਵਾਰਾਂ ਨੇ ਇਨ੍ਹਾਂ ਸਕੂਲਾਂ ਸਬੰਧੀ ਵਿਕਟੋਰੀਅਨ ਸਿਵਲ ਅਤੇ ਐਡਮਨਿਸਟ੍ਰੇਟਿਵ ਟਿ੍ਬਿਊਨਲ ਕੋਲ ਭੇਦਭਾਵ ਕਰਨ ਦੀ ਸ਼ਿਕਾਇਤ ਕੀਤੀ ਸੀ।
ਇਸ ਸਬੰਧੀ ਵਿਕਟੋਰੀਅਨ ਮੰਤਰੀ ਰੋਬਨ ਸਕੌਟ (ਮਲਟੀਕਲਚਰ) ਅਤੇ ਸਿੱਖਿਆ ਮੰਤਰੀ ਜੇਮਸ ਮਰਲੀਨੋ ਨੇ ਇਸ ਮਾਮਲੇ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਇਹ ਮਾਮਲਾ ਟਿ੍ਬਿਊਨਲ ਦੇ ਅਧੀਨ ਹੋਣ ਕਰਕੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ, ਜਦੋਂ ਕਿ ਪਰਿਵਾਰਾਂ ਦਾ ਕਹਿਣਾ ਹੈ ਕਿ ਜੇ ਬੱਚੇ ਛੋਟੇ ਹੁੰਦੇ ਪੱਗ ਜਾਂ ਪਟਕਾ ਨਹੀਂ ਬੰਨ੍ਹਣਗੇ ਤਾਂ ਅੱਗੇ ਜਾ ਕੇ ਕਿਵੇਂ ਸਿੱਖ ਮਰਿਆਦਾ ਦਾ ਪਾਲਣ ਕਰਨਗੇ ਜਦੋਂਕਿ ਪਟਕਾ ਜਾਂ ਪੱਗ ਬੰਨਣ ਨਾਲ ਕਿਸੇ ਦੂਜੇ ਵਿਦਿਆਰਥੀ ਜਾਂ ਅਧਿਆਪਕ ਨੂੰ ਕੋਈ ਵੀ ਪਰੇਸ਼ਾਨੀ ਜਾਂ ਸਮੱਸਿਆ ਨਹੀਂ ਆਉਂਦੀ।

Comments