ਚੰਡੀਗੜ੍ਹ: (ਜਾਗੋ ਸਿੱਖ ਮੀਡੀਆ ਬਿਊਰੋ) ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਿਮੋਸ਼ੀਜਨਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਦਰਦ ਬਾਹਰ ਆ ਹੀ ਗਿਆ ਹੈ। ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਆਮ ਜਨਤਾ ਨੂੰ ਜ਼ਰੂਰਤ ਤੋਂ ਜ਼ਿਆਦਾ ਦਿੱਤਾ। ਇਸ ਕਰਕੇ ਉਹ ਹਜ਼ਮ ਨਹੀਂ ਕਰ ਸਕੀ ਤੇ ਉਲਟੀ ਕਰ ਦਿੱਤੀ।
ਸੁਖਬੀਰ ਬਾਦਲ ਦਾ ਇਹ ਵਿਵਾਦਤ ਬਿਆਨ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ। ਇਸ ਲਈ ਸੁਖਬੀਰ ਬਾਦਲ ਦੀ ਅਲੋਚਨਾ ਵੀ ਹੋ ਰਹੀ ਹੈ। ਇਸ ਵੀਡੀਓ ਵਿੱਚ ਸੁਖਬੀਰ ਬਾਦਲ ਦੀ ਨਿਮੋਸ਼ੀ ਵੀ ਸਪਸ਼ਟ ਨਜ਼ਰ ਆ ਰਹੀ ਹੈ।
ਦਰਅਸਲ ਅਬੋਹਰ ਦੇ ਇੱਕ ਪੈਲੇਸ ਵਿੱਚ ਸੁਖਬੀਰ ਬਾਦਲ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਅਕਾਲੀ-ਬੀਜੇਪੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਹੀ ਸੁਖਬੀਰ ਬਾਦਲ ਦੀ ਜ਼ੁਬਾਨ ਫਿਸਲ ਗਈ ਤੇ ਹਾਰ ਦਾ ਦਰਦ ਬਾਹਰ ਆ ਗਿਆ।
ਸੁਖਬੀਰ ਨੇ ਕਿਹਾ ਕਿ ਅਗਲੇ ਪੰਜ ਸਾਲਵਾਂ ਵਿੱਚ ਜਦੋਂ ਸੋਕਾ ਪਏਗਾ ਤਾਂ ਲੋਕਾਂ ਨੂੰ ਫਿਰ ਅਕਾਲੀ ਯਾਦ ਆਉਣਗੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜ ਸਾਲ ਲੋਕਾਂ ਦੇ ਹੱਕਾਂ ਦਾ ਹਨਨ ਹੋਏਗਾ ਤਾਂ ਅਕਾਲੀ ਦਲ ਦੇ ਮਹੱਤਵ ਦੀ ਸਮਝ ਆਏਗੀ।
Comments
Post a Comment