ਜਲੰਧਰ: (ਜਾਗੋ ਸਿੱਖ ਮੀਡੀਆ ਬਿਊਰੋ) ਪੰਜਾਬ ‘ਚ ਆਮ ਆਦਮੀ ਪਾਰਟੀ ਐੱਸ.ਵਾਈ.ਐੱਲ. ਨਹਿਰ ਦੇ ਮੁੱਦੇ ‘ਤੇ ਪਾਰਟੀ ਦੇ ਕੌਮੀ ਕਨਵਿਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਦਿੱਲੀ ਸਰਕਾਰ ਦੇ ਖਿਲਾਫ ਸਟੈਂਡ ਲਵੇਗੀ। ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਭੁਲੱਥ ਤੋਂ ਪਾਰਟੀ ਵਿਧਾਇਕ ਸੁਖਪਾਲ ਖਹਿਰਾ ਨੇ ਦੱਸਿਆ ਕਿ ‘ਕਵੇਰੀ ਜਲ ਵਿਵਾਦ ‘ਤੇ ਜੋ ਸਟੈਂਡ ਕਰਨਾਟਕ ਸਰਕਾਰ ਨੇ ਲਿਆ ਹੈ ਅਜਿਹਾ ਹੀ ਸਟੈਂਡ ਪੰਜਾਬ ਨੂੰ ਲੈਣਾ ਚਾਹੀਦਾ ਹੈ ।
ਪਰ ਜਦੋਂ ਪੱਤਰਕਾਰਾਂ ਨੇ ਖਹਿਰਾ ਨੂੰ ਪੁੱਛਿਆ ਕਿ ਕੇਜਰੀਵਾਲ ਸਰਕਾਰ ਤਾਂ ਚਾਹੁੰਦੀ ਹੈ ਕਿ ਪਾਣੀ ਹਰਿਆਣਾ ਨੂੰ ਦਿੱਤਾ ਜਾਣਾ ਚਾਹੀਦਾ ਹੈ ਅਤੇ ਐੱਸ.ਵਾਈ.ਐੱਲ. ਨਹਿਰ ਬਣਨੀ ਚਾਹੀਦੀ ਹੈ ਤਾਂ ਪੰਜਾਬ ‘ਚ ਆਮ.ਆਦਮੀ ਪਾਰਟੀ ਵੱਖਰਾ ਸਟੈਂਡ ਕਿਓ ਲੈ ਰਹੀ ਹੈ ਇਸ ‘ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦਾ ਐੱਸ.ਵਾਈ.ਐੱਲ. ‘ਤੇ ਨਜ਼ਰੀਆ ਰਾਸਟਰੀ ਰਾਜਨੀਤੀ ਦੇ ਅਧਾਰ ‘ਤੇ ਬਣਿਆ ਹੈ ਅਤੇ ਪੰਜਾਬ ‘ਚ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤਾਂ ਖਿਲਾਫ ਨਹੀਂ ਜਾਵੇਗੀ ਖਹਿਰਾ ਨੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ‘ਚ ਐੱਸ.ਵਾਈ.ਐੱਲ. ਖਿਲਾਫ ਬਿੱਲ ਪਾਸ ਕਰਨਾ ਚਾਹੀਦਾ ਹੈ। ਫੇਰ ਭਾਵੇ ਇਸ ਨਾਲ ਸੁਪਰੀਮ ਕੋਰਟ ਦੇ ਅਦੇਸ਼ਾਂ ਦੀ ਉਲੰਘਣਾ ਹੀ ਕਿਓ ਨਾ ਹੋਵੇ।
ਜ਼ਿਕਰਯੋਗ ਹੈ ਕਿ 28 ਮਾਰਚ ਨੂੰ ਸੁਪਰੀਮ ਕੋਰਟ ‘ਚ ਐੱਸ.ਵਾਈ.ਐੱਲ. ਮਾਮਲੇ ‘ਤੇ ਸੁਣਵਾਈ ਹੋਣੀ ਹੈ ਅਤੇ ਖਦਸ਼ਾ ਇਹ ਹੈ ਕਿ 28 ਮਾਰਚ ਨੂੰ ਪੰਜਾਬ ਦੇ ਖਿਲਾਫ ਫੈਸਲਾ ਆ ਸਕਦਾ ਹੈ ਯਾਨੀ ਪੰਜਾਬ ਨੂੰ ਐੱਸ.ਵਾਈ.ਐੱਲ. ਨਹਿਰ ਬਣਾਉਣ ਦੇ ਆਦੇਸ਼ ਮਿਲ ਸਕਦੇ ਹਨ।
Comments
Post a Comment