ਇੰਗਲੈਂਡ ਦੇ ਗੁਰਦੁਆਰਾ ਸਾਹਿਬ ''ਚੋਂ ਚੋਰਾਂ ਨੇ 10,000 ਹਜ਼ਾਰ ਪੌਂਡ ਕੀਤੇ ਚੋਰੀ

ਲੰਡਨ— (ਜਾਗੋ ਸਿੱਖ ਮੀਡੀਆ ਬਿਊਰੋ) ਇੰਗਲੈਂਡ ਦੇ ਸ਼ਹਿਰ ਬਰਮਿੰਘਮ ਦੇ ਇਲਾਕੇ ਸਪਾਰਕਹਿੱਲ ਸਥਿਤ ''ਗੁਰੂ ਨਾਨਕ ਗੁਰਦੁਆਰਾ ਸਾਹਿਬ'' ''ਚੋਂ ਚੋਰਾਂ ਦਾ ਗਿਰੋਹ 10 ਹਜ਼ਾਰ ਪੌਂਡ ਚੋਰੀ ਕਰ ਕੇ ਰਫੂ ਚੱਕਰ ਹੋ ਗਿਆ । ਦੁੱਖ ਦੀ ਗੱਲ ਇਹ ਹੈ ਕਿ ਚੋਰਾਂ ਨੇ ਜੁੱਤੀਆਂ ਸਮੇਤ ਗੁਰੂ ਘਰ ਦੇ ਮੇਨ ਹਾਲ ਦੀ ਪਾਲਕੀ ਸਾਹਿਬ ਕੋਲ ਪਈ ਗੋਲਕ ਨੂੰ ਰਾਡਾਂ ਨਾਲ ਤੋੜਿਆ। ਇਸ ''ਚੋਂ ਉਨ੍ਹਾਂ ਨੇ 2000 ਦੇ ਕਰੀਬ ਪੌਂਡ ਚੋਰੀ ਕੀਤੇ ਅਤੇ ਇਸ ਮਗਰੋਂ ਗੁਰੂ ਘਰ ਦੀ ਅਲਮਾਰੀ ''ਚੋਂ ਵੀ 8000 ਪੌਂਡ ਚੋਰੀ ਕੀਤੇ। ਗੁਰੂ ਘਰ ਦੇ ਸੀ. ਸੀ. ਟੀ. ਵੀ. ਕੈਮਰਿਆਂ ''ਚ ਇਹ ਸਾਰੀ ਘਟਨਾ ਕੈਦ ਹੋਈ ਹੈ । ਇਹ ਘਟਨਾ ਮੰਗਲਵਾਰ ਰਾਤ ਨੂੰ 9:30 ਵਜੇ ਤੋਂ ਬੁੱਧਵਾਰ ਸਵੇਰੇ 5 ਵਜੇ ਦਰਮਿਆਨ ਵਾਪਰੀ ਹੈ।
ਸੂਤਰਾਂ ਮੁਤਾਬਕ ਚੋਰ ਗਿਰੋਹ ਘੱਟੋ-ਘੱਟ 3 ਘੰਟੇ ਗੁਰੂ ਘਰ ਅੰਦਰ ਰਿਹਾ ਹੈ। ਚੋਰ ਗੁਰੂ ਘਰ ''ਚ ਇਮਾਰਤ ਦੇ ਪਿਛਲੇ ਹਿੱਸੇ ਦੀ ਇਕ ਖਿੜਕੀ ''ਚੋਂ ਦਾਖਲ ਹੋਏ। ''ਸਿੱਖ ਯੂਥ ਬਰਮਿੰਘਮ ਗਰੁੱਪ'' ਦੇ ਪ੍ਰਬੰਧਕ ਦੀਪਾ ਸਿੰਘ ਨੇ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ, ਉਨ੍ਹਾਂ ਕਿਹਾ ਕਿ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਪਾਲਕੀ ਸਾਹਿਬ ਕੋਲ ਚੋਰ ਜੁੱਤੀਆਂ ਸਮੇਤ ਗਏ । ਅਜੇ ਤਕ ਕਿਸੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਜਾਂਚ ਚੱਲ ਰਹੀ ਹੈ।

Comments