ਯੂ.ਐਨ.ਓ, ਅਮਨੈਸਟੀ ਇੰਟਰਨੈਸ਼ਨਲ ਅਤੇ ਏਸੀਆ ਵਾਚ ਹਿਊਮਨਰਾਈਟਸ ਹਿੰਦੂਤਵ ਫ਼ੌਜਾਂ ਦੀਆਂ ਜੰਗ ਲਗਾਉਣ ਵਾਲੀਆ ਸਰਗਰਮੀਆ ਤੇ ਨਜ਼ਰ ਰੱਖਦੇ ਹੋਏ ਇਸ ਨੂੰ ਰੋਕਣ ਲਈ ਉਚੇਚੇ ਉਦਮ ਕਰਨ : ਮਾਨ
ਫਤਿਹਗੜ੍ਹ ਸਾਹਿਬ:(ਜਾਗੋ ਸਿੱਖ ਮੀਡੀਆ ਬਿਊਰੋ )ਸਵੇਰੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਰਹਿੰਦ-ਫ਼ਤਿਹਗੜ੍ਹ ਸਾਹਿਬ, ਤੋਂ ਲੁਧਿਆਣਾ-ਜਲੰਧਰ ਵੱਲ ਜਾਂਦਿਆ ਵੱਡੀ ਗਿਣਤੀ ਵਿਚ ਭਾਰਤੀ ਫੌਜ ਦਾ ਟੈਕਾਂ, ਤੋਪਾਂ ਅਤੇ ਹੋਰ ਹਥਿਆਰਾਂ ਨਾਲ ਲੈਸ ਗੱਡੀਆਂ ਦਾ ਵੱਡਾ ਕਾਫ਼ਲਾ ਦੇਖਿਆ । ਜੋ ਬਾਰਡਰ ਵੱਲੋ ਨੂੰ ਜਾ ਰਿਹਾ ਸੀ ਜਾਂ ਜੰਮੂ-ਕਸ਼ਮੀਰ ਵੱਲ ਨੂੰ ਜਾ ਸਕਦਾ ਹੈ । ਇਸ ਸਭ ਕੁਝ ਤੇ ਫਿਕਰਮੰਦੀ ਜ਼ਾਹਰ ਕਰਦਿਆ ਕਿਹਾ ਕਿ ਸਾਨੂੰ ਖ਼ਤਰਾ ਹੈ ਕਿ ਬਾਰਡਰ ਵੱਲ ਨੂੰ ਜਾ ਰਹੀਆਂ ਇਹ ਫੌਜੀ ਧਾੜਾ ਇਹ ਸੰਕੇਤ ਦਿੰਦੀਆ ਹਨ ਕਿ ਇਸ ਨਾਲ ਜਲਦੀ ਜੰਗ ਲੱਗਣ ਦਾ ਖ਼ਤਰਾ ਵੱਧ ਗਿਆ ਹੈ । ਇਸ ਹੋਣ ਵਾਲੀ ਪ੍ਰਮਾਣੂ ਜੰਗ ਵਿਚ ਸਿੱਖ ਕੌਮ ਕਦੀ ਵੀ ਹਿੱਸਾ ਨਹੀਂ ਲਵੇਗੀ ਕਿਉਂਕਿ ਇਸ ਨਾਲ ਸਿੱਖ ਹੋਮਲੈਡ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਜੰਗ ਦਾ ਅਖਾੜਾ ਬਣ ਜਾਣਗੇ ।
ਇਸ ਕਰਕੇ ਸਭ ਮੁਲਕਾਂ ਦੀ ਸਾਂਝੀ ਕੌਮਾਂਤਰੀ ਜਥੇਬੰਦੀ ਯੂ.ਐਨ.ਓ, ਏਸੀਆ ਵਾਚ ਹਿਊਮਨਰਾਈਟਸ ਅਤੇ ਅਮਨੈਸਟੀ ਇੰਟਰਨੈਸ਼ਨਲ ਅਤੇ ਜਮਹੂਰੀਅਤ, ਅਮਨ-ਪਸੰਦ ਮੁਲਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਸਮੇਂ ਹਿੰਦੂਤਵ ਹਕੂਮਤ ਦੀ ਸਿੱਖ ਕੌਮ ਅਤੇ ਪੰਜਾਬ ਸੂਬੇ ਵਿਰੋਧੀ ਮੰਦਭਾਵਨਾ ਭਰੀ ਸੋਚ, ਜਿਸ ਉਤੇ ਊਹ ਜੰਗ ਲਗਾਕੇ ਅਮਲ ਕਰਨ ਜਾ ਰਹੇ ਹਨ, ਪੰਜਾਬ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਕਸ਼ਮੀਰ ਵਿਚ ਵੱਸਣ ਵਾਲੀ ਮੁਸਲਿਮ ਕੌਮ ਜੋ ਆਮ ਸ਼ਹਿਰੀ ਹਨ ਅਤੇ ਨਿਰਦੋਸ਼ ਹਨ, ਜਿਨ੍ਹਾਂ ਨੂੰ ਜੰਗ ਲਗਾਕੇ ਹੁਕਮਰਾਨ ਮਨੁੱਖਤਾ ਮਾਰੂ ਸੋਚ ਮੌਤ ਦੇ ਮੂੰਹ ਵਿਚ ਧਕੇਲਣ ਅਤੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਜਾ ਰਹੇ ਹਨ, ਉਸ ਤੋਂ ਇਹ ਸਭ ਕੌਮਾਂਤਰੀ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਨਾਲ ਸੰਬੰਧਤ ਜਥੇਬੰਦੀਆਂ ਸਾਡੀ ਰੱਖਿਆ ਕਰਨ ਲਈ ਅੱਗੇ ਆਉਣ । ਜੰਮੂ-ਕਸ਼ਮੀਰ ਅਤੇ ਪੰਜਾਬ ਦੀਆਂ ਸਰਹੱਦਾਂ ਤੇ ਹੋ ਰਹੀਆਂ ਫ਼ੌਜੀ ਸਰਗਰਮੀਆਂ ਉਤੇ ਸਖ਼ਤੀ ਨਾਲ ਨਿਗ੍ਹਾ ਰੱਖਕੇ ਢੁਕਵੇ ਕਦਮ ਚੁੱਕੇ ਜਾਣ ਤਾਂ ਕਿ ਮਨੁੱਖਤਾ ਮਾਰੂ ਸਿੱਖ ਤੇ ਮੁਸਲਿਮ ਕੌਮ ਮਾਰੂ ਅਮਲਾਂ ਨੂੰ ਰੋਕਿਆ ਜਾ ਸਕੇ ਅਤੇ ਏਸੀਆ ਖਿੱਤੇ ਦੀ ਸਮੁੱਚਾ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਿਆ ਜਾ ਸਕੇ । ਹਿੰਦ ਫ਼ੌਜ ਦੀਆਂ ਜੰਗ ਵੱਲ ਵਧਣ ਵਾਲੀਆ ਸਰਗਰਮੀਆ ਦੀਆਂ ਫੋਟੋਆ ਨਿਮਨ ਦੇ ਰਹੇ ਹਾਂ।
Comments
Post a Comment