ਲੰਡਨ— (ਜਾਗੋ ਸਿੱਖ ਮੀਡੀਆ ਬਿਊਰੋ) ਇੰਗਲੈਂਡ ''ਚ ਪੰਜਾਬੀ ਮੂਲ ਦੀ ਪ੍ਰੀਤ ਕੌਰ ਸ਼ੇਰਗਿੱਲ ਨੂੰ ਲੇਬਰ ਪਾਰਟੀ ਵਲੋਂ ਬਰਮਿੰਘਮ ਦੇ ਹਲਕੇ ਐਜ਼ਬਾਸਟਨ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇੰਗਲੈਂਡ ''ਚ ਸਿੱਖਾਂ ਨੂੰ ਸਿਆਸੀ ਨੁਮਾਇੰਦਗੀ ਦਿੱਤੇ ਜਾਣ ਦੀ ਮੰਗ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਬਰਮਿੰਘਮ ਗੁਰੂ ਘਰ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸ਼ੇਰਗਿੱਲ ਦੀ ਧੀ ਪ੍ਰੀਤ ਕੌਰ ਸ਼ੇਰਗਿੱਲ ਨੂੰ ਲੇਬਰ ਪਾਰਟੀ ਨੇ ਇਹ ਮੌਕਾ ਦਿੱਤਾ ਹੈ। ਇਸ ਦਾ ਐਲਾਨ ਸ਼ੁੱਕਰਵਾਰ ਨੂੰ ਲੇਬਰ ਪਾਰਟੀ ਵੱਲੋਂ ਕੀਤਾ ਗਿਆ ।
ਦੱਸਣਯੋਗ ਹੈ ਕਿ 1997 ਤੋਂ ਲੇਬਰ ਦੀ ਸਾਬਕਾ ਐਮ. ਪੀ. ਗਸੀਲਾ ਸਟੂਅਰਟ ਇਸ ਹਲਕੇ ਤੋਂ ਜਿੱਤਦੀ ਆ ਰਹੀ ਹੈ। ਇਸ ਹਲਕੇ ''ਚ ਜਿੱਥੇ ਸਿੱਖ ਭਾਈਚਾਰੇ ਦੀ ਕਾਫੀ ਵਸੋਂ ਹੈ, ਉੱਥੇ ਹੀ ਇਸ ਹਲਕੇ ਨੂੰ ਲੇਬਰ ਪੱਖੀ ਮੰਨਿਆ ਜਾਂਦਾ ਹੈ । ਪ੍ਰੀਤ ਕੌਰ ਸ਼ੇਰਗਿੱਲ ਸੈਂਡਵਿੱਲ ਹਲਕੇ ਤੋਂ ਕਾਸਲਰ ਵਜੋਂ ਸੇਵਾਵਾਂ ਦਿੰਦੀ ਆ ਰਹੀ ਹੈ । ਸਿੱਖ ਭਾਈਚਾਰਾ ਉਸ ਨੂੰ ਬਰਤਾਨੀਆ ਦੀ ਪਹਿਲੀ ਸੰਭਾਵੀ ਸਿੱਖ ਸੰਸਦ ਮੈਂਬਰ ਵਜੋਂ ਵੇਖ ਰਿਹਾ ਹੈ।
ਇਸ ਮੌਕੇ ਸਿੱਖ ਫੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਅਮਰੀਕ ਸਿੰਘ ਗਿੱਲ ਨੇ ਕਿਹਾ ਹੈ ਕਿ ਪ੍ਰੀਤ ਅਤੇ ਉਸ ਦੇ ਪਰਿਵਾਰ ਦੀ ਇਲਾਕੇ ''ਚ ਬੀਤੇ 30 ਵਰ੍ਹਿਆਂ ਤੋਂ ਬੜੀ ਅਹਿਮ ਨੁਮਾਇੰਦਗੀ ਰਹੀ ਹੈ। ਪ੍ਰੀਤ ਕੌਰ ਇਸ ਹਲਕੇ ''ਚ ਹੀ ਜੰਮੀ- ਪਲੀ ਹੈ। ਇਸ ਲਈ ਇਸ ਮੌਕੇ ਨੂੰ ਪਾ ਕੇ ਉਹ ਬਹੁਤ ਖੁਸ਼ ਹੈ।
Comments
Post a Comment