ਲੰਦਨ:- (ਜਾਗੋ ਸਿੱਖ ਮੀਡੀਆ ਨਿਊਜ) ਮਾਨਚੈਸਟਰ ‘ਚ ਹੋਏ ਧਮਾਕੇ ਤੋਂ ਬਾਅਦ ਸਿੱਖ ਟੈਕਸੀ ਡ੍ਰਾਈਵਰ ਨੇ ਲੋੜਵੰਦ ਲੋਕਾਂ ਲਈ ਮੁਫਤ ਟੈਕਸੀ ਦੀ ਪੇਸ਼ਕਸ਼ ਕੀਤੀ ਹੈ। ਸਿੱਖੀ ਸਰੂਪ ਵਿੱਚ ਉਕਤ ਟੈਕਸੀ ਡ੍ਰਾਈਵਰ ਨੇ ਘਟਨਾ ਵਾਲੇ ਇਲਾਕੇ ਵਿੱਚ ਆਪਣੀ ਟੈਕਸੀ ਖੜੀ ਕਰਕੇ ਕਾਰ ਦੇ ਪਿੱਛੇ ਪੇਪਰ ਤੇ ‘ਲੋੜਵੰਦਾਂ ਲਈ ਮੁਫਤ ਟੈਕਸੀ ਸੇਵਾ’ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਹੈ। ਬੀਬੀਸੀ ਚੈਨਲ ਦੇ ਪੱਤਰਕਾਰ ਜੈਸਨ ਗਲਾਘੇਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਹ ਪੋਸਟ ਸ਼ੇਅਰ ਕੀਤੀ ਹੈ। ਹਾਲਾਂਕਿ ਉਕਤ ਟੈਕਸੀ ਡ੍ਰਾਈਵਰ ਦਾ ਪੂਰਾ ਨਾਂ ਨਾ ਲਿਖ ਕੇ ਸਿਰਫ ਏਜੇ ਲਿਖਿਆ ਹੈ।
ਗ੍ਰੇਟਰ ਮਾਨਚੈਸਟਰ ਪੁਲਿਸ ਨੇ ਪੀੜਤਾਂ ਲਈ ਐਮਰਜੈਂਸੀ ਨੰਬਰ ਜਾਰੀ ਕੀਤਾ ਹੈ। ਘਟਨਾ ਤੋਂ ਪੀੜਤ ਲੋਕਾਂ ਦੇ ਰਿਸ਼ਤੇਦਾਰ ਤੇ ਸਬੰਧੀ 01618569400 ਨੰਬਰ ‘ਤੇ ਸੰਪਰਕ ਕਰ ਸਕਦੇ ਹਨ। ਪੁਲਿਸ ਨੇ ਲੋਕਾਂ ਨੂੰ ਘਟਨਾ ਵਾਲੀ ਥਾਂ ‘ਤੇ ਆਉਣ ਤੋਂ ਰੋਕਿਆ ਹੈ। ਲੰਦਨ ਦੇ ਲੇਬਰ ਆਗੂ ਲਕੀ ਪਾਵੈਲ ਨੇ ਕਿਹਾ ਹੈ ਕਿ ਇਹ ਸ਼ਹਿਰ ‘ਚ ਹੋਇਆ ਸਭ ਤੋਂ ਵੱਡੀ ਘਟਨਾ ਹੈ।
Comments
Post a Comment