(ਜਾਗੋ ਸਿੱਖ ਮੀਡੀਆ ਨਿਊਜ) ਕੈਨੇਡਾ ਦੀ ਪਾਰਲੀਮੈਂਟ ਵਿੱਚ ਸਿੱਖ ਅੈਮ.ਪੀ. ਰਾਜ ਗਰੇਵਾਲ ਵਲੋਂ, 1984 ‘ਚ ਭਾਰਤੀ ਫੋਜ਼ ਵਲੋਂ ਦਰਬਾਰ ਸਾਹਿਬ ਉੱਤੇ ਕੀਤੇ ਫੋਜ਼ੀ ਹਮਲੇ ਦੇ ਵਿਰੋਧ ਵਿੱਚ ਇੱਕ ਸਪੀਚ ਦਿੱਤੀ ਗਈ| ਆਪਣੀ ਸਪੀਚ ਵਿੱਚ ਅੈਮ.ਪੀ. ਰਾਜ ਗਰੇਵਾਲ ਨੇ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਕਿਹਾ ਕਿ ”33 ਸਾਲ ਪਹਿਲਾਂ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਨਾਲ ਬਾਦਲ ਗਿਆ।
ਤਤਕਾਲੀ ਭਾਰਤੀ ਸਰਕਾਰ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਭਾਰਤੀ ਫੌਜ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਅਤੇ ਭਾਰੀ ਨੁਕਸਾਨ ਪਹੁੰਚਾਇਆ। ਪਹਿਲੀ ਜੂਨ 1984 ਨੂੰ ਸਿੱਖਾਂ ਦੇ ਆਸਥਾ ਦੇ ਕੇਂਦਰ ਉੱਤੇ ਹੋਏ ਹਮਲੇ ਦੇ ਨਿਸ਼ਾਨ ਅੱਜ ਵੀ ਸਿੱਖਾਂ ਦੇ ਦਿਲਾਂ ਵਿੱਚ ਮੌਜੂਦ ਹਨ। ਰਦੋਸ਼ ਆਦਮੀਆਂ, ਔਰਤਾਂ ਅਤੇ ਬੱਚਿਆਂ ਦੀ ਮੌਤ ਹੋ ਗਈ, ਮੰਦਿਰ ਨੂੰ ਤਬਾਹ ਕਰ ਦਿੱਤਾ ਗਿਆ, ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਸਾੜ ਦਿੱਤਾ ਗਿਆ ਅਤੇ ਸਿੱਖ ਭਾਈਚਾਰਾ ਹਮੇਸ਼ਾ ਲਈ ਬਦਲ ਗਿਆ। ”
<ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਆਪਣੀ ਸਪੀਚ ਵਿੱਚ ਅੈਮ.ਪੀ. ਰਾਜ ਗਰੇਵਾਲ ਨੇ ਅੱਗੇ ਕਿਹਾ ਕਿ ''ਅਸੀਂ ਉਸ ਹਮਲੇ ਦੇ ਵਿੱਚ ਬਚੇ ਲੋਕਾਂ ਲਈ ਇਨਸਾਫ ਦੀ ਮੰਗ ਕਰਦੇ ਹਾਂ। ਇਸਦੇ ਨਾਲ ਹੀ ਅਸੀਂ ਇਸ ਗੱਲ 'ਤੇ ਜਵਾਬ ਵੀ ਚਾਹੁੰਦੇ ਹਾਂ ਕਿ ਆਖਿਰ ਕਿਉਂ ਅਤੇ ਕਿਵੇਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ? ਉਹ ਵੀ ਉਨ੍ਹਾਂ ਵੱਲੋਂ ਜਿਨ੍ਹਾਂ ਨੂੰ ਸਿੱਖਾਂ ਦੀ ਰੱਖਿਆ ਅਤੇ ਸੁਰੱਖਿਆ ਲਈ ਚੁਣਿਆ ਗਿਆ ਸੀ।''
Comments
Post a Comment