ਪਾਣੀਪਤ:(ਜਾਗੋ ਸਿੱਖ ਮੀਡੀਆ ਨਿਊਜ) ਬੀਤੀ ਸ਼ਾਮ ਪਾਣੀਪਤ ਦੇ ਗੁਰੂ ਘਰ ਦੀ ਛੱਤ ਡਿੱਗਣ ਦੀ ਘਟਨਾ ਤੋਂ ਬਾਅਦ ਬਚਾਅ ਤੇ ਰਾਹਤ ਕਾਰਜ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ। ਮਲਬੇ ਹੇਠ ਲੋਕਾਂ ਦੇ ਦੱਬੇ ਹੋਣ ਦੇ ਖਦਸ਼ੇ ਤਹਿਤ ਐਨਡੀਐਰਐਫ ਦੀ ਟੀਮ ਵੱਲੋਂ ਮਲਬੇ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਕੰਮ ਜਾਰੀ ਹੈ।
ਬੀਤੀ ਸ਼ਾਮ ਵਾਪਰੀ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਹੋਏ ਸਨ। ਇਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਤਸ਼ਾਹੀ ਪਹਿਲੀ ਪਾਣੀਪਤ ਵਿੱਚ ਕੌਮੀ ਸ਼ਾਹਰਾਹ ‘ਤੇ ਸ਼ਥਿਤ ਹੈ।
Comments
Post a Comment