ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਵੱਲੋਂ ਕੁਝ ਅਹਿਮ ਨਿਯੁਕਤੀਆਂ : ਰਣਜੀਤ ਸਿੰਘ ਚੀਮਾ

ਫ਼ਤਹਿਗੜ੍ਹ ਸਾਹਿਬ, 19 ਜੂਨ (ਜਾਗੋ ਸਿੱਖ ਮੀਡੀਆ ਨਿਊਜ) ਸ਼੍ਰੋਮਣੀ
ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ.
ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਵਿਚ ਕੁਝ
ਅਹਿਮ ਨਿਯੁਕਤੀਆਂ ਕੀਤੀਆਂ ਹਨ । ਜਿਸ
ਵਿਚ ਸ. ਹਰਜਿੰਦਰ ਸਿੰਘ ਮੈਂਬਰ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸੀ #11127,
ਗਲੀ ਨੰਬਰ 1, ਨਿਊ ਸੁਭਾਸ਼ ਨਗਰ ਲੁਧਿਆਣਾ
ਅਤੇ ਸ. ਮੋਹਣ ਸਿੰਘ ਮੈਬਰ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਵਾਸੀ #11012 ਮੇਨ ਰੋਡ ਨਿਊ
ਸੁਭਾਸ਼ ਨਗਰ ਲੁਧਿਆਣਾ ਨੂੰ ਪਾਰਟੀ ਦੀ
ਕਾਰਜਕਾਰੀ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਹੈ
। ਇਸੇ ਤਰ੍ਹਾਂ ਸ. ਕੁਲਵੰਤ ਸਿੰਘ ਮਝੈਲ ਪਿੰਡ
ਮੰਜਿਆਂਵਾਲੀ, ਡਾਕਖਾਨਾ ਤੇਜਾ ਕਲਾਂ,
ਤਹਿਸੀਲ ਬਟਾਲਾ, ਜਿ਼ਲ੍ਹਾ ਗੁਰਦਾਸਪੁਰ ਨੂੰ
ਜਥਾ ਜਿ਼ਲ੍ਹਾ ਬਟਾਲਾ ਦਾ ਕਾਰਜਕਾਰੀ
ਪ੍ਰਧਾਨ ਨਿਯੁਕਤ ਕੀਤਾ ਹੈ ।
ਇਹ ਜਾਣਕਾਰੀ ਪਾਰਟੀ ਦੇ ਮੁੱਖ ਦਫ਼ਤਰ
ਕਿਲ੍ਹਾ ਸ. ਹਰਨਾਮ ਸਿੰਘ ਤੋਂ ਦਫ਼ਤਰ ਸਕੱਤਰ ਸ.
ਰਣਜੀਤ ਸਿੰਘ ਚੀਮਾਂ ਨੇ ਪ੍ਰੈਸ ਨੂੰ ਇਕ ਲਿਖਤੀ
ਬਿਆਨ ਰਾਹੀ ਭੇਜੀ ਹੈ ।
ਰਣਜੀਤ ਸਿੰਘ ਚੀਮਾਂ,
ਮੁੱਖ ਦਫ਼ਤਰ ਸਕੱਤਰ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

Comments