ਹਊਮੈਂ ਵਿਚ ਗ੍ਰਸਤ ਆਪ-ਹੁਦਰੀਆਂ ਕਾਰਵਾਈਆਂ ਕਰਨ ਵਾਲੇ ਥਾਣਾ ਮੂਲੇਪੁਰ ਦੇ ਐਸ.ਐਚ.ਓ. ਸਮਸ਼ੇਰ ਸਿੰਘ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਨੂੰ ਨੱਥ ਪਾਈ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 12 ਜੂਨ (ਜਾਗੋ ਸਿੱਖ ਮੀਡੀਆ ਨਿਊਜ) “ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਮੁੱਖੀਆਂ ਵੱਲੋਂ ਬੇਸ਼ੱਕ ਅਜਿਹੀਆਂ ਕੋਸਿ਼ਸ਼ਾਂ ਅਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੁਲਿਸ ਅਧਿਕਾਰੀਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿਕੇ, ਸਲੀਕੇ ਤੇ ਤਹਿਜੀਬ ਨਾਲ ਜਨਤਾ ਨਾਲ ਪੇਸ਼ ਆਉਣ ਦੇ ਹੁਕਮ ਕੀਤੇ ਗਏ ਹਨ ਅਤੇ ਪੁਲਿਸ ਨੂੰ ਸਹੀ ਢੰਗ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਗਈ ਹੈ । ਪਰ ਇਸਦੇ ਬਾਵਜੂਦ ਵੀ ਕਈ ਪੁਲਿਸ ਅਧਿਕਾਰੀ ਜੋ ਉਪਰਲੀ ਅਫ਼ਸਰਸ਼ਾਹੀ ਨੂੰ ਖੁਸ਼ ਕਰਕੇ ਜਾਂ ਰਿਸ਼ਵਤਾਂ ਰਾਹੀ ਉਨ੍ਹਾਂ ਲਈ ਜ਼ਮੀਨ-ਜ਼ਾਇਦਾਦਾਂ ਬਣਾਉਣ ਵਿਚ ਮਸਰੂਫ ਹਨ, ਅਜਿਹੀ ਦਾਗੀ ਅਫ਼ਸਰਸ਼ਾਹੀ ਅੱਜ ਵੀ ਹਊਮੈਂ ਵਿਚ ਗ੍ਰਸਤ ਹੋਈ ਪਈ ਹੈ । ਜਿਨ੍ਹਾਂ ਨੂੰ ਸਲੀਕੇ ਅਤੇ ਤਹਿਜੀਬ ਦਾ ਕੋਈ ਗਿਆਨ ਨਹੀਂ । ਅਜਿਹੀ ਇਕ ਪ੍ਰਤੱਖ ਜ਼ਬਰ-ਜੁਲਮ ਦੀ ਉਦਾਹਰਣ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਇੰਨਚਾਰਜ ਅਤੇ ਜਿਨ੍ਹਾਂ ਨੇ ਹੁਣੇ ਹੀ 2017 ਦੀਆਂ ਅਸੈਬਲੀ ਚੋਣਾਂ ਵਿਚ ਪਾਰਟੀ ਵੱਲੋਂ ਐਮ.ਐਲ.ਏ. ਦੀ ਚੋਣ ਲੜੀ ਹੈ ਅਤੇ ਜੋ ਸਾਡੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਇਕਾਈ ਦੇ ਜਰਨਲ ਸਕੱਤਰ ਦੇ ਅਹਿਮ ਅਹੁਦੇ ਤੇ ਹਨ, ਉਨ੍ਹਾਂ ਨਾਲ ਥਾਣਾ ਮੂਲੇਪੁਰ ਦੇ ਮੌਜੂਦਾ ਇੰਨਚਾਰਜ ਸ. ਸਮਸ਼ੇਰ ਸਿੰਘ ਵੱਲੋਂ ਬਹੁਤ ਹੀ ਬੇਹੁੱਦਾ ਅਤੇ ਅਪਮਾਨਜ਼ਨਕ ਢੰਗ ਨਾਲ ਧਮਕੀਆ ਭਰੇ ਲਹਿਜੇ ਵਿਚ ਪੇਸ਼ ਆਇਆ ਗਿਆ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਬਰਦਾਸਤ ਨਹੀਂ ਕਰੇਗਾ । ਅਜਿਹੀ ਅਫ਼ਸਰਸ਼ਾਹੀ ਨੂੰ ਅਸੀਂ ਖੁੱਲ੍ਹੇਆਮ ਚੁਣੋਤੀ ਦਿੰਦੇ ਹਾਂ ਅਤੇ ਖ਼ਬਰਦਾਰ ਕਰਦੇ ਹਾਂ ਕਿ ਜੇਕਰ ਉਨ੍ਹਾਂ ਨੇ ਆਪਣੀ ਵਰਦੀ ਦੇ ਦਾਇਰੇ ਚੋ ਬਾਹਰ ਨਿਕਲਕੇ ਜਨਤਾ ਨਾਲ ਜਾਂ ਸਾਡੇ ਕਿਸੇ ਅਹੁਦੇਦਾਰ ਨਾਲ ਅਜਿਹਾ ਵਿਵਹਾਰ ਕੀਤਾ ਤਾਂ ਪਾਰਟੀ ਚੁੱਪ ਕਰਕੇ ਨਹੀਂ ਬੈਠੇਗੀ ਅਤੇ ਕਾਨੂੰਨੀ ਤੇ ਜਮਹੂਰੀਅਤ ਲੜਾਈ ਲੜਦੀ ਹੋਈ ਅਜਿਹੇ ਅਫ਼ਸਰਾਂ ਨੂੰ ਬੀਤੇ ਸਮੇਂ ਵਿਚ ਵੀ ਸਬਕ ਸਿਖਾਉਦੀ ਆਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਜਿੰਮੇਵਾਰੀ ਨੂੰ ਪੂਰਨ ਕਰਨ ਤੋ ਪਿੱਛੇ ਨਹੀਂ ਹੱਟੇਗੀ ।”
Comments
Post a Comment