ਚੰਡੀਗੜ੍ਹ : (ਜਾਗੋ ਸਿੱਖ ਮੀਡੀਆ ਨਿਊਜ) ਮਾਨਸਾ ਇਲਾਕੇ ਵਿੱਚ ਪਹਿਲਾਂ ਹੀ ਕਰਜ਼ੇ ਕਾਰਨ ਬਹੁਤ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਹੁਣ ਮੀਂਹ ਨੇ ਕਿਸਾਨਾਂ ਦੇ ਅਰਮਾਨ ਵੀ ਡੋਬ ਦਿੱਤੇ ਹਨ। ਪਿੰਡ ਲਾਲਿਆਂਵਾਲੀ ਵਿਖੇ ਮੀਂਹ ਦੇ ਪਾਣੀ ਨਾਲ ਡੁੱਬੀ ਫ਼ਸਲ ਵੇਖ ਕੇ ਕਿਸਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸੁਰਜੀਤ ਸਿੰਘ (45) ਪੁੱਤਰ ਕਿ੍ਪਾਲ ਸਿੰਘ 9 ਏਕੜ ਆਪਣੀ ਤੇ 4 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦਾ ਸੀ। ਜ਼ਿਆਦਾ ਬਾਰਿਸ਼ ਹੋਣ ਕਰ ਕੇ ਉਸ ਦੀ ਨਰਮੇ ਦੀ ਫ਼ਸਲ ਪਾਣੀ ‘ਚ ਡੁੱਬ ਗਈ, ਮਿ੍ਤਕ ਸਿਰ 5 ਲੱਖ ਰੁਪਏ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਦੱਸਿਆ ਜਾਂਦਾ ਹੈ।
ਜਦੋਂ ਆਪਣੇ ਖੇਤ ਗਿਆ ਤਾਂ ਫ਼ਸਲ ਦੀ ਬਰਬਾਦੀ ਨਾ ਝੱਲਦਿਆਂ ਅਚਾਨਕ ਦਮ ਤੋੜ ਗਿਆ। ਮਿ੍ਤਕ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਇਕ ਲੜਕਾ ਤੇ ਲੜਕੀ ਛੱਡ ਗਿਆ ਹੈ। ਥਾਣਾ ਝੁਨੀਰ ਦੇ ਏ. ਐਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਮਿ੍ਤਕ ਦੇ ਪੁੱਤਰ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ।
Comments
Post a Comment