ਘਰੋਂ ਪੈਣ ਧੱਕੇ ਬਾਹਰ ਢੋਈ ਨਾ, ਰੋਹਿੰਗਿਆ ਦਾ ਆਪਣਾ ਦੇਸ਼ ਕੋਈ ਨਾ

(ਜਾਗੋ ਸਿੱਖ ਮੀਡੀਆ ਨਿਊਜ਼) ਰੋਹਿੰਗਿਆ ਮੁਸਲਮਾਨਾਂ ਦਾ ਮਸਲਾ ਹੁਣ ਭਾਰਤ ਲਈ ਵੀ ਸਿਰਦਰਦ ਸਾਬਤ ਹੋਣ ਲੱਗਾ ਹੈ। ਇੱਥੇ ਵੀ ਕਰੀਬ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਇੱਥੋਂ ਕੱਢੇ ਜਾਣ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ। ਹਿੰਦੂ ਸੰਗਠਨ ਉਨ੍ਹਾਂ ਨੂੰ ਇੱਥੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ, ਤਾਂ ਮੁਸਲਿਮ ਸੰਗਠਨ ਉਨ੍ਹਾਂ ਨੂੰ ਸ਼ਰਨ ਦੇਣ ਦੀ ਦੁਹਾਈ ਦੇ ਰਹੇ ਹਨ।


ਮਾਮਲਾ ਅਦਾਲਤ ਤੱਕ ਪਹੁੰਚ ਚੁੱਕਾ ਹੈ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੀ ਇਸ ਮਾਮਲੇ ਵਿਚ ਦਖ਼ਲ ਦੇ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੇ ਨਿਯਮਾਂ ਤਹਿਤ ਭਾਰਤ ਉਨ੍ਹਾਂ ਸ਼ਰਨਾਰਥੀਆਂ ਨੂੰ ਇੱਥੋਂ ਜ਼ਬਰਦਸਤੀ ਮਰਨ ਲਈ ਬਾਹਰ ਨਹੀਂ ਭੇਜ ਸਕਦਾ।

ਜ਼ਾਹਰ ਹੈ, ਰੋਹਿੰਗਿਆ ਸਮੱਸਿਆ ਸਿਰਫ ਮਿਆਂਮਾਰ ਦੀ ਸਮੱਸਿਆ ਨਹੀਂ ਹੈ। ਇਸ ਤੋਂ ਬੰਗਲਾਦੇਸ਼ ਵੀ ਪ੍ਰੇਸ਼ਾਨ ਹੈ, ਜਿੱਥੇ ਪਹਿਲਾਂ ਹੀ 5 ਲੱਖ ਰੋਹਿੰਗਿਆ ਸ਼ਰਨਾਰਥੀ ਰਹਿ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮਿਆਂਮਾਰ ਵਿਚ ਤਾਜ਼ਾ ਹਿੰਸਾ ਤੋਂ ਬਾਅਦ ਦੋ ਲੱਖ ਤੋਂ ਵੀ ਜ਼ਿਆਦਾ ਸ਼ਰਨਾਰਥੀ ਬੰਗਲਾਦੇਸ਼ ਵਿਚ ਵੀ ਜਾ ਚੁੱਕੇ ਹਨ। ਸ਼ਰਨਾਰਥੀ ਮਿਆਂਮਾਰ ਦੇ ਹੋਰ ਗੁਆਂਢੀ ਦੇਸ਼ਾਂ ਵਿਚ ਵੀ ਹਨ ਅਤੇ ਲੱਖਾਂ ਸ਼ਰਨਾਰਥੀ ਤਾਂ ਮੌਤ ਦੇ ਮੂੰਹ ਵਿਚ ਸਮਾ ਗਏ ਹਨ। ਉਨ੍ਹਾਂ ਦੀ ਸਮੱਸਿਆ ਬਹੁਤ ਹੀ ਦਰਦਨਾਕ ਹੈ। ਹਿੰਸਾ ਤੋਂ ਬਚ ਕੇ ਉਹ ਮਿਆਂਮਾਰ ਤੋਂ ਭੱਜਦੇ ਹਨ ਅਤੇ ਜਿਨ੍ਹਾਂ ਗੁਆਂਢੀ ਦੇਸ਼ਾਂ ਵਿਚ ਜਾਂਦੇ ਹਨ, ਉੱਥੋਂ ਵੀ ਉਨ੍ਹਾਂ ਨੂੰ ਖਦੇੜ ਦਿੱਤਾ ਜਾਂਦਾ ਹੈ।

ਘੱਟ ਸਮਰੱਥਾ ਵਾਲੀਆਂ ਕਿਸ਼ਤੀਆਂ ਵਿਚ ਜ਼ਰੂਰਤ ਤੋਂ ਜ਼ਿਆਦਾ ਲੋਕ ਬੈਠ ਜਾਂਦੇ ਹਨ ਅਤੇ ਬੰਗਾਲ ਦੀ ਖਾੜੀ ਵਿਚ ਡੁੱਬ ਜਾਂਦੇ ਹਨ ਅਤੇ ਕਦੇ-ਕਦੇ ਤਾਂ ਡੁਬੋ ਵੀ ਦਿੱਤੇ ਜਾਂਦੇ ਹਨ।

ਆਖਰ ਉਨ੍ਹਾਂ ਦੀ ਸਮੱਸਿਆ ਕੀ ਹੈ ਅਤੇ ਉਹ ਕੌਣ ਲੋਕ ਹਨ? ਉਹ ਮਿਆਂਮਾਰ ਦੇ ਰਖਾਇਨ ਸੂਬੇ ਦੇ ਪੱਛਮੀ ਭਾਗ ਵਿਚ ਰਹਿੰਦੇ ਹਨ। ਉਹ ਬੰਗਾਲੀ ਭਾਸ਼ਾ ਬੋਲਦੇ ਹਨ। ਉਨ੍ਹਾਂ ਦੀ ਕੁੱਲ ਆਬਾਦੀ 20 ਲੱਖ ਹੈ, ਜਿਨ੍ਹਾਂ ਵਿਚੋਂ 10 ਲੱਖ ਤਾਂ ਦੂਜੇ ਦੇਸ਼ਾਂ ਵਿਚ ਸ਼ਰਨਾਰਥੀ ਬਣ ਕੇ ਰਹਿ ਰਹੇ ਹਨ। ਇਕੱਲੇ ਬੰਗਲਾਦੇਸ਼ ਵਿਚ 5 ਲੱਖ ਰੋਹਿੰਗਿਆ ਸ਼ਰਨਾਰਥੀ ਰਹਿੰਦੇ ਹਨ। ਉਨ੍ਹਾਂ ਵਿਚ 95 ਫ਼ੀਸਦੀ ਲੋਕ ਮੁਸਲਮਾਨ ਹਨ ਅਤੇ ਬਾਕੀ 5 ਫ਼ੀਸਦੀ ਹਿੰਦੂ ਹਨ। ਉਹ ਆਪਣੇ-ਆਪ ਨੂੰ ਰੋਹਿੰਗਿਆ ਕਹਿੰਦੇ ਹਨ ਅਤੇ ਮਿਆਂਮਾਰ ਦੇ ਨਾਗਰਿਕ ਦੱਸਦੇ ਹਨ ਪਰ ਮਿਆਂਮਾਰ ਦੇ 1982 ਦੇ ਸੰਵਿਧਾਨ ਨੇ ਉਨ੍ਹਾਂ ਨੂੰ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਮਿਆਂਮਾਰ ਦੀ ਸਰਕਾਰ ਉਨ੍ਹਾਂ ਨੂੰ ਬੰਗਲਾਦੇਸ਼ੀ ਸ਼ਰਨਾਰਥੀ ਮੰਨਦੀ ਹੈ ਪਰ ਬੰਗਲਾਦੇਸ਼ ਉਨ੍ਹਾਂ ਨੂੰ ਬੰਗਲਾਦੇਸ਼ੀ ਮੰਨਣ ਤੋਂ ਇਨਕਾਰ ਕਰ ਰਿਹਾ ਹੈ, ਭਾਵ ਰੋਹਿੰਗਿਆ ਦੀ ਹਾਲਤ ਅੱਜ ਦੇਸ਼-ਰਹਿਤ ਇਨਸਾਨਾਂ ਵਾਲੀ ਹੋ ਗਈ ਹੈ, ਜਿਨ੍ਹਾਂ ਨੂੰ ਆਪਣਾ ਮੰਨਣ ਨੂੰ ਕੋਈ ਦੇਸ਼ ਤਿਆਰ ਨਹੀਂ ਹੈ।

ਮਿਆਂਮਾਰ ਦੇ ਰਖਾਈਨ ਖੇਤਰ ਨੂੰ ਬੰਗਲਾਭਾਸ਼ੀ ਲੋਕ ਰੋਹਾਂਗ ਕਿਹਾ ਕਰਦੇ ਸਨ। ਇਸ ਲਈ ਰਖਾਈਨ ਦੇ ਇਹ ਬੰਗਲਾਭਾਸ਼ੀ ਆਪਣੇ ਨੂੰ ਰੋਹਿੰਗਿਆ ਬੋਲਦੇ ਹਨ। ਰਖਾਈਨ ਪਾਲੀ ਭਾਸ਼ਾ ਦੇ ਰੱਖਾਪੁਰ ਤੋਂ ਬਣਿਆ ਹੈ। ਰੱਖਾਪੁਰ ਸੰਸਕ੍ਰਿਤ ਦੇ ਰਾਖਸ਼ਸਪੁਰ ਦਾ ਪਾਲੀ ਅਨੁਵਾਦ ਹੈ। ਭਾਵ ਭਾਰਤ ਦੇ ਲੋਕ ਉੱਥੋਂ ਦੇ ਲੋਕਾਂ ਨੂੰ ਬਹੁਤ ਦੂਰ ਅਤੀਤ ਵਿਚ ਰਾਖਸ਼ਸ ਕਿਹਾ ਕਰਦੇ ਸਨ ਅਤੇ ਉਨ੍ਹਾਂ ਦੀ ਭੂਮੀ ਨੂੰ ਰਾਖਸ਼ਸਪੁਰ ਕਿਹਾ ਕਰਦੇ ਸਨ। ਉਸੇ ਤੋਂ ਉਸ ਖੇਤਰ ਦਾ ਨਾਂਅ ਰਖਾਈਨ ਪਿਆ ਹੈ। ਬੰਗਾਲ ਵਿਚ ਉਹੀ ਰਖਾਈਨ ਰਖਾਂਗ ਅਤੇ ਰੋਖਾਂਗ ਹੁੰਦੇ ਹੋਏ ਰੋਹਾਂਗ ਹੋ ਗਏ ਹਨ ਅਤੇ ਉੱਥੇ ਦੇ ਬੰਗਲਾਭਾਸ਼ੀ ਆਪਣੇ-ਆਪ ਨੂੰ ਰੋਹਿੰਗਿਆ ਕਹਿੰਦੇ ਹਨ।

ਇਹ ਸੱਚ ਹੈ ਕਿ ਇਹ ਬੰਗਲਾਭਾਸ਼ੀ ਮੂਲ ਰੂਪ ਤੋਂ ਰਖਾਈਨ ਦੇ ਨਿਵਾਸੀ ਨਹੀਂ ਹਨ। ਇਹ ਉਹ ਲੋਕ ਨਹੀਂ ਹਨ, ਜਿਨ੍ਹਾਂ ਨੂੰ ਭਾਰਤੀ ਸਾਹਿਤ ਵਿਚ ਰਾਖਸ਼ਸ ਕਿਹਾ ਗਿਆ ਹੈ, ਸਗੋਂ ਇਹ ਉਹ ਲੋਕ ਹਨ, ਜੋ ਪਹਿਲਾਂ ਬੰਗਾਲ (ਮੌਜੂਦਾ ਬੰਗਲਾਦੇਸ਼) ਵਿਚ ਰਿਹਾ ਕਰਦੇ ਸਨ ਪਰ ਪਿਛਲੇ ਕਈ ਸੌ ਸਾਲਾਂ ਤੋਂ ਮਿਆਂਮਾਰ ਵਿਚ ਰਹਿ ਰਹੇ ਹਨ। ਜਦੋਂ ਅੰਗਰੇਜ਼ ਆਏ ਸਨ, ਤਦ ਵੀ ਰਖਾਈਨ ਵਿਚ ਉਨ੍ਹਾਂ ਨੇ ਰੋਹਿੰਗਿਆ ਨੂੰ ਰਹਿੰਦੇ ਵੇਖਿਆ ਸੀ। ਉਹ ਉਨ੍ਹਾਂ ਨੂੰ ਰੁੰਗਿਆ ਕਹਿੰਦੇ ਸਨ। 1824 ਵਿਚ ਜਦੋਂ ਮਿਆਂਮਾਰ ਉੱਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਤਾਂ ਉਹ ਉਸ ਦੇ ਪੱਛਮੀ ਰਖਾਈਨ ਸੂਬੇ ਵਿਚ ਬੰਗਾਲੀਆਂ ਨੂੰ ਉੱਥੇ ਦੀ ਜ਼ਮੀਨ ਨੂੰ ਵਿਕਸਿਤ ਕਰਨ ਅਤੇ ਖੇਤੀ ਕਰਨ ਲਈ ਭੇਜਣ ਲੱਗੇ। ਭਾਵ ਉਸ ਦੇ ਬਾਅਦ ਉੱਥੇ ਬੰਗਾਲੀ ਭਾਸ਼ੀ ਭਾਰਤੀਆਂ ਦੀ ਗਿਣਤੀ ਵਧਣ ਲੱਗੀ।

1824 ਤੋਂ 1938 ਤੱਕ ਮਿਆਂਮਾਰ ਬ੍ਰਿਟਿਸ਼ ਇੰਡੀਆ ਦਾ ਹਿੱਸਾ ਸੀ। ਉਸ ਸਮੇਂ ਬੰਗਾਲ ਅਤੇ ਮਿਆਂਮਾਰ ਦੋਵਾਂ ਨੂੰ ਇਕ ਹੀ ਦੇਸ਼ ਭਾਰਤ ਦਾ ਹਿੱਸਾ ਮੰਨਿਆ ਜਾਂਦਾ ਸੀ, ਇਸ ਲਈ ਬੰਗਲਾਭਾਸ਼ੀ ਰੋਹਿੰਗਿਆ ਨੂੰ ਨਾਗਰਿਕਤਾ ਸਬੰਧੀ ਕੋਈ ਸਮੱਸਿਆ ਨਹੀਂ ਸੀ ਅਤੇ ਸਥਾਨਕ ਲੋਕਾਂ ਨਾਲ ਪ੍ਰੇਮ ਭਾਵ ਨਾ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਕੋਈ ਸੰਘਰਸ਼ ਨਹੀਂ ਹੋਇਆ ਕਰਦਾ ਸੀ ਪਰ ਮਿਆਂਮਾਰ ਨੂੰ ਬ੍ਰਿਟਿਸ਼ ਇੰਡਿਆ ਤੋਂ ਵੱਖ ਕਰਕੇ ਬ੍ਰਿਟਿਸ਼ ਬਰਮਾ ਨਾਂਅ ਦਾ ਇਕ ਵੱਖਰਾ ਦੇਸ਼ ਬਣਾਉਣ ਤੋਂ ਬਾਅਦ ਸਥਾਨਕ ਬਰਮੀ ਲੋਕਾਂ ਦੇ ਨਾਲ ਰੋਹਿੰਗਿਆ ਦਾ ਟਕਰਾਅ ਵਧਣ ਲੱਗਾ। ਸਥਾਨਕ ਬਰਮੀ ਲੋਕ ਉਨ੍ਹਾਂ ਨੂੰ ਵਿਦੇਸ਼ੀ ਮੰਨਣ ਲੱਗੇ। ਬਰਮੀ ਬੋਧੀ ਸਨ ਜਦੋਂ ਕਿ ਰੋਹਿੰਗਿਆ ਮੁੱਖ ਰੂਪ ਤੋਂ ਮੁਸਲਮਾਨ ਸਨ।

ਦੂਜੇ ਵਿਸ਼ਵ ਯੁੱਧ ਦੌਰਾਨ ਸਥਾਨਕ ਬਰਮੀ ਲੋਕ ਜਾਪਾਨ ਦਾ ਸਾਥ ਦੇ ਰਹੇ ਸਨ ਅਤੇ ਰੋਹਿੰਗਿਆ ਮੁਸਲਮਾਨਾਂ ਨੂੰ ਬਰਤਾਨੀਆ ਨੇ ਆਪਣੀ ਫ਼ੌਜ ਵਿਚ ਸ਼ਾਮਿਲ ਕਰ ਲਿਆ। ਉਦੋਂ ਫ਼ੌਜ ਵਿਚ ਸ਼ਾਮਿਲ ਰੋਹਿੰਗਿਆ ਮੁਸਲਮਾਨਾਂ ਨੇ ਸਥਾਨਕ ਬਰਮੀ ਲੋਕਾਂ ‘ਤੇ ਕਾਫ਼ੀ ਜ਼ੁਲਮ ਕੀਤੇ ਅਤੇ ਦੋਵਾਂ ਵਿਚ ਭਾਰੀ ਖੂਨ-ਖ਼ਰਾਬਾ ਹੋਇਆ। ਅੱਜ ਦੀ ਸਮੱਸਿਆ ਦਾ ਮੁੱਖ ਕਾਰਨ 1942 ਵਿਚ ਉਨ੍ਹਾਂ ਦੋਵਾਂ ਵਿਚ ਹੋਇਆ ਉਹੀ ਖੂਨ-ਖ਼ਰਾਬਾ ਜ਼ਿੰਮੇਵਾਰ ਹੈ। ਜਦੋਂ ਭਾਰਤ ਆਜ਼ਾਦ ਹੋ ਰਿਹਾ ਸੀ ਅਤੇ ਇੱਥੇ ਮੁਸਲਮਾਨ ਲੀਗ ਪਾਕਿਸਤਾਨ ਦੀ ਮੰਗ ਕਰ ਰਹੀ ਸੀ, ਤਾਂ ਰੋਹਿੰਗਿਆ ਦੇ ਮੁਸਲਮਾਨਾਂ ਨੇ ਵੀ ਆਪਣੇ ਲਈ ਵੱਖਰਾ ਦੇਸ਼ ਜਾਂ ਪਾਕਿਸਤਾਨ ਵਿਚ ਸ਼ਾਮਿਲ ਹੋਣ ਦੀ ਇੱਛਾ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਇਸ ਦੇ ਲਈ ਮੁਹੰਮਦ ਅਲੀ ਜਿਨਾਹ ਤੋਂ ਸਮਰਥਨ ਮੰਗਿਆ ਸੀ ਪਰ ਜਿਨਾਹ ਨੇ ਉਨ੍ਹਾਂ ਦੀ

Comments