ਚੰਦੂਮਾਜਰਾ ਅਤੇ ਨਈਅਰ ਨੇ ਸਿੱਖ ਕੌਮ ਅਤੇ ਸ਼ਹੀਦਾਂ ਦਾ ਅਪਮਾਨ ਕੀਤਾ: ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

“ਦਮਦਮੀ ਟਕਸਾਲ ,ਅਖੰਡ ਕੀਰਤਨੀ ਜਥਾ, ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਨੂੰ ਕਾਰਵਾਈ ਕਰਨ ਦੀ ਅਪੀਲ ”
ਲੰਡਨ: (ਜਾਗੋ ਸਿੱਖ ਮੀਡੀਆ ਨਿਊਜ਼) ਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਹੁ ਚੰਦੂਮਾਜਰਾ ਵਲੋਂ ਪੰਜਾਬ ਦੀ ਫਿਜ਼ਾ ਵਿੱਚ ਫਿਰਕੂ ਜ਼ਹਿਰ ਘੋਲਣ ਵਾਲੇ ,ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਿੱਖ ਧਰਮ ਦਾ ਅਪਮਾਨਜਨਕ ਕਰਨ ਵਾਲੇ ,ਨਰਕਧਾਰੀ ਕਲਟ ਦੇ ਹੱਕ ਵਿੱਚ ਭੁਗਤਣ ਵਰਗੀਆਂ ਸਿੱਖ ਵਿਰੋਧੀ ਕਾਰਵਾਈਆਂ ਕਰਨ ਬਦਲੇ ਸਿੰਘਾਂ ( ਭਾਈ ਸਵਰਨ ਸਿੰਘ ,ਭਾਈ ਨਛੱਤਰ ਸਿੰਘ ਰੋਡੇ ਅਤੇ ਭਾਈ ਦਲਬੀਰ ਸਿੰਘ ਅਭਿਆਸੀ ) ਹੱਥੋਂ ਸੋਧੇ ਗਏ ਲਾਲਾ ਜਗਤ ਨਰਾਇਣ ਦੀ ਉਪਮਾ ਕਰਕੇ ਸਿੱਖ ਕੌਮ ਅਤੇ ਸਿੱਖ ਸ਼ਹੀਦਾਂ ਨਾਲ ਵੱਡਾ ਧੋਹ ਕੀਤਾ ਗਿਆ ਹੈ ।

ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਕੁਲਦੀਪ ਸਿੰਘ ਚਹੇੜੂ
ਇਸੇ ਤਰਾਂ ਹੀ ਕੁਲਦੀਪ ਨਈਅਰ ਨੇ ਦਮਦਮੀ ਟਕਸਾਲ ਦੇ ਜਥੇਦਾਰ ਵੀਹਵੀ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਅਪਮਾਨ ਕਰਕੇ ਸਿੱਖ ਕੌਮ ਦੀ ਅਣਖ ਨੂੰ ਵੰਗਾਰਿਆ ਹੈ । ਜਿਸ ਨੇ ਸਿੱਖ ਕੌਮ ਦੇ ਰੂਹੇ ਰਵਾਂ ਸੰਤਾਂ ਦੇ ਸੰਤ ਅਤੇ ਜਰਨੈਲਾਂ ਦੇ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤੁਲਨਾ ਡੇਢ ਆਨੇ ਦੀ ਔਕਾਤ ਵਾਲੇ ਸਿਰਸੇ ਵਾਲੇ ਬਲਾਤਕਾਰੀ ਅਸਾਧ ਨੂੰ ਕਰਕੇ ਦੱਸ ਦਿੱਤਾ ਕਿ ਉਹਦਾ ਰੋਮ ਰੋਮ ਸਿੱਖ ਵਿਰੋਧੀ ਹੈ ।

ਕੁਲਦੀਪ ਨਈਅਰ ਅਤੇ ਚੰਦੂਮਾਜਰੇ ਵਰਗੇ ਜਰਖਰੀਦ ਵਿਅਕਤੀਆਂ ਦੀ ਸਿੱਖ ਵਿਰੋਧੀ ਸੋਚ ਅਤੇ ਫਿਰਕੂ ਜ਼ਹਿਨੀਅਤ ਪ੍ਰਗਟ ਹੋ ਚੁੱਕੀ ਹੈ । ਜਿਸ ਦੀ ਬਰਤਾਨੀਆ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਖਤ ਨਿਖੇਧੀ ਕਰਦਿਆਂ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਆਖਿਆ ਗਿਆ ਕਿ ਸਿੱਖ ਕੌਮ ਦੇ ਸ਼ਹੀਦ ਬੇਹੱਦ ਸਤਿਕਾਰਯੋਗ ਹਨ ਅਤੇ ਕਿਸੇ ਵਲੋਂ ਉਹਨਾਂ ਦਾ ਕੀਤਾ ਗਿਆ ਅਪਮਾਨ ਬਰਦਾਸ਼ਤਯੋਗ ਨਹੀਂ ਹੈ ।ਕੁਲਦੀਪ ਨਈਅਰ ਨੂੰ ਮੁਖਾਤਿਬ ਹੁੰਦਿਆਂ ਆਖਿਆ ਗਿਆ ਕਿ ਉਹ ਆਪਣੀ ਗਲਤੀ ਦਾ ਅਹਿਸਾਸ ਕਰਦਾ ਹੋਇਆ ਸਿੱਖ ਕੌਮ ਤੋਂ ਮੁਆਫੀ ਮੰਗੇ ।ਅਗਰ ਅਜਿਹਾ ਨਹੀਂ ਕਰਦਾ ਤਾਂ ਦਮਦਮੀ ਟਕਸਾਲ , ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ,ਅਖੰਡ ਕੀਰਤਨੀ ਜਥਾ ਅਤੇ ਦਲ ਖਾਲਸਾ ਸਮੇਤ ਪੰਥਕ ਜਥੇਬੰਦੀਆਂ ਨੂੰ ਸਾਂਝੇ ਤੌਰ ਤੇ ਇਸ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ ।

ਗੌਰ ਤਲਬ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਅੱਤ ਉੱਚਾ , ਸੁੱਚਾ ਅਤੇ ਨਿਰਮਲ ਜੀਵਨ ਅਤੇ ਉਹਨਾਂ ਦੀ ਮਹਾਨ ਸ਼ਹਾਦਤ ਸਿੱਖ ਕੌਮ ਸਮੇਤ ਦੁਨੀਆਂ ਭਰ ਵਿੱਚ ਚੱਲ ਰਹੀਆਂ ਕੌਮੀ ਅਜ਼ਾਦੀ ਦੀਆਂ ਤਹਿਰੀਕਾਂ ਵਾਸਤੇ ਇੱਕ ਸੇਧ ਬਣ ਚੁੱਕਾ ਹੈ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ,ਕੇ ਭਾਈ ਅਮਰੀਕ ਸਿੰਘ ਗਿੱਲ , ਬੱਬਰ ਅਕਾਲੀ ਜਥੇਬੰਦੀ ਯੂ,ਕੇ ਭਾਈ ਬਲਬੀਰ ਸਿੰਘ , ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ ,ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ ,ਸ਼੍ਰੋਮਣੀ ਅਕਾਲੀ ਦਲ ਯੂ,ਕੇ ਭਾਈ ਗੁਰਦੇਵ ਸਿੰਘ ਚੌਹਾਨ ,ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਭਾਈ ਜਸਪਾਲ ਸਿੰਘ, ਦਲ ਖਾਲਸਾ ਯੂ,ਕੇ ਭਾਈ ਮਨਮੋਹਣ ਸਿੰਘ ਖਾਲਸਾ , ਯੂਨਾਈਟਿਡ ਖਾਲਸਾ ਦਲ ਯੂ,ਕੇ ਭਾਈ ਨਿਰਮਲ ਸਿੰਘ ਸੰਧੂ , ਬ੍ਰਿਟਿਸ਼ ਸਿੱਖ ਕੌਂਸਲ ਭਾਈ ਤਰਸੇਮ ਸਿੰਘ ਦਿਉਲ ਨੇ ਆਖਿਆ ਗਿਆ ਕਿ ਸੰਤ ਜਨਰੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਟੈਕਾਂ ਅਤੇ ਤੋਪਾਂ ਨਾਲ ਲੈਸ ਹੋ ਕੇ ਹਮਲਾਵਰ ਬਣ ਕੇ ਆਈ ਭਾਰਤੀ ਫੋਜ ਨਾ ਜਿਉਂਦੇ ਜੀਅ ਫੜ ਸਕੀ ,ਨਾ ਡਰਾ ਧਮਕਾ ਸਕੀ , ਨਾ ਹੀ ਭਾਰਤ ਸਰਕਾਰ ਉਹਨਾਂ ਨੂੰ ਖਰੀਦ ਸਕੀ , ਦੂਜੇ ਪਾਸੇ ਉਹ ਬਲਾਤਕਾਰੀ ਅਸਾਧ ਹੈ ਜਿਸਦਾ ਸਜ਼ਾ ਸੁਣਦੇ ਸਾਰ ਹੀ ਅਦਾਲਤ ਵਿੱਚ ਪਿਸ਼ਾਬ ਨਿੱਕਲ ਗਿਆ ਸੀ । ਇਹਨਾਂ ਦੋਵਾਂ ਵਿੱਚ ਸਮਾਨਤਾ ਦੱਸਣ ਵਾਲਾ ਬੰਦਾ ਬੀਮਾਰ ਮਾਨਸਿਕਤਾ ਵਾਲਾ ਜਾਂ ਸਿੱਖ ਦੁਸ਼ਮਣ ਸਰਕਾਰ ਦਾ ਪੁਰਜ਼ਾ ਹੀ ਹੋ ਸਕਦਾ ਹੈ ।

Comments